ਘਰ ਦੁੱਧ ਪਾਉਣ ਆਉਣ ਵਾਲੇ ਨਾਲ ਲੜਾ ਲਿਆ ਇਸ਼ਕ, ਪਤੀ ਨੂੰ ਪਤਾ ਲੱਗਾ ਤਾਂ ਕਰ’ਤਾ ਕ+ਤ+ਲ

ਘਰ ਦੁੱਧ ਪਾਉਣ ਆਉਣ ਵਾਲੇ ਨਾਲ ਲੜਾ ਲਿਆ ਇਸ਼ਕ, ਪਤੀ ਨੂੰ ਪਤਾ ਲੱਗਾ ਤਾਂ ਕਰ’ਤਾ ਕ+ਤ+ਲ

ਵੀਓਪੀ ਬਿਊਰੋ- ਪੁਲਿਸ ਨੇ ਸੁਨਾਮ ਊਧਮ ਸਿੰਘ ਵਾਲਾ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਅਤੇ ਸਾਈਕਲ ਬਰਾਮਦ ਕੀਤੇ ਗਏ ਹਨ।

ਡੀਐਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਚਰਨਜੀਤ ਕੌਰ ਵਾਸੀ ਕੱਚਾ ਪੱਤਾ, ਸੁਨਾਮ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਪਤੀ ਜਸਵੀਰ ਸਿੰਘ ਬੇਹੋਸ਼ ਪਿਆ ਸੀ ਅਤੇ ਉਸ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸਨ। ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੀਐਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਚਰਨਜੀਤ ਕੌਰ ਦੀ ਮੋਬਾਈਲ ਕਾਲ ਟਰੇਸ ਕਰਕੇ ਇਸ ਅੰਨ੍ਹੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਤਾ ਲੱਗਾ ਕਿ ਚਰਨਜੀਤ ਕੌਰ ਦੇ ਨਿਰਮਲ ਸਿੰਘ (ਜੋ ਉਸ ਦੇ ਘਰ ਦੁੱਧ ਸਪਲਾਈ ਕਰਦਾ ਸੀ) ਨਾਲ ਨਾਜਾਇਜ਼ ਸਬੰਧ ਸਨ। ਚਰਨਜੀਤ ਕੌਰ ਦੇ ਨਿਰਮਲ ਸਿੰਘ ਨਾਲ ਨਜਾਇਜ਼ ਸਬੰਧਾਂ ਦੀ ਪੁਸ਼ਟੀ ਹੋਣ ‘ਤੇ ਅਗਲੇਰੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦੋਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਸਵੀਰ ਦਾ ਕਤਲ ਕੀਤਾ ਹੈ |

ਬਾਅਦ ‘ਚ ਚਰਨਜੀਤ ਕੌਰ ਨੇ ਖੁਦ ਨੂੰ ਅਤੇ ਆਪਣੇ ਪ੍ਰੇਮੀ ਨੂੰ ਬਚਾਉਣ ਲਈ ਪੁਲਿਸ ਨੂੰ ਝੂਠੀ ਸੂਚਨਾ ਦੇ ਕੇ ਮਾਮਲਾ ਦਰਜ ਕਰਵਾਇਆ ਸੀ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਅਤੇ ਸਾਈਕਲ ਬਰਾਮਦ ਕਰ ਲਿਆ ਗਿਆ ਹੈ। ਇਸ ਦੌਰਾਨ ਐਸਐਚਓ ਸੁਖਦੀਪ ਸਿੰਘ, ਚੌਕੀ ਇੰਚਾਰਜ ਦਵਿੰਦਰ ਸਿੰਘ, ਏਐਸਆਈ ਗੁਰਸੇਵਕ ਸਿੰਘ, ਏਐਸਆਈ ਰਾਜ ਕੁਮਾਰ ਆਦਿ ਹਾਜ਼ਰ ਸਨ।

error: Content is protected !!