ਭਾਰਤ ਦੇ ਸਭ ਤੋਂ ਅਮੀਰ ਅੰਬਾਨੀ ਤੇ ਅਡਾਨੀ ਨੂੰ ਇਸ ਮਹਿਲਾ ਕਾਰੋਬਾਰੀ ਨੇ ਛੱਡਿਆ ਪਿੱਛੇ, ਸਭ ਤੋਂ ਜ਼ਿਆਦਾ ਵਧੀ ਜਾਇਦਾਦ

ਭਾਰਤ ਦੇ ਸਭ ਤੋਂ ਅਮੀਰ ਅੰਬਾਨੀ ਤੇ ਅਡਾਨੀ ਨੂੰ ਇਸ ਮਹਿਲਾ ਕਾਰੋਬਾਰੀ ਨੇ ਛੱਡਿਆ ਪਿੱਛੇ, ਸਭ ਤੋਂ ਜ਼ਿਆਦਾ ਵਧੀ ਜਾਇਦਾਦ

ਵੀਓਪੀ ਬਿਊਰੋ, ਨੈਸ਼ਨਲ-ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚ ਅੰਬਾਨੀ-ਅਡਾਨੀ ਦਾ ਹੀ ਨਾਂ ਅਕਸਰ ਲਿਆ ਜਾਂਦਾ ਰਿਹਾ ਹੈ ਪਰ ਹੁਣ ਭਾਰਤ ਦੀ ਸਭ ਤੋਂ ਅਮੀਰ ਔਰਤ ਸਵਿੱਤਰੀ ਜਿੰਦਲ ਦੀ ਕੁੱਲ ਜਾਇਦਾਦ ਵਿੱਚ ਵਿੱਤੀ ਸਾਲ 2023 ਵਿੱਚ ਭਾਰਤੀਆਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਇਸ ਸਮੇਂ ਦੌਰਾਨ ਉਸ ਦੀ ਸੰਪਤੀ ਵਿੱਚ 9.6 ਬਿਲੀਅਨ ਡਾਲਰ (798 ਅਰਬ 49 ਕਰੋੜ 44 ਲੱਖ ਰੁਪਏ) ਦਾ ਵਾਧਾ ਹੋਇਆ ਹੈ।
ਇਸ ਨਾਲ ਸਵਿੱਤਰੀ ਜਿੰਦਲ ਦੀ ਕੁੱਲ ਸੰਪਤੀ 25 ਅਰਬ ਡਾਲਰ (2081 ਅਰਬ 67 ਕਰੋੜ 25 ਲੱਖ ਰੁਪਏ) ਹੋ ਗਈ ਹੈ। ਉਸ ਨੇ ਵਿਪਰੋ ਦੇ ਸਾਬਕਾ ਚੇਅਰਮੈਨ ਅਜ਼ੀਮ ਪ੍ਰੇਮਜੀ ਨੂੰ ਵੀ ਪਿੱਛੇ ਛੱਡ ਦਿੱਤਾ, ਜਿਸ ਦੀ ਕੁੱਲ ਜਾਇਦਾਦ ਲਗਭਗ 24 ਬਿਲੀਅਨ ਡਾਲਰ (1996 ਬਿਲੀਅਨ 21 ਕਰੋੜ 68 ਲੱਖ ਰੁਪਏ) ਹੈ।


ਕੁੱਲ ਜਾਇਦਾਦ ਦੇ ਮਾਮਲੇ ਵਿੱਚ, ਸਵਿੱਤਰੀ ਜਿੰਦਲ ਨੇ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦੇਈਏ ਕਿ ਭਾਰਤ ਅਤੇ ਏਸ਼ੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਮੁਕੇਸ਼ ਅੰਬਾਨੀ ਦੀ ਸੰਪਤੀ ਵਿੱਚ ਇਸ ਸਾਲ ਕਰੀਬ ਪੰਜ ਅਰਬ ਡਾਲਰ (415 ਅਰਬ 89 ਕਰੋੜ 25 ਲੱਖ ਰੁਪਏ) ਦਾ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਇਕੱਲੇ ਭਾਰਤੀ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ ਵਿੱਚ ਗਿਰਾਵਟ ਆਈ ਹੈ। ਉਸ ਦੀ ਦੌਲਤ 85.1 ਅਰਬ ਡਾਲਰ (ਲਗਭਗ 7078 ਅਰਬ ਰੁਪਏ) ਤੋਂ ਘਟ ਕੇ 35.4 ਅਰਬ ਡਾਲਰ (ਕਰੀਬ 2944 ਅਰਬ ਰੁਪਏ) ਰਹਿ ਗਈ ਹੈ।
ਸਵਿੱਤਰੀ ਜਿੰਦਲ ਓਪੀ ਜਿੰਦਲ ਗਰੁੱਪ ਦੀ ਚੇਅਰਪਰਸਨ ਹੈ। ਇਸ ਕੰਪਨੀ ਦੀ ਸਥਾਪਨਾ ਉਨ੍ਹਾਂ ਦੇ ਮਰਹੂਮ ਪਤੀ ਓਪੀ ਜਿੰਦਲ ਨੇ ਕੀਤੀ ਸੀ, ਜੋ ਹਰਿਆਣਾ ਦੇ ਇੱਕ ਵਪਾਰੀ ਅਤੇ ਉਦਯੋਗਪਤੀ ਸਨ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਸਵਿੱਤਰੀ ਨੇ ਕੰਪਨੀ ਦੀ ਕਮਾਨ ਸੰਭਾਲੀ ਅਤੇ ਇਸ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਦੱਸ ਦੇਈਏ ਕਿ ਸਵਿੱਤਰੀ ਜਿੰਦਲ ਦਾ ਜਨਮ 20 ਮਾਰਚ 1950 ਨੂੰ ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਦਾ ਵਿਆਹ ਓਪੀ ਜਿੰਦਲ ਨਾਲ ਸਾਲ 1970 ਵਿੱਚ ਹੋਇਆ ਸੀ। ਓਪੀ ਜਿੰਦਲ ਦੀ 2005 ਵਿੱਚ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਦੋਂ ਤੋਂ ਸਵਿੱਤਰੀ ਸਾਰਾ ਕਾਰੋਬਾਰ ਸੰਭਾਲ ਰਹੀ ਹੈ।

error: Content is protected !!