ਦਿੱਲੀ ‘ਚ ਅਰਵਿੰਦ ਕੇਜਰੀਵਾਲ ਖੁਦ ਦੀ ਸੀਟ ਹੀ ਹਾਰ ਗਏ

ਦਿੱਲੀ ‘ਚ ਅਰਵਿੰਦ ਕੇਜਰੀਵਾਲ ਖੁਦ ਦੀ ਸੀਟ ਹੀ ਹਾਰ ਗਏ

ਵੀਓਪੀ ਬਿਊਰੋ – Kejriwal lost his seat, delhi, election’s ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਦੌਰਾਨ ਦੇਖਣ ਨੂੰ ਮਿਲਿਆ ਹੈ ਕੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਥੇ ਹਾਰ ਹੋਈ ਹੈ। ਉੱਥੇ ਹੀ ਬੀਜੇਪੀ ਨੇ 27 ਸਾਲ ਬਾਅਦ ਵੱਡੇ ਬਹੁਮਤ ਦੇ ਨਾਲ ਜਿੱਤ ਦਰਜ ਕਰਕੇ ਦਿੱਲੀ ਦੀ ਸੱਤਾ ਵਿੱਚ ਕਬਜ਼ਾ ਕੀਤਾ ਹੈ।

ਉੱਥੇ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਭ ਤੋਂ ਵੱਡੇ ਨੇਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਹਾਰ ਗਏ ਹਨ। ਹਾਂ ਤੁਹਾਨੂੰ ਅਸੀਂ ਇਸ ਲਈ ਦੱਸ ਰਹੇ ਹਾਂ ਕਿ ਜਿਸ ਆਦਮੀ ਦੇ ਸਿਰ ‘ਤੇ ਪੂਰੀ ਪਾਰਟੀ ਦੀ ਜਿੱਤ ਦਾ ਜਿੰਮਾ ਸੀ ਉਹ ਖੁਦ ਹੀ ਆਪਣੀ ਸੀਟ ਹਾਰ ਗਏ ਹਨ। ਇਸੇ ਦੇ ਨਾਲ ਉਨਾਂ ਦੇ ਸਾਥੀ ਮਨੀਸ਼ ਸਿਸੋਦੀਆ ਵੀ ਆਪਣੀ ਸੀਟ ਹਾਰ ਚੁੱਕੇ ਹਨ।

ਤੁਹਾਨੂੰ ਦੱਸ ਦਈਏ ਕਿ ਇਹ ਦੋ ਨੇਤਾ ਹਨ ਜੋ ਆਮ ਆਦਮੀ ਪਾਰਟੀ ਦੇ ਬੁਨਿਆਦ ਸਨ ਜੋ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲੇ ਸਨ ਅਤੇ ਆਮ ਆਦਮੀ ਪਾਰਟੀ ਦੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਚੋਣ ਹਾਰ ਗਏ ਹਨ ਜਿਨਾਂ ਦੇ ਮੋਢਿਆਂ ਤੇ ਸਾਰੀ ਪਾਰਟੀ ਦਾ ਜਿੰਮਾ ਸੀ।

ਤੁਹਾਨੂੰ ਦੱਸ ਦਈਏ ਕਿ ਇਹ ਦੋ ਉਹ ਵੀ ਨੇਤਾ ਨੇ ਜੋ ਕਥਿਤ ਸ਼ਰਾਬ ਘੁਟਾਲੇ ਵਿੱਚ ਜੇਲ ਜਾ ਚੁੱਕੇ ਨੇ ਅਤੇ ਇਹਨਾਂ ਉੱਤੇ ਕਾਫੀ ਇਲਜ਼ਾਮ ਵੀ ਲਗਾਏ ਜਾ ਚੁੱਕੇ ਨੇ ਅਤੇ ਬੀਜੇਪੀ, ਜੋ ਕਿ ਹੁਣ ਦਿੱਲੀ ਸਰਕਾਰ ਬਣਾ ਹੀ ਰਹੇ ਨੇ ਉਹਨਾਂ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ‘ਤੇ ਕਾਫੀ ਇਲਜ਼ਾਮ ਲਾਏ ਸਨ ਅਤੇ ਚੋਣ ਪ੍ਰਚਾਰ ਦੌਰਾਨ ਵੀ ਭਾਜਪਾ ਨੇ ਇਹੀ ਮੁੱਦਾ ਸਾਹਮਣੇ ਰੱਖਿਆ ਸੀ ਕਿ ਕਥਿਤ ਸ਼ਰਾਬ ਘੁਟਾਲੇ ਅਤੇ ਹੋਰਨਾਂ ਘੁਟਾਲਿਆ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਰਗੇ ਵੱਡੇ ਨੇਤਾਵਾਂ ਦਾ ਨਾਂ ਆਇਆ ਹੈ।

ਹੁਣ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਅਰਵਿੰਦ ਕੇਜਰੀਵਾਲ ਹੀ ਆਪਣੀ ਸੀਟ ਹਾਰ ਗਏ ਹਨ। ਉੱਥੇ ਹੀ 27 ਸਾਲ ਬਾਅਦ ਭਾਜਪਾ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ, ਹੁਣ ਸ਼ਾਮ ਤੱਕ ਜਾਂ ਕੁਝ ਦਿਨਾਂ ਤੱਕ ਭਾਜਪਾ ਇਹ ਐਲਾਨ ਕਰੇਗੀ ਕਿ ਉਹਨਾਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਉੱਥੇ ਹੀ ਇਹ ਕਿਆਸ ਅਰਾਈਆ ਲਾਈਆ ਜਾ ਰਹੀਆਂ ਨੇ ਕਿ ਜੋ ਵਿਧਾਇਕ ਜਿੱਤੇ ਨੇ ਉਹਨਾਂ ਦੀ ਸਲਾਹ ਦੇ ਨਾਲ ਹੀ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਹੈ।

error: Content is protected !!