ਜ਼ਹਿਰ ਦਾ ਟੀਕਾ ਲਾ ਕੇ ਨਾ ਮਾਰ ਸਕੇ ਤਾਂ ਹੁਣ ਇਸ ਤਰੀਕੇ ਨਾਲ ਦਿੱਤੀ ਜਾਵੇਗੀ ਮੌ.ਤ, ਇਦਾਂ ਦੀ ਹੁਣ ਤਕ ਕਿਸੇ ਨੂੰ ਨਹੀਂ ਦਿੱਤੀ ਗਈ ਸਜ਼਼ਾ 

ਜ਼ਹਿਰ ਦਾ ਟੀਕਾ ਲਾ ਕੇ ਨਾ ਮਾਰ ਸਕੇ ਤਾਂ ਹੁਣ ਇਸ ਤਰੀਕੇ ਨਾਲ ਦਿੱਤੀ ਜਾਵੇਗੀ ਮੌ.ਤ, ਇਦਾਂ ਦੀ ਹੁਣ ਤਕ ਕਿਸੇ ਨੂੰ ਨਹੀਂ ਦਿੱਤੀ ਗਈ ਸਜ਼਼ਾ


ਵੀਓਪੀ ਬਿਊਰੋ, ਨੈਸ਼ਨਲ-ਪੈਸਿਆਂ ਲਈ ਕ.ਤ.ਲ ਕਰਨ ਦੇ ਦੋਸ਼ੀ ਦੀ ਜ਼ਹਿਰ ਦਾ ਟੀਕਾ ਲਾ ਕੇ ਮਾਰਨ ਵਿਚ ਫੇਲ੍ਹ ਹੋਏ ਤਾਂ ਹੁਣ ਅਜਿਹਾ ਤਰੀਕਾ ਅਪਣਾਇਆ ਜਾਵੇਗਾ, ਜੋ ਪਹਿਲਾਂ ਕਦੀ ਇਸਤੇਮਾਲ ਨਹੀਂ ਹੋਇਆ। ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਕੈਦੀ ਨੂੰ ਨਾਈਟ੍ਰੋਜਨ ਗੈਸ ਰਾਹੀਂ ਸਜ਼ਾ-ਏ-ਮੌ.ਤ ਦਿੱਤੀ ਜਾਵੇਗੀ। ਜਿਸ ਕੈਦੀ ਨੂੰ ਇਹ ਸਜ਼ਾ ਮਿਲ ਰਹੀ ਹੈ, ਉਸ ਦਾ ਨਾਂ ਕੇਨੇਥ ਯੂਜੀਨ ਸਮਿੱਥ ਹੈ। ਸਮਿੱਥ ਪਹਿਲਾ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਇਸ ਤਰੀਕੇ ਨਾਲ ਮੌ.ਤ ਦਿੱਤੀ ਜਾਵੇਗੀ। ਉਸ ਨੂੰ 1996 ਵਿੱਚ ਮੌ.ਤ ਦੀ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਅਮਰੀਕਾ ਦੇ ਅਲਬਾਮਾ ਵਿੱਚ ਦਿੱਤੀ ਜਾਵੇਗੀ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ 2022 ਵਿੱਚ ਸਮਿੱਥ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਚ ਗਿਆ। ਕਿਉਂਕਿ ਜੱਲਾਦ, ਜੋ ਆਮ ਤੌਰ ‘ਤੇ ਡਾਕਟਰ ਹੁੰਦੇ ਹਨ, ਸਮਿਥ ਦੀ ਨਾੜੀ ਨਹੀਂ ਲੱਭ ਸਕੇ। ਨਾੜ ਨਾ ਮਿਲਣ ਕਾਰਨ ਸਮਿੱਥ ਦੇ ਕਈ ਵਾਰ ਸੂਈ ਖੁਭੋਈ ਗਈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਹੀ ਅੱਧੀ ਰਾਤ ਹੋ ਗਈ ਅਤੇ ਮੌ.ਤ ਦੇ ਵਰੰਟਾਂ ਦੀ ਮਿਆਦ ਮੁੱਕ ਗਈ। ਸਮਿੱਥ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਸਮਿਥ ਨੂੰ 4 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਸੀ। ਹੁਣ ਇਕ ਵਾਰ ਫਿਰ ਉਸ ਦੇ ਮੌ.ਤ ਦੇ ਵਾਰੰਟ ‘ਤੇ ਦਸਤਖ਼ਤ ਹੋ ਗਏ ਹਨ। ਇਸ ਵਾਰ ਕੇਨੇਥ ਸਮਿਥ ਨੂੰ 25 ਜਨਵਰੀ ਨੂੰ ਸਜ਼ਾ-ਏ-ਮੌ.ਤ ਦਿੱਤੀ ਜਾਵੇਗੀ। ਇਸ ਵਾਰ ਉਸ ਨੂੰ ਸਟਰੈਚਰ ‘ਤੇ ਲਿਟਾ ਦਿੱਤਾ ਜਾਵੇਗਾ ਅਤੇ ਉਸਦੇ ਚਿਹਰੇ ‘ਤੇ ਏਅਰ-ਟਾਈਟ ਮਾਸਕ ਬੰਨ੍ਹਿਆ ਜਾਵੇਗਾ ਅਤੇ ਉਸ ਨੂੰ ਸ਼ੁੱਧ ਨਾਈਟ੍ਰੋਜਨ ਗੈਸ ਵਿਚ ਸਾਹ ਲੈਣ ਲਈ ਮਜਬੂਰ ਕੀਤਾ ਜਾਵੇਗਾ। ਨਾਈਟ੍ਰੋਜਨ ਦੇ ਅੰਦਰ ਜਾਣ ਨਾਲ ਸਮਿੱਥ ਦੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਵੇਗੀ ਅਤੇ ਉਸ ਦੀ ਮੌ.ਤ ਹੋ ਜਾਵੇਗਾ। ਇਹ ਪ੍ਰਕਿਰਿਆ ਕਈ ਘੰਟਿਆਂ ਤੱਕ ਜਾਰੀ ਰਹਿ ਸਕਦੀ ਹੈ, ਜਦੋਂ ਤੱਕ ਸਮਿੱਥ ਦੀ ਮੌ.ਤ ਨਹੀਂ ਹੋ ਜਾਂਦੀ। ਹਾਲਾਂਕਿ ਦੋਸ਼ੀ ਸਮਿਥ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਮਿੱਥ ‘ਤੇ ਤਜਰਬੇ ਕੀਤੇ ਜਾ ਰਹੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਹ ਤਰੀਕਾ ਨਾ ਸਿਰਫ਼ ਖਤਰੇ ਨਾਲ ਭਰਪੂਰ ਹੈ, ਸਗੋਂ ਇਹ ਸੰਵਿਧਾਨਕ ਉਲੰਘਣਾ ਵੀ ਹੈ ਪਰ ਫੈੱਡਲਰ ਕੋਰਟ ਨੇ ਇਸ ਸਜ਼ਾ ‘ਤੇ ਰੋਕ ਲਗਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।
ਸਮਿੱਥ ਦਾ ਅਪਰਾਧ ਕੀ ਹੈ?
ਸਮਿੱਥ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਸ ਉੱਤੇ 1988 ਵਿੱਚ ਪੈਸਿਆਂ ਲਈ ਇੱਕ ਪ੍ਰਚਾਰਕ ਦੀ ਪਤਨੀ ਦਾ ਕ.ਤ.ਲ ਕਰਨ ਦਾ ਦੋਸ਼ ਸੀ। ਇਸ ਮਾਮਲੇ ‘ਚ 2 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਕੰਮ ਲਈ ਉਸ ਨੂੰ 1000 ਡਾਲਰ ਮਿਲੇ ਸਨ। ਸਮਿਥ ਨੇ ਔਰਤ ਦੀ ਚਾਕੂ ਮਾਰ ਕੇ ਅਤੇ ਕੁੱਟਮਾਰ ਕਰ ਕੇ ਹੱਤਿ.ਆ ਕਰ ਦਿੱਤੀ ਸੀ। ਸਮਿੱਥ ਅਮਰੀਕਾ ਵਿੱਚ ਇੱਕੋ ਇੱਕ ਵਿਅਕਤੀ ਹੈ ਜਿਸ ਨੂੰ ਦੋ ਵਾਰ ਮੌ.ਤ ਦੀ ਸਜ਼ਾ ਸੁਣਾਈ ਗਈ ਹੈ।

error: Content is protected !!