ਅਮਰੀਕਾ ਭੇਜਣ ਦੇ ਨਾਂਅ ‘ਤੇ ਮਾਰੀ 90 ਲੱਖ ਦੀ ਠੱਗੀ, ਇੰਡੋਨੇਸ਼ੀਆ ਭੇਜ ਕੇ ਕੀਤੀ ਕੁੱਟਮਾਰ, ਮਾਪਿਆਂ ਕੋਲੋਂ ਪੈਸੇ ਮੰਗਵਾ ਕੇ ਛੱਡਿਆ

ਅਮਰੀਕਾ ਭੇਜਣ ਦੇ ਨਾਂਅ ‘ਤੇ ਮਾਰੀ 90 ਲੱਖ ਦੀ ਠੱਗੀ, ਇੰਡੋਨੇਸ਼ੀਆ ਭੇਜ ਕੇ ਕੀਤੀ ਕੁੱਟਮਾਰ, ਮਾਪਿਆਂ ਕੋਲੋਂ ਪੈਸੇ ਮੰਗਵਾ ਕੇ ਛੱਡਿਆ

ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ਜ਼ਿਲੇ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਕਰੀਬ 90 ਲੱਖ ਰੁਪਏ ਦੀ ਠੱਗੀ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਟਰੈਵਲ ਏਜੰਟਾਂ ਨੇ ਇੱਕ ਨੌਜਵਾਨ ਨੂੰ ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ ਸੀ। ਉਥੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਕੁੱਟਿਆ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਧਮਕੀਆਂ ਦਿੱਤੀਆਂ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਪਰਿਵਾਰ ਵਾਲਿਆਂ ਕੋਲੋਂ ਆਪਣੇ ਖਾਤਿਆਂ ਵਿੱਚ 38 ਲੱਖ ਰੁਪਏ ਜਮ੍ਹਾਂ ਕਰਵਾ ਲਏ। ਪੁਲਿਸ ਨੇ ਇਸ ਮਾਮਲੇ ਵਿੱਚ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਤਿੰਨ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪਹਿਲਾ ਮਾਮਲਾ ਪਿੰਡ ਪਹਿਰਾ ਕਲਾਂ ਦਾ ਹੈ। ਇੱਥੋਂ ਦੇ ਵਸਨੀਕ ਨਵਜੋਤ ਸਿੰਘ ਨੇ ਰਾਜਪੁਰਾ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਨੀਸ਼ ਕੁਮਾਰ ਵਾਸੀ ਰਾਜਪੁਰਾ, ਪਰਮਜੀਤ ਸਿੰਘ ਵਾਸੀ ਯਮੁਨਾਨਗਰ (ਹਰਿਆਣਾ) ਅਤੇ ਫਾਰੂਕ ਆਲਮ ਵਾਸੀ ਦਿੱਲੀ ਨੇ ਉਸ ਨੂੰ ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜ ਦਿੱਤਾ ਹੈ। ਉਥੇ ਉਸ ਨੂੰ ਇਕ ਕਮਰੇ ਵਿਚ ਲੈ ਜਾਇਆ ਗਿਆ, ਕਮਰੇ ਵਿਚ ਬੰਦ ਕਰ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਜ਼ਬਰਦਸਤੀ ਫੋਨ ਕਰਕੇ ਆਪਣੇ ਖਾਤਿਆਂ ਵਿੱਚ 38 ਲੱਖ ਰੁਪਏ ਜਮ੍ਹਾ ਕਰਵਾ ਲਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਦੁਬਈ ਜਾਣ ਵਾਲੀ ਫਲਾਈਟ ਵਿੱਚ ਸਵਾਰ ਕਰਵਾਇਆ। ਕਿਸੇ ਤਰ੍ਹਾਂ ਉਹ ਘਰ ਪਹੁੰਚ ਗਿਆ। ਪੁਲਿਸ ਨੇ ਜਾਂਚ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮੁਲਜ਼ਮ ਮੁਨੀਸ਼ ਕੁਮਾਰ ਅਤੇ ਪਰਮਜੀਤ ਸਿੰਘ ਨੇ ਆਪਣੇ ਇੱਕ ਹੋਰ ਸਾਥੀ ਵਿਜੇ ਕੁਮਾਰ ਵਾਸੀ ਰਾਜਪੁਰਾ ਨਾਲ ਮਿਲ ਕੇ ਮਨਪ੍ਰੀਤ ਸਿੰਘ ਵਾਸੀ ਪਿੰਡ ਪਹੀਰ ਖੁਰਦ ਜ਼ਿਲ੍ਹਾ ਪਟਿਆਲਾ ਨਾਲ 42 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਉਸ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਪੈਸੇ ਲੈ ਲਏ ਪਰ ਬਾਅਦ ਵਿੱਚ ਨਾ ਤਾਂ ਉਸ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਰਾਜਪੁਰਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਤੀਜੇ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਪਟਿਆਲਾ ਦੇ ਰਹਿਣ ਵਾਲੇ ਸੌਰਵ ਕੁਮਾਰ ਖ਼ਿਲਾਫ਼ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9.25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਪਟਿਆਲਾ ਦੇ ਖਾਲਸਾ ਮੁਹੱਲੇ ਦੇ ਵਸਨੀਕ ਓਮਕਾਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਮੁਲਜ਼ਮਾਂ ਨੇ ਪੈਸੇ ਲੈ ਕੇ ਪੀੜਤ ਨੂੰ ਵਿਦੇਸ਼ ਨਹੀਂ ਭੇਜਿਆ

error: Content is protected !!