ਕੁੱਟਮਾਰ ਦੀ ਸ਼ਿਕਾਇਤ ਦੇਣ ਮਗਰੋਂ ਪੁਲਿਸ ਨਾਲ ਘਰ ਪਰਤਦੇ ਦੀ ਕਰ’ਤੀ ਹੱਤਿ.ਆ, ਪਹਿਲਾਂ ਮਾਰੀ ਗੱਡੀ ਨਾਲ ਟੱਕਰ, ਸਿਰ ਉਪਰੋਂ ਲੰਘਾ ਦਿੱਤਾ ਟਾਇਰ, ਪੁੱਤ ਸਾਹਮਣੇ ਦਮ ਤੋੜ ਗਿਆ ਪਿਤਾ

ਕੁੱਟਮਾਰ ਦੀ ਸ਼ਿਕਾਇਤ ਦੇਣ ਮਗਰੋਂ ਪੁਲਿਸ ਨਾਲ ਘਰ ਪਰਤਦੇ ਦੀ ਕਰ’ਤੀ ਹੱਤਿ.ਆ, ਪਹਿਲਾਂ ਮਾਰੀ ਗੱਡੀ ਨਾਲ ਟੱਕਰ, ਫਿਰ ਸਿਰ ਉਪਰੋਂ ਲੰਘਾ ਦਿੱਤਾ ਟਾਇਰ, ਪੁੱਤ ਸਾਹਮਣੇ ਦਮ ਤੋੜ ਗਿਆ ਪਿਤਾ


ਵੀਓਪੀ ਬਿਊਰੋ, ਲੁਧਿਆਣਾ : ਚੌਕੀ ਲਲਤੋਂ ’ਚ ਕੁੱਟਮਾਰ ਦੀ ਸ਼ਿਕਾਇਤ ਕਰ ਕੇ ਪੁਲਿਸ ਨਾਲ ਪਰਤ ਰਹੇ ਪਿਤਾ-ਪੁੱਤਰ ’ਤੇ ਪਿੰਡ ਖੇੜੀ ਕੋਲ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਬਜ਼ੁਰਗ ਪਿਤਾ ਨੂੰ ਪਹਿਲਾਂ ਬਲੈਰੋ ਗੱਡੀ ਨਾਲ ਟੱਕਰ ਮਾਰੀ ਤੇ ਫਿਰ ਉਸ ਦੇ ਸਿਰ ਤੋਂ ਗੱਡੀ ਲੰਘਾ ਦਿੱਤੀ, ਜਿਸ ਕਾਰਨ ਉਸ ਦਾ ਸਿਰ ਫੱਟ ਗਿਆ। ਪੁੱਤਰ ਬੀਰਪਾਲ ਸਿੰਘ ਨੇ ਗੰਭੀਰ ਹਾਲਤ ’ਚ 69 ਸਾਲਾ ਪਿਤਾ ਹਰੀਰਾਮ ਨੂੰ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌ.ਤ ਹੋ ਗਈ। ਘਟਨਾ ਇਕ ਮਾਰਚ ਦੀ ਹੈ। ਪੁਲਿਸ ਨੇ ਪੁੱਤਰ ਦੇ ਬਿਆਨਾਂ ’ਤੇ ਮੁਲਜ਼ਮ ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਡਾ. ਸਿਕੰਦਰ ਸਿੰਘ ਤੇ ਸਰਬਜੀਤ ਕੌਰ ਖ਼ਿਲਾਫ਼ ਹੱਤਿ.ਆ ਦਾ ਕੇਸ ਦਰਜ ਕਰ ਲਿਆ।

ਦੇਰ ਰਾਤ ਪੁਲਿਸ ਨੇ ਮੁਲਜ਼ਮ ਮਾਂ-ਪੁੱਤਰ ਸਰਬਜੀਤ ਕੌਰ ਤੇ ਕੁਲਵਿੰਦਰ ਸਿੰਘ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਬੀਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। ਉਸ ਦਾ ਪਿਤਾ ਚੌਕੀਦਾਰ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪਿੰਡ ਹਿਮਾਯੂੰਪੁਰ ’ਚ ਉਨ੍ਹਾਂ ਦੇ ਤਾਏ ਦੇ ਪੁੱਤਰਾਂ ਦਾ ਕਿਸੇ ਨਾਲ ਝਗੜਾ ਹੋ ਗਿਆ। ਉਕਤ ਮਾਮਲੇ ’ਚ ਮੁਲਜ਼ਮਾਂ ਨੇ ਉਸ ਦੇ ਪਿਤਾ ਦਾ ਨਾਂ ਵੀ ਲਿਖਵਾ ਦਿੱਤਾ ਸੀ। ਇਸੇ ਨੂੰ ਲੈ ਕੇ ਉਨ੍ਹਾਂ ਦਾ ਮੁਲਜ਼ਮਾਂ ਨਾਲ ਵਿਵਾਦ ਸੀ। ਇਕ ਮਾਰਚ ਦੀ ਰਾਤ ਨੂੰ ਉਹ ਘਰੋਂ ਨਿਕਲਿਆ ਤਾਂ ਰਾਹ ’ਚ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਫੜ ਲਿਆ ਤੇ ਕੁੱਟਮਾਰ ਕਰ ਕੇ ਅਪਸ਼ਬਦ ਬੋਲੇ। ਇਸ ਤੋਂ ਬਾਅਦ ਦੋਵੇਂ ਰਾਤ ਨੂੰ ਪੁਲਿਸ ਕੋਲ ਸ਼ਿਕਾਇਤ ਲੈ ਕੇ ਪੁੱਜੇ। ਸ਼ਿਕਾਇਤ ਲਿਖਵਾਉਣ ਪਿੱਛੋਂ ਜਾਨ ਨੂੰ ਖ਼ਤਰਾ ਹੋਣ ਕਾਰਨ ਦੋਵਾਂ ਨੂੰ ਪੁਲਿਸ ਮੁਲਾਜ਼ਮ ਗੱਡੀ ’ਚ ਛੱਡਣ ਨਿਕਲੇ। ਗੱਡੀ ਤੋਂ ਉਤਰਣ ਦੌਰਾਨ ਨਸ਼ੇ ’ਚ ਧੁੱਤ ਕੁਲਵਿੰਦਰ

ਤੇ ਗੁਰਮੀਤ ਬਲੈਰੋ ਗੱਡੀ ’ਚ ਆਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਬੀਰਪਾਲ ਸਿੰਘ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਮਾਂ-ਪੁੱਤ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿੱਛ ਕਰ ਰਹੀ ਹੈ। ਜਾਂਚ ਅਧਿਕਾਰੀ ਕੁਲਵੀਰ ਸਿੰਘ ਨੇ ਦੱਸਿਆ ਕਿ ਬਾਕੀ ਦੋਵੇਂ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

error: Content is protected !!