ਕੱਟਣ ਲਈ ਤਿਆਰ ਕਣਕ ‘ਤੇ ਫਿਰਿਆ ਪਾਣੀ, ਮੌਸਮ ਦੀ ਮਾਰ ਨੇ ਪਰੇਸ਼ਾਨ ਕੀਤੇ ਕਿਸਾਨ, ਤੇਜ਼ ਮੀਂਹ ‘ਚ ਭਿੱਜੀਆਂ ਫਸਲਾਂ

ਕੱਟਣ ਲਈ ਤਿਆਰ ਕਣਕ ‘ਤੇ ਫਿਰਿਆ ਪਾਣੀ, ਮੌਸਮ ਦੀ ਮਾਰ ਨੇ ਪਰੇਸ਼ਾਨ ਕੀਤੇ ਕਿਸਾਨ, ਤੇਜ਼ ਮੀਂਹ ‘ਚ ਭਿੱਜੀਆਂ ਫਸਲਾਂ

ਜਲੰਧਰ (ਵੀਓਪੀ ਬਿਊਰੋ) ਬੀਤੀ ਕੱਲ੍ਹ ਪੰਜਾਬ ਵਿੱਚ ਦੁਪਹਿਰ ਬਾਅਦ ਮੌਸਮ ਨੇ ਇੱਕਦਮ ਕਰਵਟ ਲੈ ਲਈ, ਜਿਸ ਕਾਰਨ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਵੀ ਹੋਈ। ਇਸ ਮੌਸਮੀ ਬਦਲਾਅ ਕਾਰਨ ਕਾਫੀ ਨੁਕਸਾਨ ਵੀ ਹੋਇਆ, ਇਸ ਅਚਾਨਕ ਆਏ ਮੀਂਹ ਕਾਰਨ ਕਿਸਾਨਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਤੇਜ਼ ਹਵਾਵਾਂ ਅਤੇ ਬਾਰਿਸ਼ ਕਾਰਨ ਜਿੱਥੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਮੰਡੀਆਂ ਵਿੱਚ ਲਿਆਂਦੀ ਫਸਲ ਵੀ ਬਾਰਿਸ਼ ਕਾਰਨ ਗਿੱਲੀ ਹੋ ਗਈ ਹੈ। ਇਸ ਨਾਲ ਹੀ ਬਾਰਿਸ਼ ਕਾਰਨ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਗੜੇਮਾਰੀ ਵੀ ਹੋਈ।

ਪੰਜਾਬ ‘ਚ ਸ਼ਨੀਵਾਰ ਨੂੰ 14 ਜ਼ਿਲਿਆਂ ‘ਚ ਮੀਂਹ ਅਤੇ ਕੁਝ ਥਾਵਾਂ ‘ਤੇ ਗੜੇਮਾਰੀ ਹੋਣ ਕਾਰਨ ਠੰਡ ਵਧ ਗਈ ਹੈ। ਇਸ ਕਾਰਨ ਦਿਨ ਦੇ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ, ਬਠਿੰਡਾ, ਫਰੀਦਕੋਟ, ਪਠਾਨਕੋਟ ਵਿੱਚ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਹੋਈ। ਇਸ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਠਿੰਡਾ ਵਿੱਚ ਗੋਲਫ ਬਾਲ ਦੇ ਆਕਾਰ ਦੇ ਗੜੇ ਪਏ ਹਨ। ਭਾਰੀ ਗੜੇਮਾਰੀ ਕਾਰਨ ਕਈ ਵਾਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ।

error: Content is protected !!