ਕਿਸੇ ਵੇਲੇ ਚਾਕਲੇਟ ਦੀ ਕੀਮਤ ਵਿੱਚ ਮਿਲ ਜਾਂਦਾ ਸੀ ਸੋਨਾ, ਨਹੀਂ ਵਿਸ਼ਵਾਸ ਤਾਂ ਦੇਖ ਲਓ ਇਹ ਬਿੱਲ

ਭਾਰਤ ਵਿੱਚ ਸੋਨੇ ਦੀ ਕੀਮਤ ਇੰਨੀ ਵਧ ਗਈ ਹੈ ਕਿ ਆਮ ਲੋਕਾਂ ਲਈ ਇਸ ਨੂੰ ਖਰੀਦਣਾ ਮੁਸ਼ਕਿਲ ਹੋਣ ਲੱਗ ਗਿਆ ਹੈ। ਆਸਮਾਨ ਛੂੰਹਦੀਆਂ ਕੀਮਤਾਂ ਦੇ ਬਾਵਜੂਦ ਸੋਨਾ ਹਰ ਮਹਿਲਾ ਦੇ ਦਿਲ ਵਿੱਚ ਵੱਸਦਾ ਹੈ । ਸੋਨੇ ਦੇ ਗਹਿਣੇ ਪਹਿਨੇ ਬਿਨ੍ਹਾਂ ਮਹਿਲਾ ਦਾ ਮੇਕਅੱਪ ਪੂਰਾ ਨਹੀਂ ਹੁੰਦਾ । ਪਰ ਹੁਣ ਸੋਨੇ ਦੀਆਂ ਕੀਮਤਾਂ ਨੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ ।

ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਜੇਬ ‘ਤੇ ਭਾਰੀ ਪੈਣ ਵਾਲਾ ਇਹ ਸੋਨਾ ਕਦੇ ਇੱਕ ਚਾਕਲੇਟ ਦੀ ਕੀਮਤ ਵਿੱਚ ਮਿਲ ਜਾਂਦਾ ਸੀ । ਜੇ ਯਕੀਨ ਨਹੀਂ ਆਉਂਦਾ ਤਾਂ 60 ਸਾਲ ਪੁਰਾਣਾ ਬਿੱਲ ਦੇਖ ਲਓ।ਦਰਅਸਲ, ਸੋਸ਼ਲ ਮੀਡੀਆ ‘ਤੇ 60 ਸਾਲ ਪੁਰਾਣਾ ਹੈ ਅਜਿਹਾ ਬਿੱਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੋਨੇ ਦੀ ਕੀਮਤ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। 1959 ਦਾ ਮਹਾਰਾਸ਼ਟਰ ਦੀ ਇੱਕ ਜਵੈਲਰੀ ਦੀ ਦੁਕਾਨ ਦੇ ਬਿੱਲ ਵਿੱਚ ਸੋਨੇ-ਚਾਂਦੀ ਦੀ ਕੀਮਤ ਚਾਕਲੇਟ ਦੀ ਕੀਮਤ ਤੋਂ ਘੱਟ ਦਿਖਾਈ ਦਿੱਤੀ ਤਾਂ ਲੋਕ ਹੈਰਾਨ ਰਹਿ ਗਏ ।

ਸੋਸ਼ਲ ਮੀਡੀਆ ‘ਤੇ 1959 ਦਾ ਇੱਕ ਗਹਿਣਿਆਂ ਦਾ ਬਿੱਲ ਤੇਜ਼ੀ ਨਾਲ ਵਾਇਰਲ ਹੋ ਗਿਆ, ਜਿਸ ਵਿੱਚ ਇੱਕ ਤੋਲੇ ਸੋਨੇ ਦਾ ਬਿੱਲ ਦੇਖ ਕੇ ਲੋਕ ਹੈਰਾਨ ਰਹਿ ਗਏ। ਬਿੱਲ ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਸਿਰਫ਼ 113 ਰੁਪਏ ਸੀ ਅਤੇ ਅੱਜ ਇੱਕ ਆਮ ਚਾਕਲੇਟ ਇੰਨੇ ਵਿੱਚ ਮਿਲਦੀ ਹੈ । ਵਾਇਰਲ ਬਿੱਲ ਮਹਾਰਾਸ਼ਟਰ ਦੇ ਵਾਮਨ ਨਿੰਬਾਜੀ ਅਸ਼ਤੇਕਰ ਨਾਮ ਦੀ ਦੁਕਾਨ ਦਾ ਹੈ।

ਜਿਸ ਵਿੱਚ ਸੋਨੇ ਦੇ ਨਾਲ ਚਾਂਦੀ ਦਾ ਬਿੱਲ ਵੀ ਦਿੱਤਾ ਹੋਇਆ ਹੈ। ਦੱਸ ਦੇਈਏ ਕਿ ਗਹਿਣਿਆਂ ਦਾ ਬਿੱਲ 3 ਮਾਰਚ 1959 ਦਾ ਹੈ, ਜੋ ਸ਼ਿਵਲਿੰਗ ਆਤਮਾਰਾਮ ਦੇ ਨਾਂ ‘ਤੇ ਹੈ। ਜਿਸ ਨੇ ਦਹਾਕੇ ਪਹਿਲਾਂ 113 ਰੁਪਏ ਵਿੱਚ ਸੋਨਾ ਖਰੀਦਿਆ ਸੀ। ਇਸਦੇ ਨਾਲ ਹੀ ਚਾਂਦੀ ਵੀ ਖਰੀਦੀ ਸੀ। ਜਿਸ ਨੂੰ ਮਿਲਾ ਕੇ ਉਨ੍ਹਾਂ ਦਾ ਕੁੱਲ ਬਿੱਲ 909 ਰੁਪਏ ਸੀ। ਇੰਨੇ ਵਿੱਚ ਤਾਂ ਅੱਜ ਦੇ ਸਮੇਂ ਵਿੱਚ ਸੋਨਾ ਖਰੀਦਣ ਦੀ ਕਲਪਨਾ ਕਰਨਾ ਵੀ ਸੰਭਵ ਨਹੀਂ ਹੈ। ਕਿਉਂਕਿ ਅੱਜ ਦੇ ਸਮੇਂ ਵਿੱਚ ਸੋਨੇ ਦੀ ਇਹ ਕੀਮਤ ਸਿਰਫ਼ ਇੱਕ ਸਪਨਾ ਹੀ ਰਹਿ ਗਈ ਹੈ। ਮਾਹਿਰਾਂ ਮੁਤਾਬਕ ਜਲਦੀ ਹੀ ਸੋਨਾ 60 ਹਜ਼ਾਰ ਨੂੰ ਪਾਰ ਕਰਨ ਜਾ ਰਿਹਾ ਹੈ।

error: Content is protected !!