ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਜੇਈਈ ਮੇਨਜ਼-1 (ਜਨਵਰੀ 2025) ਵਿੱਚ ਚਮਕੇ: ਏਕਮਬੀਰ ਨੇ ਪ੍ਰਾਪਤ ਕੀਤੇ 99.8 ਐਨਟੀਏ ਸਕੋਰ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਜੇਈਈ ਮੇਨਜ਼-1 (ਜਨਵਰੀ 2025) ਵਿੱਚ ਚਮਕੇ: ਏਕਮਬੀਰ ਨੇ ਪ੍ਰਾਪਤ ਕੀਤੇ 99.8 ਐਨਟੀਏ ਸਕੋਰ

ਜਲੰਧਰ (ਨੂਰ ਸ਼ੁਭ) ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਜਨਵਰੀ 2025 ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਈ ਗਈ ਜੇਈਈ ਮੇਨਜ਼-1 ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਪ੍ਰੀਖਿਆ ਵਿੱਚ ਏਕਮਬੀਰ ਨੇ 99.8 ਐਨਟੀਏ ਸਕੋਰ ਅਤੇ ਅਰਪਿਤ ਗੁਪਤਾ ਨੇ 99.38  ਸਕੋਰ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ।

ਜਦਕਿ ਜਯੰਤ ਗੁਪਤਾ ਨੇ 98.48,ਸੂਰਯਾਂਸ਼ ਬਖਸ਼ੀ ਨੇ 98.11 ਐਨਟੀਏ ਸਕੋਰ, ਅਜੀਤੇਸ਼ ਨੇ 96.9, ਰਿਯਾਂਸ਼ ਅਗਰਵਾਲ ਨੇ 90.01 ਅਤੇ ਯਕਸ਼ ਅਰੋੜਾ ਨੇ 89.9 ਐਨਟੀਏ ਪ੍ਰਾਪਤ ਕੀਤੇ। ਇਸ ਮੌਕੇ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਇਸ ਸ਼ਾਨਦਾਰ ਸਫ਼ਲਤਾ ‘ਤੇ ਵਧਾਈ ਦਿੱਤੀ | ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

error: Content is protected !!