ਫੁੱਟਬਾਲ ਮੈਚ ਦੌਰਾਨ ਖਿਡਾਰੀ ਉਤੇ ਡਿੱਗੀ ਅਸਮਾਨੀ ਬਿਜਲੀ, ਮੌਕੇ ਉਤੇ ਹੋ ਗਈ ਮੌ.ਤ, ਵੇਖੋ ਰੂਹ ਕੰਬਾ ਦੇਣ ਵਾਲੀ ਵੀਡੀਓ

ਫੁੱਟਬਾਲ ਮੈਚ ਦੌਰਾਨ ਖਿਡਾਰੀ ਉਤੇ ਡਿੱਗੀ ਅਸਮਾਨੀ ਬਿਜਲੀ, ਮੌਕੇ ਉਤੇ ਹੋ ਗਈ ਮੌ.ਤ, ਵੇਖੋ ਰੂਹ ਕੰਬਾ ਦੇਣ ਵਾਲੀ ਵੀਡੀਓ

ਵੀਓਪੀ ਬਿਊਰੋ, ਨੈਸ਼ਨਲ-ਇੰਡੋਨੇਸ਼ੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕੰਬ ਉੱਠੋਗੇ। ਇੱਥੇ ਬੈਂਡੁੰਗ ‘ਚ ਫੁੱਟਬਾਲ ਮੈਚ ਦੌਰਾਨ ਅਚਾਨਕ ਇਕ ਖਿਡਾਰੀ ‘ਤੇ ਅਸਮਾਨੀ ਬਿਜਲੀ ਆ ਡਿੱਗੀ, ਜਿਸ ਕਾਰਨ ਖਿਡਾਰੀ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ।


ਇਸ ਹਾਦਸੇ ਤੋਂ ਬਾਅਦ ਪੂਰੇ ਮੈਦਾਨ ‘ਚ ਹਫੜਾ-ਦਫੜੀ ਮਚ ਗਈ। ਖਿਡਾਰੀ ਇਧਰੋਂ ਉਧਰ ਭੱਜਣ ਲੱਗੇ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਵੀਡੀਓ ‘ਚ ਤੁਸੀਂ ਦੇਖੋਗੇ ਕਿ ਮੈਦਾਨ ਦੇ ਵਿਚਕਾਰ ਫੁੱਟਬਾਲ ਮੈਚ ਚੱਲ ਰਿਹਾ ਹੈ। ਫਿਰ ਮੈਦਾਨ ‘ਤੇ ਖੇਡ ਰਹੇ ਇਕ ਖਿਡਾਰੀ ‘ਤੇ ਅਚਾਨਕ ਬਿਜਲੀ ਡਿੱਗਦੀ ਹੈ। ਜਿਵੇਂ ਹੀ ਖਿਡਾਰੀ ‘ਤੇ ਬਿਜਲੀ ਡਿੱਗਦੀ ਹੈ, ਮੈਦਾਨ ਵਿਚ ਹਲਚਲ ਮਚ ਜਾਂਦੀ ਹੈ। ਬਿਜਲੀ ਡਿੱਗਣ ਤੋਂ ਤੁਰੰਤ ਬਾਅਦ, ਖਿਡਾਰੀ ਡਿੱਗ ਜਾਂਦਾ ਹੈ ਅਤੇ ਉਸ ਦਾ ਸਾਹ ਰੁਕ ਜਾਂਦਾ ਹੈ। ਬਿਜਲੀ ਡਿੱਗਣ ਕਾਰਨ ਹੋਈ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

ਹਰ ਸਾਲ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ‘ਚ ਬਿਜਲੀ ਡਿੱਗਣ ਕਾਰਨ ਕਿਸੇ ਵਿਅਕਤੀ ਜਾਂ ਪਸ਼ੂ ਦੀ ਮੌਤ ਹੋ ਜਾਂਦੀ ਹੈ। ਸਾਲ 2023 ਵਿਚ ਇੱਕ ਟੂਰਨਾਮੈਂਟ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿਚੋਂ ਇੱਕ ਵਿਚ ਇੱਕ ਖਿਡਾਰੀ ਦਾ ਬਚਾਅ ਹੋ ਗਿਆ ਸੀ ਪਰ ਦੂਜੇ ਮੈਚ ਵਿਚ ਇੱਕ ਖਿਡਾਰੀ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਸੀ।

 

 

error: Content is protected !!