ਸੜਕ ਤੇ ਚੱਲਦੇ ਡੀਜ਼ਲ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਚਾਲਕ ਹੋਇਆ ਬੇਹੋਸ਼, ਪੁਲਿਸ ਨੇ ਏਰੀਆ ਕਰਵਾਇਆ ਖਾਲੀ

ਮੋਹਾਲੀ ਜ਼ਿਲੇ ਦੇ ਡੇਰਾਬਸੀ ਪੰਡਵਾਲਾ ਰੋਡ ‘ਤੇ ਡੀਜ਼ਲ ਟੈਂਕਰ ਨੂੰ ਲੱਗੀ ਅੱਗ, ਰਾਹਤ ਦੀ ਖਬਰ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ, ਅੱਗ ਇੰਨੀ ਭਿਆਨਕ ਸੀ ਕਿ ਆਸਮਾਨ ‘ਚ ਕਾਲੇ ਧੂੰਏਂ ਦੇ ਬੱਦਲ ਛਾ ਗਏ। ਅੱਗ ਲੱਗਣ ਕਾਰਨ ਟੈਂਕਰ ਵਿੱਚ ਧਮਾਕਾ ਨਹੀਂ ਹੋਇਆ ਅਤੇ ਜਾਨ-ਮਾਲ ਦਾ ਬਚਾਅ ਹੋ ਗਿਆ।

ਜਾਣਕਾਰੀ ਅਨੁਸਾਰ ਇਸ ਟੈਂਕਰ ਦੀ ਸਮਰੱਥਾ 6500 ਲੀਟਰ ਦੇ ਕਰੀਬ ਹੈ ਜੋ ਮੁਹਾਲੀ ਤੋਂ ਡੀਜ਼ਲ ਭਰ ਕੇ ਸਪਲਾਈ ਕਰਨ ਲਈ ਰਵਾਨਾ ਹੋਇਆ ਸੀ। ਹਾਦਸੇ ਮੌਕੇ ਟੈਂਕਰ ‘ਚ ਕਰੀਬ 6 ਹਜ਼ਾਰ ਲੀਟਰ ਡੀਜ਼ਲ ਸੀ। ਪਿੰਡ ਪੰਡਵਾਲਾ ਨੇੜੇ ਇੱਕ ਰਾਹਗੀਰ ਨੇ ਟਰੱਕ ਨੂੰ ਰੋਕ ਕੇ ਡਰਾਈਵਰ ਨੂੰ ਦੱਸਿਆ ਕਿ ਟੈਂਕਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ।

ਜਦੋਂ ਡਰਾਈਵਰ ਹੇਠਾਂ ਉਤਰਿਆ ਤਾਂ ਦੇਖਿਆ ਕਿ ਟੈਂਕਰ ਦੇ ਪਿਛਲੇ ਵਾਲਵ ਨੂੰ ਅੱਗ ਲੱਗ ਚੁੱਕੀ ਸੀ ਅਤੇ ਡੀਜ਼ਲ ਲਗਾਤਾਰ ਲੀਕ ਹੋ ਰਿਹਾ ਸੀ।

ਅੱਗ ਲੱਗਣ ਕਾਰਨ ਟਰੱਕ ਦਾ ਕੈਬਿਨ ਵੀ ਸੜ ਕੇ ਸੁਆਹ ਹੋ ਗਿਆ, ਡਰਾਈਵਰ ਨੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅਸਮਾਨ ਵਿੱਚ ਸਿਰਫ਼ ਕਾਲਾ ਧੂੰਆਂ ਹੀ ਦਿਖਾਈ ਦੇ ਰਿਹਾ ਸੀ। ਸੜਕ ‘ਤੇ ਦੋਵਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ ਗਈ। ਇਸ ਤੋਂ ਬਾਅਦ ਡੇਰਾਬੱਸੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਇੰਜਣ ਦੇ ਬਾਕਸ ਦੀ ਤਾਰ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

error: Content is protected !!