ਇਲਾਜ ਲਈ ਲਿਆਂਦਾ ਕੈਦੀ ਹਸਪਤਾਲ ‘ਚੋਂ ਹੋਇਆ ਫਰਾਰ, ਰਾਖੀ ਲਈ ਭੇਜੇ ਪੁਲਿਸ ਮੁਲਾਜ਼ਮ ਵੀ ਲਾਪਤਾ

ਇਲਾਜ ਲਈ ਲਿਆਂਦਾ ਕੈਦੀ ਹਸਪਤਾਲ ‘ਚੋਂ ਹੋਇਆ ਫਰਾਰ, ਰਾਖੀ ਲਈ ਭੇਜੇ ਪੁਲਿਸ ਮੁਲਾਜ਼ਮ ਵੀ ਲਾਪਤਾ

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚੋਂ ਸ਼ੁੱਕਰਵਾਰ ਸਵੇਰੇ ਸਾਹਿਲ ਨਾਂ ਦਾ ਕੈਦੀ ਫਰਾਰ ਹੋ ਗਿਆ। ਪਰ ਸਵੇਰੇ 11 ਵਜੇ ਤੱਕ ਥਾਣਾ ਮਜੀਠਾ ਰੋਡ ਦੀ ਪੁਲਿਸ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਕੈਦੀ ਫਰਾਰ ਹੋਣ ਦੀ ਜਾਣਕਾਰੀ ਮਿਲੀ।

ਜਾਣਕਾਰੀ ਅਨੁਸਾਰ ਸਾਹਿਲ ਨੂੰ ਵੀਰਵਾਰ ਸ਼ਾਮ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ। ਸਾਹਿਲ ਦੀ ਸਿਹਤ ਦੋ ਦਿਨ ਪਹਿਲਾਂ ਜੇਲ੍ਹ ਵਿੱਚ ਵਿਗੜ ਗਈ ਸੀ। ਉਸ ਦੀ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਕੱਲ੍ਹ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ।

ਜੇਲ੍ਹ ਪ੍ਰਸ਼ਾਸਨ ਨੇ ਇਸ ਕੈਦੀ ’ਤੇ ਨਜ਼ਰ ਰੱਖਣ ਲਈ ਦੋ ਮੁਲਾਜ਼ਮ ਤਾਇਨਾਤ ਕੀਤੇ ਸਨ ਪਰ ਸ਼ੁੱਕਰਵਾਰ ਤੜਕੇ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਹਸਪਤਾਲ ਵਿੱਚੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਦੋਵੇਂ ਪੁਲਿਸ ਮੁਲਾਜ਼ਮ ਵੀ ਗਾਇਬ ਹੋ ਗਏ। ਦੱਸ ਦੇਈਏ ਕਿ ਗੁਰੂ ਨਾਨਕ ਦੇਵ ਹਸਪਤਾਲ ‘ਚ ਇਸ ਸਮੇਂ ਦੋ ਹੋਰ ਕੈਦੀ ਦਾਖਲ ਹਨ। ਘਟਨਾ ਤੋਂ ਬਾਅਦ ਇਨ੍ਹਾਂ ਕੈਦੀਆਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

error: Content is protected !!