ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ, ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ, ਆਵਾਜਾਈ ਤੋਂ ਲੈ ਕੇ ਇਹ ਚੀਜ਼ਾਂ ਰਹਿਣਗੀਆਂ ਬੰਦ

ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ, ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ, ਆਵਾਜਾਈ ਤੋਂ ਲੈ ਕੇ ਇਹ ਚੀਜ਼ਾਂ ਰਹਿਣਗੀਆਂ ਬੰਦ

ਨਵੀਂ ਦਿੱਲੀ (ਵੀਓਪੀ ਬਿਊਰੋ)- ਕਿਸਾਨਾਂ ਵੱਲੋਂ ਅੱਜ ਭਾਵ ਕਿ 16 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਹੈ। ਦਰਅਸਲ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 3-4 ਦਿਨਾਂ ਤੋਂ ਡਟੀਆਂ ਹੋਈਆਂ ਹਨ ਅਤੇ 16 ਫਰਵਰੀ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਨਾਲ-ਨਾਲ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ।

ਇਹ ਦੇਸ਼ ਵਿਆਪੀ ਹੜਤਾਲ 16 ਫਰਵਰੀ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ। ਭਾਰਤ ਬੰਦ ਤੋਂ ਇਲਾਵਾ ਅੰਦੋਲਨਕਾਰੀ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਮੁੱਖ ਸੜਕਾਂ ‘ਤੇ ਵਿਸ਼ਾਲ ਚੱਕਾ ਜਾਮ ‘ਚ ਵੀ ਸ਼ਾਮਲ ਹੋਣਗੇ। ਇਸ ਦੇਸ਼ ਵਿਆਪੀ ਹੜਤਾਲ ਕਾਰਨ ਟਰਾਂਸਪੋਰਟ, ਖੇਤੀਬਾੜੀ ਗਤੀਵਿਧੀਆਂ, ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੇ ਪੇਂਡੂ ਕੰਮ, ਨਿੱਜੀ ਦਫ਼ਤਰ, ਪਿੰਡਾਂ ਦੀਆਂ ਦੁਕਾਨਾਂ ਅਤੇ ਪੇਂਡੂ ਉਦਯੋਗਿਕ ਅਤੇ ਸੇਵਾ ਖੇਤਰ ਦੇ ਅਦਾਰੇ ਬੰਦ ਰਹਿਣ ਦੀ ਸੰਭਾਵਨਾ ਹੈ।

ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ, ਅਖਬਾਰ ਵੰਡਣ, ਵਿਆਹ, ਮੈਡੀਕਲ ਸਟੋਰ, ਬੋਰਡ ਪ੍ਰੀਖਿਆਵਾਂ ਲਈ ਜਾ ਰਹੇ ਵਿਦਿਆਰਥੀ ਆਦਿ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਹਰਿਆਣਾ ਰੋਡਵੇਜ਼ ਕਰਮਚਾਰੀ ਤਾਲਮੇਲ ਕਮੇਟੀ ਦੇ ਨਾਲ-ਨਾਲ ਆਟੋ ਚਾਲਕ, ਕੈਂਟਰ ਅਤੇ ਟਰੱਕ ਅਤੇ ਟੈਕਸੀ ਡਰਾਈਵਰ ਵੀ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਚੱਕਾ ਜਾਮ ਵਿੱਚ ਹਿੱਸਾ ਲੈਣਗੇ। ਦਿ ਟਰਾਂਸਪੋਰਟ ਵਰਕਰਜ਼ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਸ਼ਰਬਤ ਪੂਨੀਆ ਅਤੇ ਸੀਟੂ ਨਾਲ ਸਬੰਧਤ ਜਨਰਲ ਸਕੱਤਰ ਸਤੀਸ਼ ਸੇਠੀ ਨੇ ਦਾਅਵਾ ਕੀਤਾ ਕਿ ਸ਼ੁੱਕਰਵਾਰ ਨੂੰ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ’ਤੇ ਜਾਮ ਰਹੇਗਾ। ਰੋਡਵੇਜ਼ ਮੁਲਾਜ਼ਮ ਯੂਨੀਅਨਾਂ ਨੇ ਰੋਡਵੇਜ਼ ਦੀਆਂ ਬੱਸਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਫਲਾਂ, ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

error: Content is protected !!