ਝਗੜਾ ਸੁਲਝਾਉਣ ਲਈ ਮਿਲੇ ਫਿਰ ਤੋਂ ਹੋਈ ਬਹਿਸ ਤਾਂ ਗੁੱਸੇ ਚ ਸਾੜ੍ਹ ਦਿੱਤੀ ਕਰੋੜਾਂ ਦੀ ਲੈਬਰਗਿਨੀ

ਹੈਦਰਾਬਾਦ ਦੇ ਪਹਾੜੀ ਸ਼ਰੀਫ ਇਲਾਕੇ ‘ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਵਪਾਰੀ ਆਪਸ ਵਿੱਚ ਪੁਰਾਣਾ ਝਗੜਾ ਸੁਲਝਾਉਣ ਲਈ ਇਕੱਠੇ ਹੋਏ ਸਨ। ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਕ ਨੇ ਦੂਜੇ ਦੀ ਲੈਂਬੋਰਗਿਨੀ ਨੂੰ ਅੱਗ ਲਗਾ ਦਿੱਤੀ। ਨੀਰਜ ਨਾਂ ਦੇ ਵਿਅਕਤੀ ਨੇ ਮਾਮਲੇ ਸਬੰਧੀ ਰਿਪੋਰਟ ਦਰਜ ਕਰਵਾਈ ਹੈ। ਨੀਰਜ ਨੇ ਇਹ ਲਗਜ਼ਰੀ ਕਾਰ ਸੈਕਿੰਡ ਹੈਂਡ ਖਰੀਦੀ ਸੀ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਕਾਰੋਬਾਰੀ ਕਾਰਾਂ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ।

ਸ਼ਨੀਵਾਰ ਨੂੰ ਦੋਵੇਂ ਕਮਿਸ਼ਨ ਨੂੰ ਲੈ ਕੇ ਵਿਵਾਦ ਨੂੰ ਸੁਲਝਾਉਣ ਲਈ ਮਿਲੇ ਸਨ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਲਗਜ਼ਰੀ ਕਾਰ ਨੂੰ ਅੱਗ ਲੱਗ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਦੋਂ ਤੱਕ ਫਾਇਰ ਬ੍ਰਿਗੇਡ ਕਾਰ ਨੂੰ ਬੁਝਾਉਣ ਲਈ ਪਹੁੰਚੀ, ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਬਾਅਦ ‘ਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਸ਼ੋਸ਼ਲ ਮੀਡੀਆ ਉੱਤੇ ਇਸ ਦਾ ਇੱਕ ਵੀਡਿਓ ਵੀ ਵਾਇਰਲ ਹੋ ਰਿਹਾ ਹੋ।

ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ ਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪਹਾੜੀ ਸ਼ਰੀਫ ਦੇ ਇੰਸਪੈਕਟਰ ਗੁਰੂਵਾ ਰੈਡੀ ਨੇ ਦੱਸਿਆ ਕਿ ਪੀੜਤ ਅਤੇ ਦੋਸ਼ੀ ਦੋਵੇਂ ਹੀ ਕਾਰਾਂ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ। ਕਾਰ ਦੇ ਕਮਿਸ਼ਨ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ।

ਪਿਛਲੇ ਮਹੀਨੇ 17 ਚਾਰ ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਵਿੱਚ ਕਈ ਕਾਰਾਂ ਵੀ ਸ਼ਾਮਲ ਸਨ।ਸਾਰੀਆਂ ਕਾਰਾਂ ਆਈ ਮਾਤਾ ਮੰਦਿਰ ਦੇ ਕੋਲ ਗੈਰਾਜ ਵਿੱਚ ਖੜ੍ਹੀਆਂ ਸਨ। ਇਹ ਸਾਰੀਆਂ ਕਾਰਾਂ ਖੁੱਲ੍ਹੇ ਵਿੱਚ ਖੜ੍ਹੀਆਂ ਸਨ। ਪੁਣੇ ਦੇ ਕੰਟਰੋਲ ਰੂਮ ‘ਤੇ ਘਟਨਾ ਸਬੰਧੀ ਫ਼ੋਨ ਆਇਆ ਤਾਂ ਪੁਲਿਸ ਨੂੰ ਸੂਚਨਾ ਮਿਲੀ। ਗੱਡੀਆਂ ਤੋਂ ਬਾਅਦ ਅੱਗ ਮੰਦਰ ਤੱਕ ਫੈਲ ਗਈ। ਇਹ ਗੱਲ ਸਾਹਮਣੇ ਆਈ ਕਿ ਸੜੀ ਹੋਈ ਕਾਰਾਂ ਵਿੱਚ ਬੀ.ਐਮ.ਡਬਲਯੂ. ਇਸ ਤੋਂ ਇਲਾਵਾ ਮਰਸਡੀਜ਼ ਅਤੇ ਰੇਂਜ ਰੋਵਰ ਵਰਗੀਆਂ ਕਾਰਾਂ ਵੀ ਸੜ ਕੇ ਸੁਆਹ ਹੋ ਗਈਆਂ।

error: Content is protected !!