ਪੰਜਾਬ ਪੁਲਿਸ ਦੇ ਮੁਲਾਜ਼ਮਾਂ ਘਰ ਛਾਈ ਮੰਦੀ, ਘਰ ਚ ਰਾਸ਼ਨ ਲਿਆਉਣ ਦੇ ਪਏ ਲਾਲੇ ! ਆਖਿਰ ਕੀ ਹੈ ਕਾਰਨ ?

ਪੰਜਾਬ ਪੁਲਿਸ ਦੂਜਿਆਂ ਦੀ ਪਰੇਸ਼ਾਨੀ ਵਿਚ ਹਮੇਸ਼ਾ ਖੜੀ ਨਜਰ ਆਉਂਦੀ ਹੈ ਪਰ ਅੱਜੱਕਲ ਪੰਜਾਬ ਪੁਲਿਸ ਖੁਦ ਪਰੇਸ਼ਾਨੀ ਵਿਚ ਪਈ ਨਜਰ ਆ ਰਹੀ ਹੈਪੰਜਾਬ ਪੁਲਿਸ ਦੇ ਹਜ਼ਾਰਾਂ ਮੁਲਾਜ਼ਮ 21 ਅਪ੍ਰੈਲ ਤੋਂ ਬਾਅਦ ਵੀ ਮਾਰਚ ਮਹੀਨੇ ਦੀਆਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ। ਅਪ੍ਰੈਲ ਮਹੀਨਾ ਵੀ ਖ਼ਤਮ ਹੋਣ ਵਾਲਾ ਹੈ ਅਤੇ ਮੁਲਾਜ਼ਮਾਂ ਨੂੰ ਹਾਲੇ ਤੱਕ ਮਾਰਚ ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ।

ਹਲਾਂਕਿ ਇਹ ਸੈਲਰੀ ਸਾਰਿਆਂ ਮੁਲਾਜ਼ਮਾਂ ਦੀ ਨਹੀਂ ਰੋਕੀ ਗਈ। ਇਸ ਵਿੱਚ ਅੰਮ੍ਰਿਤਸਰ ਦੇ 7700 ਪੁਲੀਸ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ, ਜਦੋਂ ਕਿ ਬਠਿੰਡਾ ਵਿੱਚ 2011 ‘ਚ ਭਰਤੀ ਹੋਏ 2500 ਪੁਲੀਸ ਮੁਲਾਜ਼ਮਾਂ  ਪਿਛਲੇ ਮਹੀਨੇ ਦੀ ਸੈਲਰੀ ਰੋਕ ਦਿੱਤੀ ਗਈ ਹੈ।

ਐਸਐਸਪੀ ਬਠਿੰਡਾ ਦੀਪਕ ਪਾਰੀਕ ਨੇ ਕਿਹਾ ਕਿ ਉਹ ਇਸ ਸਬੰਧੀ ਸਬੰਧਤ ਅਧਿਕਾਰੀ ਨੂੰ ਲਿਖ ਰਹੇ ਹਨ। ਵਿੱਤੀ ਵਿਭਾਗ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਵਿਭਾਗਾਂ ਦੇ ਬਿੱਲ ਦੇਰੀ ਨਾਲ ਜਮ੍ਹਾਂ ਹੋਣ ਕਾਰਨ ਅਜਿਹਾ ਹੋਇਆ ਹੈ। ਮੰਗਲਵਾਰ ਤੋਂ ਤਨਖਾਹਾਂ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਤੇਜਿੰਦਰ ਬਿੱਟੂ ਨੇ ਵੀ ਤਨਖਾਹਾਂ ਨਾ ਮਿਲਣ ਦਾ ਮੁੱਦਾ ਚੁੱਕਦਿਆਂ ਸਰਕਾਰ ਨੂੰ ਘੇਰਿਆ ਹੈ।

ਚੋਣਾਂ ਦੇ ਦੌਰਾਨ ਇਹਨਾਂ ਸਾਰਿਆਂ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ। ਅਜਿਹੇ ਵਿੱਚ ਡੇਢ ਮਹੀਨ ਤੋਂ ਵੱਧ ਸਮਾਂ ਹੋ ਜਾਣ ਤੇ ਵੀ ਤਨਖਾਹਾਂ ਨਾ ਪਾਉਣ ਕਾਰਨ ਘਰ ਦੇ ਗੁਜ਼ਾਰਾਂ ਕਰਨਾ ਵੀ ਔਖਾਂ ਹੋ ਜਾਂਦਾ ਹੈ।

error: Content is protected !!