ਚੜ੍ਹਦੇ ਅਪ੍ਰੈਲ ਗਰਮੀ ਨੇ ਦਿਖਾਉਣੇ ਸ਼ੁਰੂ ਕੀਤੇ ਤੇਵਰ, ਕਣਕ ਦੀ ਵਾਢੀ ਤੋਂ ਬਾਅਦ ਪਵੇਗੀ ਝੁਲਸਦੀ ਗਰਮੀ

ਚੜ੍ਹਦੇ ਅਪ੍ਰੈਲ ਗਰਮੀ ਨੇ ਦਿਖਾਉਣੇ ਸ਼ੁਰੂ ਕੀਤੇ ਤੇਵਰ, ਕਣਕ ਦੀ ਵਾਢੀ ਤੋਂ ਬਾਅਦ ਪਵੇਗੀ ਝੁਲਸਦੀ ਗਰਮੀ

ਜਲੰਧਰ (ਵੀਓਪੀ ਬਿਊਰੋ) ਅਪ੍ਰੈਲ ਮਹੀਨਾ ਸ਼ੁਰੂ ਹੋ ਗਿਆ ਹੈ, ਮੌਸਮ ਵੀ ਇਸ ਦੌਰਾਨ ਰੰਗ ਦਿਖਾਵੇਗਾ ਅਤੇ ਵਾਢੀ ਤੋਂ ਬਾਅਦ ਤਾਂ ਝੁਲਸਦੀ ਗਰਮੀ ਦਾ ਸਾਹਮਣਾ ਕਰਨ ਲਈ ਸਾਨੂੰ ਤਿਆਰ ਰਹਿਣਾ ਹੀ ਪਵੇਗਾ। ਇਸ ਸਮੇਂ ਦੌਰਾਨ ਗਰਮੀ ਦੀ ਲਹਿਰ ਲਗਭਗ 10 ਤੋਂ 20 ਦਿਨਾਂ ਤੱਕ ਰਹੇਗੀ। ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲੀਅਨ ਖੇਤਰ, ਉੱਤਰ-ਪੂਰਬੀ ਰਾਜਾਂ ਅਤੇ ਉੱਤਰੀ ਉੜੀਸਾ ਦੇ ਕੁਝ ਹਿੱਸਿਆਂ ‘ਚ ਵੀ ਤਾਪਮਾਨ ‘ਚ ਬਦਲਾਅ ਦੇਖਿਆ ਜਾ ਸਕਦਾ ਹੈ।

ਕੇਂਦਰੀ ਭੂ-ਵਿਗਿਆਨ ਮੰਤਰੀ ਕਿਰਨ ਰਿਜਿਜੂ ਨੇ ਵੀ ਕਿਹਾ ਕਿ ਇਸ ਸਾਲ ਅਪ੍ਰੈਲ ਦੇ ਅੰਤ ਤੱਕ ਦੇਸ਼ ਵਿੱਚ ਪ੍ਰਤੀਕੂਲ ਮੌਸਮੀ ਹਾਲਾਤ ਹੋਣ ਦੀ ਸੰਭਾਵਨਾ ਹੈ ਅਤੇ ਇਤਫ਼ਾਕ ਨਾਲ ਇਸ ਦੌਰਾਨ ਲੋਕ ਸਭਾ ਚੋਣਾਂ ਵੀ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਸਾਰੇ ਹਿੱਸੇਦਾਰਾਂ ਲਈ ਪਹਿਲਾਂ ਤੋਂ ਤਿਆਰੀ ਕਰਨਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਅਪ੍ਰੈਲ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ ਅਤੇ ਮੱਧ ਦੱਖਣੀ ਭਾਰਤ ਵਿਚ ਇਸ ਦੀ ਜ਼ਿਆਦਾ ਸੰਭਾਵਨਾ ਹੈ।

error: Content is protected !!