ਹੈਲੀਕਾਪਟਰ ਵਿਚ ਲਾੜੀ ਨੂੰ ਵਿਆਹੁਣ ਪੁੱਜਾ ਲਾੜਾ, ਜਲੰਧਰ ਵਿਚ ਅਨੌਖਾ ਵਿਆਹ ਵੇਖ ਲੋਕ ਹੋਏ ਹੈਰਾਨ, ਹੈਲੀਕਾਪਟਰ ਵਿਚ ਆਏ ਲਾੜੇ ਨਾਲ ਖਿਚਵਾਉਣ ਲੱਗੇ ਫੋਟੋਆਂ

ਹੈਲੀਕਾਪਟਰ ਵਿਚ ਲਾੜੀ ਨੂੰ ਵਿਆਹੁਣ ਪੁੱਜਾ ਲਾੜਾ, ਜਲੰਧਰ ਵਿਚ ਅਨੌਖਾ ਵਿਆਹ ਵੇਖ ਲੋਕ ਹੋਏ ਹੈਰਾਨ, ਹੈਲੀਕਾਪਟਰ ਵਿਚ ਆਏ ਲਾੜੇ ਨਾਲ ਖਿਚਵਾਉਣ ਲੱਗੇ ਫੋਟੋਆਂ

ਵੀਓਪੀ ਬਿਊਰੋ, ਪਤਾਰਾ/ਜਲੰਧਰ ਕੈਂਟ : ਰਾਮਾ-ਮੰਡੀ ਦੇ ਢਿੱਲਵਾਂ ਇਲਾਕੇ ’ਚ ਲੋਕਾਂ ਦੀ ਹੈਰਾਨੀ ਤੇ ਖ਼ੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਇਕ ਹੈਲੀਕਾਪਟਰ ਉਨ੍ਹਾਂ ਦੇ ਇਲਾਕੇ ’ਚ ਆ ਕੇ ਉਤਰਿਆ। ਇਸ ਹੈਲੀਕਾਪਟਰ ਵਿਚ ਇਕ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਆਇਆ ਸੀ। ਹੈਲੀਕਾਪਟਰ ਰਾਹੀਂ ਪਿੰਡ ਪੂਰਨਪੁਰ ਨਜ਼ਦੀਕੀ ਧਨੋਆ ਰਿਜ਼ੋਰਟ ’ਚ ਵਿਆਹੁਣ ਆਏ ਇਸ ਲਾੜੇ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ।

ਜਾਣਕਾਰੀ ਅਨੁਸਾਰ ਨਕੋਦਰ ਦੇ ਪਿੰਡ ਬਾਠ ਦੇ ਰਹਿਣ ਵਾਲੇ ਕਾਰੋਬਾਰੀ ਸੁਖਵਿੰਦਰ ਸਿੰਘ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਵੱਖਰਾ ਢੰਗ ਅਪਣਾਇਆ ਤੇ ਆਪਣੀ ਲਾੜੀ ਨੂੰ ਵਿਆਹੁਣ ਲਈ ਉਹ ਪਿੰਡ ਬਾਠ ਤੋਂ ਪਿੰਡ ਪੂਰਨਪੁਰ ਤਕ ਹੈਲੀਕਾਪਟਰ ਰਾਹੀਂ ਆਇਆ, ਜਿਸ ਨੂੰ ਵੇਖ ਕੇ ਇਲਾਕੇ ਦਾ ਰਹਿਣ ਵਾਲਾ ਹਰ ਕੋਈ ਹੈਰਾਨ ਵੀ ਸੀ ਤੇ ਖ਼ੁਸ਼ ਵੀ। ਇਹ ਵਿਆਹ ਇਸ ਲਈ ਵੀ ਖ਼ਾਸ ਤੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਇਸ ਵਿਆਹ ’ਚ ਬਾਲੀਵੁੱਡ ਫ਼ਿਲਮਾਂ ਵਰਗਾ ਸਭ ਕੁਝ ਸੀ। ਬਾਲੀਵੁੱਡ ਫ਼ਿਲਮ ਵਾਂਗ ਲਾੜਾ-ਲਾੜੀ ਦਾ 17 ਸਾਲ ਪੁਰਾਣਾ ਪਿਆਰ ਵਿਆਹ ’ਚ ਬਦਲ ਗਿਆ ਤੇ ਲਾੜਾ ਹੀਰੋ ਵਾਂਗ ਆਪਣੀ ਲਾੜੀ ਨੂੰ ਵਿਆਹੁਣ ਹੈਲੀਕਾਪਟਰ ’ਚ ਪਹੁੰਚਿਆ। ਇਕ ਤਾਂ ਪ੍ਰੇਮ ਦੇ ਪ੍ਰਤੀਕ ਵੈਲੇਨਟਾਈਨ ਦਾ ਹਫ਼ਤਾ ਚੱਲ ਰਿਹਾ ਹੈ ਤੇ ਉਸ ’ਤੇ ਇਸ ਜੋੜੇ ਦਾ ਪਿਆਰ ਪ੍ਰਵਾਨ ਚੜ੍ਹਿਆ, ਇਕ ਲੜਕੀ ਦੀ ਇਸ ਤਰ੍ਹਾਂ ਖ਼ੁਸ਼ੀ ਪੂਰੀ ਹੋਣਾ ਆਪਣੇ-ਆਪ ’ਚ ਮਿਸਾਲ ਹੈ। ਇਲਾਕੇ ’ਚ ਹੈਲੀਕਾਪਟਰ ਦੀ ਖ਼ਬਰ ਫ਼ੈਲਦਿਆਂ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹਰ ਕੋਈ ਹੈਲੀਕਾਪਟਰ ਨਾਲ ਤਸਵੀਰਾਂ ਖਿਚਵਾਉਂਦਾ ਨਜ਼ਰ ਆਇਆ। ਵਿਆਹ ਤੋਂ ਬਾਅਦ ਲਾੜੇ ਸੁਖਵਿੰਦਰ ਸਿੰਘ ਨੇ ਆਪਣੀ ਨਵ-ਵਿਆਹੀ ਲਾੜੀ ਨਾਲ ਹੈਲੀਕਾਪਟਰ ਰਾਹੀਂ ਆਪਣੇ ਪਿੰਡ ਬਾਠ ਲਈ ਉਡਾਨ ਭਰੀ। ਹੈਲੀਕਾਪਟਰ ਨੇੜੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਤੇ ਲੋਕ ਹੈਲੀਕਾਪਟਰ ’ਤੇ ਲਾੜੇ ਨਾਲ ਤਸਵੀਰਾਂ ਖਿੱਚਣ ਲੱਗ ਪਏ

3 ਤੋਂ 6 ਲੱਖ ਰੁਪਏ ਤੱਕ ਆਉਂਦੈ ਖਰਚ
ਲਾੜੇ ਨੂੰ ਹੈਲੀਕਾਪਟਰ ਰਾਹੀਂ ਲੈ ਕੇ ਆਏ ਵਿੰਗਜ਼ ਐਂਡ ਸਕਾਈ ਏਵੀਏਸ਼ਨ ਕੰਪਨੀ ਦੇ ਸੀਨੀਅਰ ਅਧਿਕਾਰੀ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਅਸੀਂ ਸਵੇਰੇ 11.30 ਵਜੇ ਨਕੋਦਰ ਦੇ ਪਿੰਡ ਬਾਠ ਕਲਾਂ ਤੋਂ ਲਾੜੇ ਨੂੰ ਚੁੱਕਿਆ ਤੇ ਫਿਰ 3.30 ਵਜੇ ਹੈਲੀਕਾਪਟਰ ਰਾਹੀਂ ਲਾੜੀ ਨੂੰ ਵਿਦਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਹੈਲੀਕਾਪਟਰ ਦਾ ਖਰਚਾ ਆਮ ਤੌਰ ’ਤੇ 3 ਤੋਂ 6 ਲੱਖ ਰੁਪਏ ਤੱਕ ਹੁੰਦਾ ਹੈ ਪਰ ਇਸ ਦੇ ਚਾਰਜ ਵੱਖ-ਵੱਖ ਥਾਵਾਂ ਕਾਰਨ ਵੱਖ-ਵੱਖ ਹੁੰਦੇ ਹਨ।

error: Content is protected !!