ਕਬਾੜ ਤੋਂ ਨੌਜਵਾਨ ਨੇ ਲਗਾਇਆ ਜੁਗਾੜ, ਧੁੱਪ ਤੋਂ ਚੱਲਦੀ ਇਹ 7 ਸੀਟਰ ਮੋਟਰਸਾਈਕਲ, ਹਰ ਕੋਈ ਬੰਦੇ ਦੇ ਦਿਮਾਗ ਦਾ ਕਾਇਲ

(ਵੀਓਪੀ ਬਿਊਰੋ)ਅਸੀਂ ਸਾਰਿਆਂ ਨੇ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ‘ਲੋੜ ਕਾਢ ਦੀ ਮਾਂ ਹੈ’। ਵਰਤਮਾਨ ਵਿੱਚ ਅਸੀਂ ਅਕਸਰ ਅਜਿਹੇ ਲੋਕ ਦੇਖਦੇ ਹਾਂ, ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੋਈ ਨਾ ਕੋਈ ਨਵਾਂ ਪ੍ਰਬੰਧ ਕਰਦੇ ਨਜ਼ਰ ਆਉਂਦੇ ਹਨ। ਅੱਜਕੱਲ੍ਹ ਲੋਕ ਜੁਗਾੜ ਲਾ ਕੇ ਆਪਣੇ ਔਖੇ ਕੰਮ ਆਸਾਨੀ ਨਾਲ ਕਰ ਰਹੇ ਹਨ।ਭਾਰਤ ਵਿੱਚ ਜੁਗਾੜੂ ਤੇ ਟੇਲੈਂਟਿਡ ਲੋਕਾਂ ਦੀ ਕੋਈ ਕਮੀ ਨਹੀਂ ਹੈ। ਦੇਸ਼ ਦੀ ਹਰ ਗਲੀ ‘ਚ ਤੁਹਾਨੂੰ ਅਜਿਹੇ ਪ੍ਰਤਿਭਾਸ਼ਾਲੀ ਲੋਕ ਮਿਲਣਗੇ ਜੋ ਆਪਣੇ ਟੇਲੈਂਟ ਨਾਲ ਲੋਕਾਂ ਨੂੰ ਹੈਰਾਨ ਕਰਨ ਦੀ ਤਾਕਤ ਰੱਖਦੇ ਹਨ। ਜੇ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਤਾਂ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ।

ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਹਰ-ਕਈ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਭਾਰਤ ਦੇ ਮਸ਼ਹੂਰ ਉਦਯੋਗਪਤੀ ਵੀ ਅਜਿਹੀਆਂ ਵੀਡੀਓਜ਼ ਸ਼ੇਅਰ ਕਰਦੇ ਹਨ। ਫਿਲਹਾਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਖੁਦ ਮਸ਼ਹੂਰ ਉਦੋਗਪਤੀ ਹਰਸ਼ ਗੋਇਨਕਾ ਨੇ ਸ਼ੇਅਰ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ‘ਚ ਕੀ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਅਨੋਖੀ ਬਾਈਕ ‘ਤੇ ਬੈਠਾ ਆ ਰਿਹਾ ਹੈ।

ਇੱਕ ਆਦਮੀ ਉਸ ਨੂੰ ਰੋਕਦਾ ਹੈ ਅਤੇ ਪੁੱਛਦਾ ਹੈ ਕਿ ਉਸਨੇ ਕੀ ਬਣਾਇਆ ਹੈ ਅਤੇ ਇਸਦੀ ਕੀਮਤ ਕਿੰਨੀ ਹੈ। ਇਸ ਦੇ ਜਵਾਬ ‘ਚ ਉਹ ਕਹਿੰਦਾ ਹੈ, ‘ਮੈਂ 7 ਸੀਟਰ ਬਣਾਇਆ ਹੈ ਜੋ ਧੁੱਪ ਨਾਲ ਚੱਲਦਾ ਹੈ। ਇਹ 200 ਕਿਲੋਮੀਟਰ ਤੋਂ ਵੱਧ ਸਫ਼ਰ ਕਰ ਸਕਦੀ ਹੈ ਅਤੇ ਧੁੱਪ ਰਹੇਗੀ ਤਾਂ ਚੱਲਦੀ ਰਹੇਗੀ। ਇਸ ਨੂੰ ਬਣਾਉਣ ‘ਚ 8-10 ਹਜ਼ਾਰ ਰੁਪਏ ਖਰਚ ਆਏ ਹਨ ਅਤੇ ਹਰ ਚੀਜ਼ ਕਬਾੜੀ ਤੋਂ ਲੈ ਕੇ ਬਣਾਈ ਗਈ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਸ਼ ਗੋਇਨਕਾ ਨੇ ਲਿਖਿਆ, ‘ਮੈਂ ਸੁਣਿਆ ਹੈ ਕਿ ਟੇਸਲਾ ਭਾਰਤ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਇਸ ਤਰ੍ਹਾਂ ਦੇ ਕੰਪੀਟਿਸ਼ਨ ਨਾਲ ਉਨ੍ਹਾਂ ਦਾ ਕੀ ਬਣੇਗਾ? ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 35 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਟਾਇਰ ਤੁਹਾਡੇ ਹੋਣੇ ਚਾਹੀਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਇੰਡੀਅਨ ਟੇਲੈਂਟ AKA ਜੁਗਾੜ। ਇਕ ਯੂਜ਼ਰ ਨੇ ਲਿਖਿਆ- ਇਹ ਸੱਚ ਹੈ ਕਿ ਭਾਰਤ ਟੇਲੈਂਟ ਨਾਲ ਭਰਿਆ ਹੋਇਆ ਹੈ।

error: Content is protected !!