ਪੁਲਿਸ ਮੁਲਾਜ਼ਮ ਤੇ ਦੋ ਹੋਰ ਦੋਸਤਾਂ ਨੇ ਰਚੀ ਸਾਜ਼ਿਸ਼, ਗੁਆਂਢੀ ਫਾਇਨਾਂਸਰ ਨੂੰ ਵਿਦੇਸ਼ੋਂ ਕਰਵਾਏ ਧਮਕੀ ਭਰੇ ਫੋਨ, ਮੰਗੇ 50 ਲੱਖ, ਦਫ਼ਤਰ ਉਤੇ ਚਲਾਈਆਂ ਗੋ.ਲ਼ੀਆਂ

ਪੁਲਿਸ ਮੁਲਾਜ਼ਮ ਤੇ ਦੋ ਹੋਰ ਦੋਸਤਾਂ ਨੇ ਰਚੀ ਸਾਜ਼ਿਸ਼, ਗੁਆਂਢੀ ਫਾਇਨਾਂਸਰ ਨੂੰ ਵਿਦੇਸ਼ੋਂ ਕਰਵਾਏ ਧਮਕੀ ਭਰੇ ਫੋਨ, ਮੰਗੇ 50 ਲੱਖ, ਦਫ਼ਤਰ ਉਤੇ ਚਲਾਈਆਂ ਗੋ.ਲ਼ੀਆਂ

ਵੀਓਪੀ ਬਿਊਰੋ, ਬਟਾਲਾ- ਪੰਜਾਬ ਪੁਲਿਸ ਵਿਚ ਤਾਇਨਾਤ ਕਾਂਸਟੇਬਲ ਤੇ ਦੋ ਹੋਰ ਦੋਸਤਾਂ ਨੇ ਵਿਦੇਸ਼ ਵਿਚ ਰਹਿੰਦੇ ਰਿਸ਼ਤੇਦਾਰਾਂ ਨਾਲ ਮਿਲ ਕੇ  ਗੁਆਂਢੀ ਫਾਇਨਾਂਸਰ ਕੋਲੋਂ 50 ਲੱਖ ਠੱਗਣ ਲਈ ਸਾਜ਼ਿਸ਼ ਰਚੀ। ਫਾਇਨਾਂਸਰ ਨੂੰ ਡਰਾਉਣ ਧਮਕਾਉਣ ਲਈ ਦਫ਼ਤਰ ਉਤੇ ਫਾਇਰਿੰਗ ਕੀਤੀ ਪਰ ਤਿੰਨੇ ਪੁਲਿਸ ਟੀਮ ਦੇ ਅੜਿੱਕੇ ਆ ਗਏ। ਫਾਇਰਿੰਗ ਦੀ ਘਟਨਾ ਬੀਤੀ 22 ਜਨਵਰੀ ਦੀ ਰਾਤ ਬਟਾਲਾ ਸ਼ਹਿਰ ਦੇ ਜਲੰਧਰ ਰੋਡ ਉਤੇ ਵਾਪਰੀ। ਬਟਾਲਾ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਫੇਰੀ ਤੌਰ ਉਤੇ ਕਾਰਵਾਈ ਕਰਦੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕੇ ਉਤੇ ਪੁੱਜ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਅਤੇ ਮੌਕੇ ਤੋਂ 05  ਖੋਲ ਬਰਾਮਦ ਕੀਤੇ। ਮੁਲਜ਼ਮਾਂ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਬਟਾਲਾ ਦੀ ਸੁਪਰਵੀਜ਼ਨ ਹੇਠ ਉਪ ਕਪਤਾਨ ਪੁਲਿਸ, ਸਿਟੀ ਬਟਾਲਾ ਮੁੱਖ ਅਫਸਰ, ਥਾਣਾ ਸਿਟੀ ਬਟਾਲਾ ਅਤੇ ਸੀਆਈਏ ਸਟਾਫ, ਬਟਾਲਾ ਦੀ ਟੀਮ ਵੱਲੋਂ ਮਿਹਨਤ ਨਾਲ ਕੰਮ ਕਰਦੇ ਹੋਏ 3 ਮੁਲਜ਼ਮਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਟਰੇਸ ਕਰ ਕੇ ਵਾਰਦਾਤ ਕਰਨ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ.ਤਾਰ ਕਰ ਲਿਆ ਗਿਆ ਹੈ। ਇਹ ਤਿੰਨੇਂ ਮੁਲਜ਼ਮ ਦੀ ਉਮਰ 20 ਤੋਂ 22 ਸਾਲ ਹੈ।
ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਮੁੱਢਲੇ ਤੌਰ ਉਤੇ ਇਹ ਗੱਲ ਸਾਹਮਣੇ ਆਈ ਹੈ ਕਿ ਫਾਇਨਾਂਸਰ ਨੂੰ ਕੁੱਝ ਦਿਨ ਪਹਿਲਾਂ ਵਿਦੇਸ਼ ਦੇ ਨੰਬਰ ਤੋਂ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਫਾਇਨਾਂਸਰ ਦੇ ਦਫਤਰ ਦੇ ਨਾਲ Octave Showroom ਵਿੱਚ ਕੰਮ ਕਰਦੇ ਮੁਲਜ਼ਮ ਸੌਰਵ ਵੱਲੋਂ ਫਾਇਨਾਂਸਰ ਨੂੰ ਆਪਣਾ ਟਾਰਗੇਟ ਚੁਣਿਆ ਗਿਆ। ਇਸ ਮੁਲਜ਼ਮ ਦੇ ਸਾਥੀ ਸਰਤਾਜ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਹਨ। ਇਹ ਤਿੰਨੇ ਜਾਣੇ ਬਚਪਨ ਦੇ ਦੋਸਤ ਹਨ। ਮੁਲਜ਼ਮ ਸਰਤਾਜ ਸਿੰਘ ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਕਪੂਰਥਲਾ ਵਿਖੇ ਬਤੌਰ ਕਾਂਸਟੇਬਲ ਨੌਕਰੀ ਕਰਦਾ ਹੈ। ਇਨ੍ਹਾਂ ਵੱਲੋਂ ਪਲੈਨਿੰਗ ਤਹਿਤ ਸਰਤਾਜ ਸਿੰਘ ਦੇ ਰਿਸ਼ਤੇਦਾਰ ਸਤਨਾਮ ਸਿੰਘ ਵਾਸੀ ਕੰਡਿਆਲ ਜੋ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਦੀਪਿੰਦਰ ਸਿੰਘ ਵਾਸੀ ਯੂ.ਐਸ.ਏ. ਕੋਲੋਂ ਫਾਇਨਾਂਸਰ ਨੂੰ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਕਰਵਾਈਆਂ ਗਈਆਂ ਹਨ। ਮੁਕੱਦਮਾਂ ਵਿੱਚ ਗ੍ਰਿਫ਼ਤਾਰ ਉਕਤ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤੀ ਜਾ ਰਿਹਾ ਹੈ। ਵਾਰਦਾਤ ਵਿੱਚ ਵਰਤੇ ਹਥਿਆਰ 32 ਬੋਰ ਪਿਸਤੌਲ 10 ਜਿੰਦਾ ਰੌਂਦ, ਮੋਬਾਈਲ ਫੋਨ, ਕਰੇਟਾ ਕਾਰ ਅਤੇ ਐਕਟਿਵਾ ਬਰਾਮਦ ਕਰ ਲਏ ਹਨ। ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਜਾਰੀ ਹੈ।

error: Content is protected !!