DM ਕੇਸ ‘ਚ ਭੁੱਲਰ ਤੇ ਉਸ ਦੇ ਪਿਤਾ ਖਿਲਾਫ਼ FIR ਦਰਜ

DM ਕੇਸ ‘ਚ ਭੁੱਲਰ ਤੇ ਉਸ ਦੇ ਪਿਤਾ ਖਿਲਾਫ਼ FIR ਦਰਜ

ਵੀਓਪੀ ਬਿਊਰੋ – ਅੰਮ੍ਰਿਤਸਰ ਵਿੱਚ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਵਿੱਚ ਲਾਲਜੀਤ ਭੁੱਲਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਹ FIR ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਦਰਦ ਕੀਤਾ ਗਿਆ ਅਤੇ ਇਹ ਵਿੱਚ ਭੁੱਲਰ ਦੇ ਪਿਤਾ ਤੇ ਇੱਕ ਨਿੱਜੀ ਸਹਾਇਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਇਸ ਤੋਂ ਪਹਿਲਾ ਇਸ ਮਾਮਲੇ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਥਾਣਾ ਰਣਜੀਤ ਐਵਨਿਊ ਵਿਖੇ ਬੈਠ ਕੇ ਐਫਆਈਆਰ ਦਰਜ ਕਰਨ ਦੀ ਮੰਗ ਕਰਦੇ ਰਹੇ ਅਤੇ ਕਈ ਘੰਟਿਆਂ ਤੱਕ ਇੰਤਜ਼ਾਰ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਪਰਿਵਾਰ ਦੀ ਸਹਿਮਤੀ ਨਾਲ ਇਥੇ ਬੈਠੇ ਹਨ ਅਤੇ ਲਗਭਗ 15 ਘੰਟਿਆਂ ਤੋਂ ਇਨਸਾਫ ਦੀ ਮੰਗ ਲਈ ਉਡੀਕ ਕਰ ਰਹੇ ਹਨ।

error: Content is protected !!