ਇਟਲੀ ਤੋਂ ਪਰਤੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਦਰਦਨਾਕ ਮੌ.ਤ, ਦੋ ਮਹੀਨੇ ਬਾਅਦ ਹੋਣਾ ਸੀ ਵਿਆਹ, ਘਰ ਵਿਚ ਤਿਆਰੀਆਂ ਸੀ ਜ਼ੋਰਾਂ ਉਤੇ ਪਰ ਵਰਤ ਗਿਆ ਭਾਣਾ

ਇਟਲੀ ਤੋਂ ਪਰਤੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਦਰਦਨਾਕ ਮੌ.ਤ, ਦੋ ਮਹੀਨੇ ਬਾਅਦ ਹੋਣਾ ਸੀ ਵਿਆਹ, ਘਰ ਵਿਚ ਤਿਆਰੀਆਂ ਸੀ ਜ਼ੋਰਾਂ ਉਤੇ ਪਰ ਵਰਤ ਗਿਆ ਭਾਣਾ


ਵੀਓਪੀ ਬਿਊਰੋ, ਦੀਨਾਨਗਰ : ਦੀਨਾਨਗਰ-ਬਹਿਰਾਮਪੁਰ ਰੋਡ ‘ਤੇ ਪਿੰਡ ਅਵਾਂਖਾ ਨੇੜੇ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਕਾਰ ਚਾਲਕ ਨੌਜਵਾਨ ਦੀ ਮੌ.ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ੁਭਮ ਸੈਣੀ (29) ਪੁੱਤਰ ਰਾਜਨ ਸੈਣੀ ਵਾਸੀ ਦੋਦਵਾਂ ਦੇ ਰੂਪ ‘ਚ ਹੋਈ ਹੈ ਜੋ ਕਿ ਬੀਤੀ ਰਾਤ ਕਿਸੇ ਵਿਆਹ ਸਮਾਗਮ ‘ਚੋਂ ਆਪਣੀ ਕਾਰ ਰਾਹੀਂ ਵਾਪਸ ਅਪਣੇ ਪਿੰਡ ਵਾਪਸ ਪਰਤ ਰਿਹਾ ਸੀ।


ਜਾਣਕਾਰੀ ਅਨੁਸਾਰ ਸ਼ੁਭਮ ਬੀਤੀ ਰਾਤ ਕਿਸੇ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਦੀਨਾਨਗਰ ਦੇ ਇਕ ਪੈਲੇਸ ਵਿਖੇ ਆਇਆ ਹੋਇਆ ਸੀ। ਵਿਆਹ ਸਮਾਗਮ ਚ ਭਾਗ ਲੈਣ ਮਗਰੋਂ ਉਹ ਰਾਤ ਦੋ ਵਜੇ ਦੇ ਕਰੀਬ ਜਦੋਂ ਵਾਪਸ ਅਪਣੇ ਪਿੰਡ ਦੋਦਵਾਂ ਪਰਤ ਰਿਹਾ ਸੀ ਤਾਂ ਪਿੰਡ ਅਵਾਂਖਾ ਪਾਰ ਕਰਦਿਆਂ ਹੀ ਉਸਦੀ ਕਾਰ ਪੀਬੀ 35 ਏਐਲ 8444 ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕੰਢੇ ਇਕ ਦਰਖਤ ਨਾਲ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਰਾਤ ਢਾਈ ਵਜੇ ਦਾ ਸਮਾਂ ਹੋਣ ਕਾਰਨ ਹਾਦਸੇ ਦਾ ਕਿਸੇ ਨੂੰ ਵੀ ਪਤਾ ਨਾ ਲੱਗ ਸਕਿਆ ਜਦੋਂ ਸਵੇਰੇ ਲੋਕ ਸੈਰ ਲਈ ਬਾਹਰ ਨਿਕਲੇ ਤਾਂ ਹਾਦਸਾਗ੍ਰਾਸਤ ਕਾਰ ਅਤੇ ਉਸ ਵਿੱਚ ਪਿਆ ਇਕ ਨੌਜਵਾਨ ਵੇਖਿਆ ਤਾਂ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਸ਼ੁਭਮ ਦੀ ਮੌ.ਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਨੇ ਹਾਦਸਾਗ੍ਰਸਤ ਕਾਰ ਤੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈਣ ਮਗਰੋਂ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਿੱਥੇ ਸ਼ਾਮ ਵੇਲੇ ਪਿੰਡ ਦੋਦਵਾਂ ਵਿਖੇ ਬੇਹੱਦ ਗਮਗੀਨ ਮਹੌਲ ਵਿਚ ਸ਼ਭਮ ਦਾ ਅੰਤਿਮ ਸਸਕਾਰ ਕੀਤਾ ਗਿਆ। ਕਰੀਬ ਡੇਢ ਕੁ ਮਹੀਨਾ ਪਹਿਲਾਂ ਇਟਲੀ ਤੋਂ ਪਰਤੇ ਸ਼ੁਭਮ ਦੇ ਘਰ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਰੀਬ ਦੋ ਕੁ ਮਹੀਨੇ ਬਾਅਦ ਉਸਦਾ ਵਿਆਹ ਹੋਣਾ ਸੀ ਅਤੇ ਪਰਿਵਾਰਕ ਮੈਂਬਰ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਵਿੱਚ ਰੁੱਝੇ ਬੜੀ ਹੀ ਬੇਸਬਰੀ ਨਾਲ ਵਿਆਹ ਦਾ ਦਿਨ ਉਡੀਕ ਰਹੇ ਸਨ ਕਿ ਇਹ ਅਨਹੋਣੀ ਵਾਪਰ ਗਈ। ਸ਼ੁਭਮ ਦੇ ਦੋਸਤਾਂ ਦੇ ਦੱਸਣ ਅਨੁਸਾਰ ਬੀਤੀ ਰਾਤ ਜਦੋਂ ਉਹ ਵਿਆਹ ਸਮਾਗਮ ਚੋਂ ਘਰ ਜਾਣ ਲੱਗਾ ਤਾਂ ਉਸਦੇ ਦੋਸਤਾਂ ਨੇ ਉਸਨੂੰ ਕਾਫੀ ਰੋਕਿਆ ਵੀ ਪਰ ਸ਼ਾਇਦ ਹੋਣੀ ਨੂੰ ਕੁਝ ਹੋਰੀ ਹੀ ਮੰਜੂਰ ਸੀ। ਦੂਜੇ ਪਾਸੇ ਹਾਦਸੇ ਸਮੇਂ ਕਾਰ ਦਾ ਏਅਰਬੈਗ ਵੀ ਖੁੱਲ ਗਿਆ ਸੀ ਅਤੇ ਜਦੋਂ ਸਵੇਰੇ ਲੋਕਾਂ ਨੇ ਵੇਖਿਆ ਤਾਂ ਸ਼ੁਭਮ ਮ੍ਰਿਤਕ ਹਾਲਤ ਵਿੱਚ ਡਰਾਇਵਰ ਦੇ ਨਾਲ ਸੀ ਸ਼ੀਟ ਤੇ ਪਿਆ ਸੀ। ਜਿਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਜੇਕਰ ਕੋਈ ਹਾਦਸੇ ਸਮੇਂ ਨੇੜੇ ਹੁੰਦਾ ਤਾਂ ਸ਼ਾਇਦ ਕੀਮਤੀ ਜਾਨ ਬਚਾਈ ਜਾ ਸਕਦੀ ਸੀ।

error: Content is protected !!