ਪਲਸ ਪੋਲੀਓ ਮੁਹਿੰਮ ਵਿਚ ਵੱਡੀ ਲਾਪਰਵਾਹੀ, ਪੋਲੀਓ ਰੋਕੂ ਬੂੰਦਾਂ ਦੀ ਥਾਂ ਪਿਆ ਦਿੱਤਾ ‘ਜ਼ਹਿਰ’ !

ਪਲਸ ਪੋਲੀਓ ਮੁਹਿੰਮ ਵਿਚ ਵੱਡੀ ਲਾਪਰਵਾਹੀ, ਪੋਲੀਓ ਰੋਕੂ ਬੂੰਦਾਂ ਦੀ ਥਾਂ ਪਿਆ ਦਿੱਤਾ ‘ਜ਼ਹਿਰ’ !

ਵੀਓਪੀ ਬਿਊਰੋ, ਨੈਸ਼ਨਲ-ਭਾਰਤ ਵਿਚ ਪਲਸ ਪੋਲੀਓ ਮੁਹਿੰਮ ਜ਼ੋਰਾਂ ਉਤੇ ਹੈ। ਇਸ ਐਤਵਾਰ ਨੂੰ ਵੀ ਭਾਰਤ ਦੇ ਕਈ ਰਾਜਾਂ ਵਿੱਚ ਪਲਸ ਪੋਲੀਓ ਮੁਹਿੰਮ ਚਲਾਈ ਗਈ। ਪਰ ਸੁਕਮਾ ਦੇ ਨਕਸਲਗੜ੍ਹ ਏਲਮਾਗੁੰਡਾ ਵਿੱਚ ਇਸ ਮੁਹਿੰਮ ਵਿਚ ਬੇਨਿਯਮੀਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇੱਥੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦੀ ਥਾਂ “ਜ਼ਹਿਰ” ਪਿਆ ਦਿੱਤਾ ਗਿਆ।
ਐਤਵਾਰ ਨੂੰ ਇਸ ਮੁਹਿੰਮ ਤਹਿਤ ਕਈ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਪਰ ਅਚਾਨਕ ਹੀ ਬੂੰਦਾਂ ਪੀਣ ਨਾਲ ਜ਼ਿਲ੍ਹੇ ਦੇ 40 ਤੋਂ ਵੱਧ ਬੱਚਿਆਂ ਦੀ ਹਾਲਤ ਵਿਗੜਣ ਲੱਗੀ। ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਪੋਲੀਓ ਬੂੰਦਾਂ ਪੀਣ ਤੋਂ ਬਾਅਦ ਉਨ੍ਹਾਂ ਦੇ ਬੱਚੇ ਨੂੰ ਕੀ ਹੋ ਰਿਹਾ ਹੈ? ਹਰ ਕੋਈ ਆਪਣੇ ਬੱਚਿਆਂ ਨਾਲ ਹਸਪਤਾਲ ਵੱਲ ਭੱਜਦਾ ਦੇਖਿਆ ਗਿਆ।

ਹਸਪਤਾਲ ਦੇ ਡਾਕਟਰਾਂ ਨੇ ਜਾਂਚ ਕੀਤੀ ਅਤੇ ਸੱਚਾਈ ਦੱਸੀ। ਇਸ ਮੁਹਿੰਮ ਦੌਰਾਨ ਕਰੀਬ ਚਾਲੀ ਬੱਚਿਆਂ ਨੂੰ ਬੂੰਦਾਂ ਪੀਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਬਜਾਏ ਗਲਤੀ ਨਾਲ ਆਈਸ ਪੈਕ ਜੈੱਲ ਪਿਲਾਈ ਗਈ ਸੀ। ਹਾਂ, ਜਿਸ ਡੱਬੇ ਵਿੱਚ ਪੋਲੀਓ ਦੀਆਂ ਬੂੰਦਾਂ ਪਾਈਆਂ ਜਾਂਦੀਆਂ ਹਨ, ਉਸ ਨੂੰ ਠੰਡਾ ਰੱਖਣ ਲਈ ਅੰਦਰ ਆਈਸ ਪੈਕ ਜੈੱਲ ਨਾਲ ਭਰਿਆ ਜਾਂਦਾ ਹੈ। ਬੂੰਦਾਂ ਪਿਲਾਉਣ ਵਾਲੇ ਸਟਾਫ਼ ਨੇ ਬੱਚਿਆਂ ਨੂੰ ਇਹ ਜੈੱਲ ਪਿਲਾਈ ਸੀ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਕਿ ਪੋਲੀਓ ਦੀਆਂ ਬੂੰਦਾਂ ਪੀਣ ਨਾਲ ਚਾਲੀ ਬੱਚੇ ਬਿਮਾਰ ਹੋ ਗਏ ਹਨ ਤਾਂ ਤੁਰੰਤ ਡਾਕਟਰੀ ਟੀਮ ਭੇਜ ਦਿੱਤੀ ਗਈ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਵਿਚ ਹਫੜਾ ਦਫੜੀ ਮਚ ਗਈ। ਲੋਕ ਪਰੇਸ਼ਾਨ ਹੋ ਕੇ ਕਹਿਣ ਲੱਗੇ ਪੋਲੀਓ ਰੋਕੂ ਬੂੰਦਾਂ ਪਿਆਉਣ ਆਏ ਸੀ ਪਤਾ ਨਹੀਂ ਕਿਹੜਾ ‘ਜ਼ਹਿਰ’ ਪਿਆ ਦਿਤਾ ਹੈ, ਜਿਸ ਕਾਰਨ ਬੱਚਿਆਂ ਦੀ ਸਿਹਤ ਖਰਾਬ ਹੋ ਗਈ। ਟੀਮ ਨੇ ਜਦੋਂ ਜਾਂਚ ਕੀਤੀ ਤਾਂ ਆਈਸ ਪੈਕ ਦਾ ਮਾਮਲਾ ਸਾਹਮਣੇ ਆਇਆ।

ਹੁਣ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਜਾਂਚ ਟੀਮ ਬਣਾਈ ਗਈ ਹੈ। ਨਾਲ ਹੀ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਆਪਣੀ ਨਿਗਰਾਨੀ ਹੇਠ ਦੁਬਾਰਾ ਮੁਹਿੰਮ ਸ਼ੁਰੂ ਕਰ ਦਿੱਤੀ।

error: Content is protected !!