Jalandhar : ਫੇਸਬੁੱਕ, ਇੰਸਟਾ ‘ਤੇ ਅਮੀਰਾਂ ਨੂੰ ਫਸਾ ਹੋਟਲ ਬੁਲਾਉਂਦੀਆਂ ਸੀ, ਅਸ਼ਲੀਲ ਵੀਡੀਓ ਬਣਾ ਕੇ ਦਿੰਦੀਆਂ ਸੀ ਸਰਗਣੇ ਨੂੰ, ਫਿਰ ਸ਼ੁਰੂ ਹੁੰਦਾ ਸੀ ਧਮਕੀਆਂ ਦਾ ਸਿਲਸਿਲਾ, ਤਿੰਨੇ ਔਰਤਾਂ ਗ੍ਰਿਫ਼.ਤਾਰ

Jalandhar : ਫੇਸਬੁੱਕ, ਇੰਸਟਾ ‘ਤੇ ਅਮੀਰਾਂ ਨੂੰ ਫਸਾ ਹੋਟਲ ਬੁਲਾਉਂਦੀਆਂ ਸੀ, ਅਸ਼ਲੀਲ ਵੀਡੀਓ ਬਣਾ ਕੇ ਦਿੰਦੀਆਂ ਸੀ ਸਰਗਣੇ ਨੂੰ, ਫਿਰ ਸ਼ੁਰੂ ਹੁੰਦਾ ਸੀ ਧਮਕੀਆਂ ਦਾ ਸਿਲਸਿਲਾ, ਤਿੰਨੇ ਔਰਤਾਂ ਗ੍ਰਿਫ਼.ਤਾਰ


ਵੀਓਪੀ ਬਿਊਰੋ, ਜਲੰਧਰ : ਥਾਣਾ ਰਾਮਾਮੰਡੀ ਦੀ ਪੁਲਿਸ ਨੇ ਸ਼ਹਿਰ ਦੇ ਅਮੀਰ ਤੇ ਭੋਲੇ ਭਾਲੇ ਲੋਕਾਂ ਨੂੰ ਹਨੀ ਟ੍ਰੈਪ ‘ਚ ਫਸਾ ਹੋਟਲ ‘ਚ ਲਿਜਾ ਕੇ ਵੀਡੀਓ ਬਣਾਉਣ ਵਾਲੀਆਂ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤਾਂ ਦੀ ਪਛਾਣ ਪ੍ਰੀਤ ਕੌਰ ਵਾਸੀ ਅਮਰੀਕ ਨਗਰ, ਅਮਨ ਵਾਸੀ ਅਮਰੀਕ ਨਗਰ ਤੇ ਮੋਹਿਨੀ ਵਾਸੀ ਅਮਰੀਕ ਨਗਰ ਵਜੋਂ ਹੋਈ ਹੈ। ਔਰਤਾਂ ਦੇ ਇਸ ਗਿਰੋਹ ਦਾ ਸਰਗਨਾ ਧਰਮਿੰਦਰ ਗਿੱਲ ਫਰਾਰ ਹੈ, ਜੋ ਗਿ੍ਫਤਾਰ ਔਰਤਾਂ ਰਾਹੀਂ ਹਨੀ ਟ੍ਰੈਪ ‘ਚ ਫਸੇ ਲੋਕਾਂ ਤੋਂ ਪੈਸੇ ਵਸੂਲਦਾ ਸੀ ਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਉਗਰਾਹੀ ਕਰਦਾ ਸੀ। ਗਿੱਲ ਸ਼ਹਿਰ ‘ਚ ਸ਼ਿਕਾਰ ਦੀ ਭਾਲ ਕਰਦਾ ਸੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਹਨੀ ਟ੍ਰੈਪ ਰਾਹੀਂ ਲੋਕਾਂ ਤੋਂ ਪੈਸੇ ਵਸੂਲ ਰਿਹਾ ਹੈ। ਇਹ ਗਿਰੋਹ ਲੋਕਾਂ ਨੂੰ ਹੋਟਲ ਦੇ ਕਮਰਿਆਂ ‘ਚ ਬੁਲਾ ਕੇ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਨੰਗਲ ਸ਼ਾਮਾ ਚੌਕ, ਜਲੰਧਰ ਨੇੜਿਓਂ ਗਿਰੋਹ ਦੇ ਤਿੰਨੋਂ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਅੌਰਤਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ‘ਚ ਕੇਸ ਦਰਜ ਕਰ ਲਿਆ ਗਿਆ ਹੈ। ਫ਼ਰਾਰ ਗਿੱਲ ਨੂੰ ਗਿ੍ਫ਼ਤਾਰ ਕਰਨ ਲਈ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ‘ਤੇ ਭੇਜੀਆਂ ਗਈਆਂ ਹਨ।


ਅਮੀਰ ਲੋਕਾਂ ਨੂੰ ਹਨੀ ਟ੍ਰੈਪ ਵਿਚ ਫਸਾਉਣ ਲਈ ਗਿਰੋਹ ਦੇ ਮੈਂਬਰ ਫੇਸਬੁੱਕ, ਵ੍ਹਟਸਐਪ ਤੇ ਟਵਿੱਟਰ ਸਮੇਤ ਹੋਰ ਸਾਈਟਾਂ ‘ਤੇ ਗਾਹਕ ਲੱਭਦੇ ਸਨ। ਪਹਿਲਾਂ ਉਹ ਉਨ੍ਹਾਂ ਨੂੰ ਦੋਸਤੀ ਦਾ ਲਾਲਚ ਦਿੰਦੇ ਤੇ ਫਿਰ ਉਨ੍ਹਾਂ ਨੂੰ ਪਿਆਰ ਦਾ ਲਾਲਚ ਦਿੰਦੇ ਤੇ ਮਿਲਣ ਲਈ ਹੋਟਲ ਬੁਲਾਉਂਦੇ। ਉਹ ਪਹਿਲਾਂ ਹੋਟਲ ‘ਚ ਛੋਟਾ ਕੈਮਰਾ ਲੁਕਾ ਕੇ ਰੱਖਦੇ ਸਨ ਤੇ ਫਿਰ ਵੀਡੀਓ ਬਣਾ ਕੇ ਬਲੈਕਮੇਲ ਕਰ ਕੇ ਮੋਟੀ ਰਕਮ ਵਸੂਲਦੇ ਸਨ। ਹੁਣ ਤਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਵੀ ਇਕ ਦਰਜਨ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਰਹੇ ਸਨ।ਹਨੀ ਟ੍ਰੈਪ ‘ਚ ਫਸੇ ਇਕ ਵਿਅਕਤੀ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਇਕ ਪੁਲਿਸ ਮੁਲਾਜ਼ਮ ਉਸ ਦਾ ਦੋਸਤ ਬਣਾ ਕੇ ਉਸ ਨੂੰ ਪੈਸੇ ਦੇਣ ਚਲਾ ਗਿਆ। ਉੱਥੇ ਇਕ ਔਰਤ ਪੈਸੇ ਲੈਣ ਆਈ ਤਾਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਉਸ ਦੀ ਗਿ੍ਫ਼ਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਗਿਰੋਹ ‘ਚ ਹੋਰ ਅੌਰਤਾਂ ਸ਼ਾਮਲ ਹਨ ਤੇ ਇਸ ਦਾ ਸਰਗਨਾ ਧਰਮਿੰਦਰ ਗਿੱਲ ਹੈ। ਪੁਲਿਸ ਨੇ ਗਿਰੋਹ ‘ਚ ਸ਼ਾਮਲ ਤਿੰਨੋਂ ਔਰਤਾਂ ਨੂੰ ਗਿ੍ਫ਼.ਤਾਰ ਕਰ ਲਿਆ ਹੈ ਤੇ ਗਿੱਲ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।


ਗ੍ਰਿਫ਼ਤਾਰ ਔਰਤਾਂ ‘ਚੋਂ ਇਕ ਦਾ ਪਤੀ ਦਿੰਦਾ ਸੀ ਪੂਰਾ ਸਾਥ, ਜੇਲ੍ਹ ਵਿਚ ਬੈਠਿਆਂ ਹੀ ਲੋਕਾਂ ਨੂੰ ਧਮਕਾਉਂਦਾ ਸੀ
ਗਿ੍ਫਤਾਰ ਔਰਤ ਅਮਨ ਦਾ ਪਤੀ ਰਿਸ਼ਭ ਪਹਿਲਾਂ ਹੀ ਜੇਲ੍ਹ ‘ਚ ਹੈ। ਅਮਰੀਕ ਨਗਰ ਦੇ ਰਹਿਣ ਵਾਲੇ ਰਿਸ਼ਭ ਖਿਲਾਫ ਥਾਣਾ ਰਾਮਾ ਮੰਡੀ ‘ਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹ ਪੁਲਿਸ ਹਿਰਾਸਤ ‘ਚ ਹੈ। ਜੇਲ੍ਹ ਤੋਂ ਵੀ ਉਹ ਗਿਰੋਹ ਦੇ ਕੰਮ ‘ਤੇ ਨਜ਼ਰ ਰੱਖਦਾ ਸੀ ਤੇ ਲੋੜ ਪੈਣ ‘ਤੇ ਆਪਣੇ ਸਾਥੀਆਂ ਰਾਹੀਂ ਹਨੀ ਟ੍ਰੈਪ ‘ਚ ਫਸੇ ਲੋਕਾਂ ਨੂੰ ਧਮਕੀਆਂ ਦਿੰਦਾ ਸੀ।

error: Content is protected !!