ਕਰਨ ਗਿਆ ਸੀ ਵਿਆਹ ਲਾੜ੍ਹੀ ਨੁੂੰ ਪਹੁੰਚਾ ਦਿੱਤਾ ਹਸਪਤਾਲ, ਹੁਣ ਪੁਲਿਸ ਦੀਆਂ ਕੱਢ ਰਿਹਾ ਮਿੰਨਤਾ

ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਦੀਆਂ ਖੁਸ਼ੀਆਂ ਮਿੰਟਾਂ ਵਿੱਚ ਹੀ ਅਲੋਪ ਹੋ ਗਈਆਂ। ਦਰਅਸਲ ਖਰਗੋਨ ‘ਚ ਵਿਆਹ ਤੋਂ ਪਹਿਲਾਂ ਲਾੜੇ ਨੇ ਦਾਜ ਦੀ ਮੰਗ ਕੀਤੀ ਸੀ। ਜਦੋਂ ਉਸ ਦੀ ਮੰਗ ਪੂਰੀ ਨਾ ਹੋਈ ਤਾਂ ਲਾੜਾ ਪੱਖ ਬਰਾਤ ਨਾਲ ਵਾਪਸ ਚਲਾ ਗਿਆ।ਮੰਡਪ ਤੋਂ ਬਰਾਤ ਵਾਪਸ ਪਰਤਣ ਤੋਂ ਬਾਅਦ ਪੀੜਤ ਲਾੜੀ ਦਾ ਪੱਖ ਥਾਣੇ ਪਹੁੰਚ ਗਿਆ। ਦਾਜ ਲਈ ਪੀੜਤਾ ਦੀ ਸ਼ਿਕਾਇਤ ‘ਤੇ ਖਰਗੋਨ ਕੋਤਵਾਲੀ ਪੁਲਸ ਨੇ ਲਾੜਾ ਅਤੇ ਲਾੜੇ ਦੇ ਪਿਤਾ ਸਮੇਤ 5 ਲੋਕਾਂ ਦੇ ਖਿਲਾਫ ਦਾਜ ਲਈ ਪਰੇਸ਼ਾਨੀ ਦਾ ਮਾਮਲਾ ਦਰਜ ਕੀਤਾ ਹੈ। ਲਾੜੀ ਦੇ ਪੱਖ ਨੇ ਦਾਜ ‘ਚ 20 ਲੱਖ ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ।

ਬਰਾਤ ਦੇ ਵਾਪਸ ਪਰਤ ਜਾਣ ਤੋਂ ਬਾਅਦ ਲਾੜੀ ਦੀ ਤਬੀਅਤ ਵਿਗੜਨ ਲੱਗੀ। ਫਿਰ ਲਾੜੀ ਨੂੰ ਤੁਰੰਤ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦਰਅਸਲ, ਖੰਡਵਾ ਦਾ ਰਹਿਣ ਵਾਲਾ ਅਨਿਲ ਮੰਡਲੌਈ ਆਪਣੀ ਧੀ ਦਾ ਵਿਆਹ ਕਰਵਾਉਣ ਲਈ ਖਰਗੋਨ ਦੇ ਇੱਕ ਨਿੱਜੀ ਗਾਰਡਨ ਵਿੱਚ ਪਹੁੰਚਿਆ ਸੀ।

ਬੀਤੀ ਰਾਤ ਖਰਗੋਨ ਦੇ ਰਹਿਣ ਵਾਲੇ ਲਾੜੇ ਆਨੰਦ ਗਰਾਸੇ ਨਾਲ ਲਾੜੀ ਰਕਸ਼ਾ ਮੰਡਲੋਈ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਵਿਆਹ ਦੇ ਸਮੇਂ ਲਾੜਾ ਆਨੰਦ ਅਤੇ ਉਸ ਦੇ ਪਿਤਾ ਕਮਲ ਗਰਸੇ ਨੇ ਲਾੜੇ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ 20 ਲੱਖ ਰੁਪਏ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਦਾਜ ਦੀ ਰਕਮ ਨਾ ਮਿਲਣ ‘ਤੇ ਬਰਾਤ ਨੂੰ ਮੰਡਪ ਤੋਂ ਵਾਪਸ ਮੋੜ ਦਿੱਤਾ ਗਿਆ। ਇਸ ਤੋਂ ਬਾਅਦ ਪੀੜਤਾ ਥਾਣੇ ਪਹੁੰਚੀ।

ਲਾੜੀ ਦੀ ਮਾਂ ਦੀ ਸ਼ਿਕਾਇਤ ‘ਤੇ ਖਰਗੋਨ ਕੋਤਵਾਲੀ ਪੁਲਸ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਤਵਾਲੀ ਥਾਣੇ ਦੇ ਸਬ-ਇੰਸਪੈਕਟਰ ਅਜੇ ਦੂਬੇ ਨੇ ਦੱਸਿਆ ਕਿ ਬੀਤੀ ਰਾਤ ਲਾੜੀ ਦੀ ਮਾਂ ਰੇਖਾ ਮੰਡਲੋਈ ਦੀ ਸ਼ਿਕਾਇਤ ‘ਤੇ ਲਾੜੇ ਸਮੇਤ 5 ਲੋਕਾਂ ਦੇ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਵਿਆਹ ਦੌਰਾਨ ਦਾਜ ਵਜੋਂ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇੱਥੇ ਜ਼ਿਲ੍ਹਾ ਹਸਪਤਾਲ ਵਿੱਚ ਲਾੜੀ ਦਾ ਇਲਾਜ ਚੱਲ ਰਿਹਾ ਹੈ।

error: Content is protected !!