ਸਿਮਰਨਜੀਤ ਮਾਨ ਨੇ ਦਿੱਤੀ ਗੈਂਗਸਟਰ ਦੇ ਪਿਤਾ ਨੂੰ ਲੋਕਸਭਾ ਚੋਣਾਂ ਲਈ ਟਿੱਕਟ, ਜਾਣੋਂ ਉਮੀਦਵਾਰਾਂ ਦੇ ਨਾਂਅ

ਲੋਕ ਸਭ ਚੋਣਾਂ 2024 ਲਈ ਪੱਬਾਂ ਭਰ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਅੱਜ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਸਾਹਿਬ ਤੋਂ ਇਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਤੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਹੈ।ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੂੰ ਸਿਮਰਨਜੀਤ ਮਾਨ ਦੇ ਵੱਲੋਂ ਇੱਕਟ ਦਿੱਤੀ ਗਈ ਹੈ।ਖੂਖਾਰ ਗੈਂਗਸਟਰ ਕਿਸੇ ਵੇਲੇ ਪੰਜਾਬ ਦਾ ਸਭ ਤੋਂ ਖਤਰਨਾਕ ਗੈਂਗਸਟਰ ਸੀ ਜਿਸਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ।ਪੰਜਾਬ ਚ ਕਿਸੇ ਸਮੇਂ ਜੈਪਾਲ ਭੁੱਲਰ ਦਾ ਖੌਫ ਸੀ, ਸਪੋਰਟਸਮੈਨ ਤੋਂ ਖੂੰਖਾਰ ਗੈਂਗਸਟਰ ਬਣੇ ਭੁੱਲਰ ਦੇ ਨਾਂਅ ਤੇ ਵੱਡੇ-ਵੱਡੇ ਬਦਮਾਸ ਕੰਬਦੇ ਸਨ।

ਸੰਸਦ ਮੈਂਬਰ ਮਾਨ ਨੇ ਕਿਹਾ ਕਿ ਪਾਰਟੀ ਕਿਸਾਨਾਂ, ਮਜ਼ਦੂਰਾਂ, ਘੱਟ ਗਿਣਤੀ ਵਰਗ, ਅਨੁਸੂਚਿਤ ਜਾਤੀ ਵਰਗ ਦੇ ਹੱਕਾਂ ਦੀ ਰਾਖੀ, ਆਮ ਲੋਕਾਂ ਲਈ ਬਰਾਬਰ ਸਿਹਤ ਅਤੇ ਵਿੱਦਿਅਕ ਸਹੂਲਤਾਂ ਦੇ ਮੁੱਦਿਆਂ ‘ਤੇ ਲੋਕ ਸਭਾ ਚੋਣਾਂ ਲੜੇਗੀ।

ਤਿੰਨ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ:

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਐਲਾਨ ਕਰਦੇ ਹੋਏ 3 ਨਵੇਂ ਉਮੀਦਵਾਰ ਐਲਾਨੇ ਗਏ ਹਨ। ਜਿੰਨਾ ਵਿੱਚ ਉਹਨਾਂ ਦਾ ਆਪਣਾ ਪੁੱਤਰ ਵੀ ਸ਼ਾਮਿਲ ਹੈ। ਦੱਸਣਯੋਗ ਹੈ ਕਿ ਇਕਮਾਨ ਸਿੰਘ ਮਾਨ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਜਦਕਿ ਹਰਪਾਲ ਸਿੰਘ ਬਲੇਰ ਨੂੰ ਸ੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ। ਉਥੇ ਹੀ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਤਾਂ ਭੁਪਿੰਦਰ ਸਿੰਘ ਭੁੱਲਰ ਨੂੰ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਪੰਜਾਬ ਦੇ ਪੰਜ ਅਤੇ ਹਰਿਆਣਾ ਤੋਂ ਦੋ ਉਮੀਦਵਾਰ ਐਲਾਨੇ ਗਏ ਸਨ।

error: Content is protected !!