Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
17
ਜਲੰਧਰ ਦੇ ਪਿਮਜ਼ ਹਸਪਤਾਲ ‘ਚ ਬਜ਼ੁਰਗ ਔਰਤ ਦੀ ਮੌਤ, ਪਰਿਵਾਰ ਨੇ ਹਸਪਤਾਲ ਪ੍ਰਸਾਸ਼ਨ ‘ਤੇ ਲਏ ਗੰਭੀਰ ਇਲਜ਼ਾਮ
jalandhar
Punjab
ਜਲੰਧਰ ਦੇ ਪਿਮਜ਼ ਹਸਪਤਾਲ ‘ਚ ਬਜ਼ੁਰਗ ਔਰਤ ਦੀ ਮੌਤ, ਪਰਿਵਾਰ ਨੇ ਹਸਪਤਾਲ ਪ੍ਰਸਾਸ਼ਨ ‘ਤੇ ਲਏ ਗੰਭੀਰ ਇਲਜ਼ਾਮ
May 17, 2021
Voice of Punjab
ਜਲੰਧਰ ਦੇ ਪਿਮਜ਼ ਹਸਪਤਾਲ ‘ਚ ਬਜ਼ੁਰਗ ਔਰਤ ਦੀ ਮੌਤ, ਪਰਿਵਾਰ ਨੇ ਹਸਪਤਾਲ ਪ੍ਰਸਾਸ਼ਨ ‘ਤੇ ਲਏ ਗੰਭੀਰ ਇਲਜ਼ਾਮ
ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਵਿਚ ਕੋਰੋਨਾ ਇਸ ਸਮੇਂ ਸਿਖ਼ਰ ‘ਤੇ ਹੈ। ਜਲੰਧਰ ਦੇ ਹਸਪਤਾਲਾਂ ‘ਚੋਂ ਲਗਾਤਾਰ ਅਣਗਹਿਲੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਇੱਕ ਮਾਮਲਾ ਜਲੰਧਰ ਦੇ ਪਿਮਜ਼ ਹਸਪਤਾਲ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਜ਼ੇਰੇ ਇਲਾਜ ਬਜ਼ੁਰਗ ਔਰਤ ਨੂੰ ਦੂਜੇ ਹਸਪਤਾਲ ਵਿੱਚ ਤਬਦੀਲ ਕਰਦਿਆਂ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਦਾ ਇਲਜ਼ਾਮ ਹੈ ਕਿ ਹਸਪਤਾਲ ਵਲੋਂ ਆਕਸੀਜ਼ਨ ਮੁਹੱਈਆ ਨਾ ਕਰਵਾਏ ਜਾਣ ਕਾਰਨ ਮੌਤ ਹੋਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਕਿਸ਼ਨਪੁਰਾ ਦੇ ਜੈਮਲ ਨਗਰ ਦੀ ਰਾਧਾ ਰਾਣੀ ਵਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੌਤ ਤੋਂ ਪਹਿਲਾਂ ਕਰੀਬ 1 ਘੰਟੇ ਤੋਂ ਵੱਧ ਸਮਾਂ ਰਾਧਾ ਰਾਣੀ ਵ੍ਹੀਲ ਚੇਅਰ ‘ਤੇ ਬੈਠੀ ਤੜਫਦੀ ਰਹੀ ਪਰ ਹਸਪਤਾਲ ਵਲੋਂ ਉਸ ਨੂੰ ਆਕਸੀਜਨ ਵਾਲੇ ਸਿਲੰਡਰ ਦੀ ਬਜਾਏ ਖਾਲੀ ਸਿਲੰਡਰ ਦਿੱਤਾ ਸੀ। ਮੌਤ ਤੋਂ ਬਾਅਦ ਵੀ ਉਸਦੀ ਲਾਸ਼ ਨੂੰ ਵ੍ਹੀਲ ਚੇਅਰ ਉੱਤੇ ਪਈ ਰਹੀ ਅਤੇ ਪਰਿਵਾਰ ਵਿਲਕਦਾ ਰਿਹਾ।
ਪਰਿਵਾਰ ਵੱਲੋਂ ਸੂਚਨਾ ਦੇਣ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਹਸਪਤਾਲ ਪੁੱਜੀ ਅਤੇ ਮ੍ਰਿਤਕ ਦੇਹ ਨੂੰ ਪੈਕ ਕਰ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਲਈ ਹਸਪਤਾਲ ਪ੍ਰਸ਼ਾਸਨ ਜਿੰਮੇਵਾਰ ਹੈ, ਕਿਉਂਕਿ ਜੇਕਰ ਸਮੇਂ ਸਿਰ ਆਕਸੀਜਨ ਮਿਲ ਜਾਂਦੀ ਤਾਂ ਇਹ ਮੌਤ ਨਹੀਂ ਸੀ ਹੋਣੀ ।
ਓਧਰ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਆਕਸੀਜਨ ਸਿਲੰਡਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Post navigation
ਪੁਲਿਸ ਨਹੀਂ ਸੁਣ ਰਹੀ ਸੀ ਗੱਲ, ਪੂਰੇ ਪਰਿਵਾਰ ਨੇ ਲਾਈ ਆਪਣੇ ਆਪ ਨੂੰ ਅੱਗ, ਪੱਤਰਕਾਰਾਂ ਨੇ ਪਾਣੀ ਪਾ ਕੇ ਬਚਾਈ ਜਾਨ ਤੇ ਪੁਲਿਸ ਖੜ੍ਹੀ ਤਮਾਸ਼ਾ ਦੇਖਦੀ ਰਹੀਂ
ਕਾਲਜਿਜ਼ ਮੈਨੇਜਮੈਂਟ ਫ਼ੈਡਰੇਸ਼ਨ ਨੇ ਉੱਚ ਸਿੱਖਿਆ ਮੰਤਰੀ ਨੂੰ ਸਾਂਝਾ ਦਾਖਲਾ ਪੋਰਟਲ ਮੁਲਤਵੀ ਕਰਨ ਸਬੰਧੀ ਸੌਂਪਿਆ ਮੰਗ ਪੱਤਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us