WPL ਆਕਸ਼ਨ 2024 : ਫੋਨ ਉਤੇ ਵੇਖੀਆਂ 100 ਮਿਸਡ ਕਾਲਾਂ, ਫਿਰ ਪਿਤਾ ਕੋਲੋਂ ਮਿਲੀ 2 ਕਰੋੜ ਰੁਪਏ ਉਤੇ ਸਲੈਕਟ ਹੋਣ ਦੀ ਜਾਣਕਾਰੀ, ਚੰਡੀਗੜ੍ਹ ਦੀ ਕਾਸ਼ਵੀ ਗੌਤਮ ਬਣੀ ਸਭ ਤੋਂ ਮਹਿੰਗੀ ਅਨਕੈਪਡ ਖਿਡਾਰਨ

WPL ਆਕਸ਼ਨ 2024 : ਫੋਨ ਉਤੇ ਵੇਖੀਆਂ 100 ਮਿਸਡ ਕਾਲਾਂ, ਫਿਰ ਪਿਤਾ ਕੋਲੋਂ ਮਿਲੀ 2 ਕਰੋੜ ਰੁਪਏ ਉਤੇ ਸਲੈਕਟ ਹੋਣ ਦੀ ਜਾਣਕਾਰੀ, ਚੰਡੀਗੜ੍ਹ ਦੀ ਕਾਸ਼ਵੀ ਗੌਤਮ ਬਣੀ ਸਭ ਤੋਂ ਮਹਿੰਗੀ ਅਨਕੈਪਡ ਖਿਡਾਰਨ

WPLਦੇ ਦੂਜੇ ਸੀਜਨ ਤੋਂ ਟਪਹਿਲਾਂ ਆਕਸ਼ਨ ਵਿਚ ਮੁੰਬਈ ਵਿੱਚ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੀ ਕਾਸ਼ਵੀ ਗੌਤਮ ਸਭ ਤੋਂ ਮਹਿੰਗੀ ਅਨਕੈਪਡ ਪਲੇਅਰ ਰਹੀ। ਗੁਜਰਾਤ ਜਾਇੰਟਸ ਨੇ 2 ਕਰੋੜ ਰੁਪਏ ਵਿਚ ਉਸ ਨੂੰ ਖਰੀਦਿਆ। ਹਾਲਾਂਕਿ ਉਸ ਦਾ ਬੇਸ ਪ੍ਰਾਈਜ਼ 10 ਲੱਖ ਰੁਪਏ ਸੀ। ਚੰਡੀਗੜ੍ਹ ਅੰਡਰ 19 ਟੀਮ ਦੀ ਕਪਤਾਨ ਕਾਸ਼ਵੀ ਗੌਤਮ ਨੂੰ ਚੰਦ ਮਿੰਟਾਂ ਵਿੱਚ ਕਰੋੜਪਤੀ ਬਣਨ ਦੀ ਖਬਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਕੋਲੋਂ ਮਿਲੀ ਸੀ। ਕਾਸ਼ਵੀ ਨੇ ਦੱਸਿਆ ਕਿ ਜਦੋਂ ਉਸ ਨੂੰ ਆਕਸ਼ਨ ਵਿੱਚ ਗੁਜਰਾਤ ਜਾਇੰਟਸ ਨੇ ਖਰੀਦ ਲਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਫੋਨ ਉੱਤੇ 100 ਤੋਂ ਵੱਧ ਮਿਸਡ ਕਾਲਾਂ ਅਤੇ ਨਾ ਜਾਣ ਅਨਗਿਣਤ ਈਮੇਲ ਸੀ।


ਕਾਸ਼ਵੀ ਨੇ ਜਿਓ ਸਿਨੇਮਾ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਟ੍ਰੇਨਿੰਗ ਸੈਸ਼ਨ ਤੋਂ ਵਾਪਸ ਆਈ ਤਾਂ ਮੈਂ ਸਭ ਤੋਂ ਪਹਿਲਾਂ ਆਪਣਾ ਫੋਨ ਚੈਕ ਕੀਤਾ। ਮੇਰੇ ਫੋਨ ‘ਤੇ ਘੱਟ ਤੋਂ ਘੱਟ 100 ਮਿਸਡ ਕਾਲ ਸੀ ਅਤੇ ਢੇਰ ਸਾਰੇ ਮਿਸੇਜ਼ਿਸ ਵੀ ਸੀ। ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੈਨੂੰ ਚੁਣ ਲਿਆ ਗਿਆ ਹੈ ਪਰ ਰਕਮ ਦੀ ਜਾਣਕਾਰੀ ਮੈਨੂੰ ਪਿਤਾ ਤੋਂ ਮਿਲੀ ਸੀ। ਮੈਂ ਸਭ ਤੋਂ ਪਹਿਲਾਂ ਪਿਤਾ (ਸੁਦੇਸ਼ ਸ਼ਰਮਾ) ਨੂੰ ਫ਼ੋਨ ਕੀਤਾ ਸੀ। ਤਦ ਉਨ੍ਹਾਂ ਮੈਨੂੰ ਦੱਸਿਆ ਕਿ ਮੈਨੂੰ 2 ਕਰੋੜ ਰੁਪਏ ਵਿੱਚ ਗੁਜਰਾਤ ਜਾਇੰਟਸ ਨੇ ਖਰੀਦਿਆ ਹੈ।
ਕਾਸ਼ਵੀ ਨੇ ਡੀਲ ਨੂੰ ਲੈ ਕੇ ਿਕਹਾ ਕਿ 2 ਕਰੋੜ ਦੀ ਰਕਮ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਉਸ ਨੂੰ ਆਸਟ੍ਰੇਲੀਆ ਦੀ ਦਿਗਜ ਖਿਡਾਰਨ ਤਾਹਲੀਆ ਮੈਗਰਾ ਦੇ ਨਾਲ ਡਰੈਸਿੰਗ ਰੂਮ ਸ਼ੇਅਰ ਕਰਨ ਦਾ ਮੌਕਾ ਮਿਲੇਗਾ। ਉਸ ਨੇ ਕਿਹਾ, “ਤਾਹਲੀਆ ਮੈਗਰਾ ਨਾਲ ਖੇਡਣਾ ਅਜਿਹਾ ਹੈ, ਜਿਸ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਉਹੀ ਇਸ ਸਮੇਂ ਦੀ ਸਰਬੋਤਮ ਆਲਰਾਊਂਡਰ ਹਨ ਅਤੇ ਮੈਂ ਉਨ੍ਹਾਂ ਦਾ ਦਿਮਾਗ ਪੜ੍ਹਨਾ ਚਾਹੁੰਦੀ ਹਾਂ।
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਆਕਸ਼ਨ ਵਿੱਚ ਕਾਸ਼ਵੀ ਦੀ ਹੀ ਤਰ੍ਹਾਂ ਕਰਨਾਟਕਾ ਦੀ ਵਰਿੰਦਾ ਦੀ ਵੀ 1.30 ਕਰੋੜ ਵਿੱਚ ਚੋਣ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਰਿੰਦਾ ਵੀ ਅਨਕੈਪਡ ਪਲੇਅਰ ਹਨ ਅਤੇ ਉਨ੍ਹਾਂ ਨੂੰ ਯੂਪੀ ਵਾਰੀਅਰਜ਼ ਨੇ ਖਰੀਦਾ ਹੈ। ਕਾਸ਼ਵੀ ਤੋਂ ਪਹਿਲਾਂ ਵਰਿੰਦਾ ਹੀ ਸਭ ਤੋਂ ਮਹਿੰਗੀ ਅਨਕੈਪਡ ਪਲੇਅਰ ਸੀ।

error: Content is protected !!