ਪੁਲਿਸ ਨਹੀਂ ਸੁਣ ਰਹੀ ਸੀ ਗੱਲ, ਪੂਰੇ ਪਰਿਵਾਰ ਨੇ ਲਾਈ ਆਪਣੇ ਆਪ ਨੂੰ ਅੱਗ, ਪੱਤਰਕਾਰਾਂ ਨੇ ਪਾਣੀ ਪਾ ਕੇ ਬਚਾਈ ਜਾਨ ਤੇ ਪੁਲਿਸ ਖੜ੍ਹੀ ਤਮਾਸ਼ਾ ਦੇਖਦੀ ਰਹੀਂ

ਪੁਲਿਸ ਨਹੀਂ ਸੁਣ ਰਹੀ ਸੀ ਗੱਲ ਪੂਰੇ ਪਰਿਵਾਰ ਨੇ ਲਾਈ ਆਪਣੇ ਆਪ ਨੂੰ ਅੱਗ, ਪੱਤਰਕਾਰਾਂ ਨੇ ਪਾਣੀ ਪਾ ਕੇ ਬਚਾਈ ਜਾਨ ਤੇ ਪੁਲਿਸ ਖੜ੍ਹੀ ਤਮਾਸ਼ਾ ਦੇਖਦੀ ਰਹੀਂ

ਲੁਧਿਆਣਾ(ਵੀਓਪੀ ਬਿਊਰੋ) – ਜ਼ਿਲ੍ਹੇ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੇ ਸੀਪੀ (ਪੁਲਿਸ ਕਮਿਸ਼ਨਰ) ਦਫ਼ਤਰ ਮੂਹਰੇ ਇਕ ਪਰਿਵਾਰ ਵਲੋਂ ਧਰਨਾ ਲਾਇਆ ਗਿਆ ਹੈ, ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰ ਲਵਾਂਗੇ। ਘਟਨਾ ਦਾ ਪਤਾ ਚੱਲਦੇ ਹੀ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਐਕਸ਼ਨ ਲੈਣਾ ਪਿਆ ਹੈ। ਮੀਡੀਆ ਕਰਮਚਾਰੀਆਂ ਵਲੋਂ ਪਰਿਵਾਰ ਉਪਰ ਪਾਣੀ ਪਾਇਆ ਗਿਆ, ਕਿਉਂਕਿ ਪਰਿਵਾਰ ਨੇ ਆਪਣੇ ਉਪਰ ਤੇਲ ਪਾ ਲਿਆ ਸੀ ਤੇ ਅੱਗ ਲਾ ਲਈ ਸੀ।

ਮਾਮਲਾ ਇਉਂ ਸ਼ੁਰੂ ਹੋਇਆ ਕਿ ਲੁਧਿਆਣਾ ਦੇ ਦੁੱਗਰੀ ਦੇ ਫੇਜ਼-1 ਸੀਆਰਫੀਐਫ ਕਾਲੋਨੀ ਵਾਸੀ ਸਤਿੰਦਰਪਾਲ ਸਿੰਘ ਦੱਸਿਆ ਕਿ ਕਾਲੀ ਸੜਕ ਇਲਾਕੇ ਵਿਚ ਭਾਟੀਆ ਆਟੋ ਪਾਰਟਸ ਨਾਮ ਦੀ ਦੁਕਾਨ ਹੈ। ਕਰੀਬ 50 ਦਿਨ ਪਹਿਲਾਂ ਗੁਆਂਢੀਆਂ ਨੇ ਉਹਨਾਂ ਦੀ  ਦੁਕਾਨ ਉਪਰ ਕਬਜ਼ਾ ਕਰ ਲਿਆ ਸੀ।

ਇਸ ਸੰਬੰਧ ਵਿਚ ਉਸਨੇ 29 ਮਾਰਚ ਨੂੰ ਥਾਣਾ ਬਸਤੀ ਜੋਧਪੁਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਵਾਰ-ਵਾਰ ਥਾਣੇ ਬੁਲਾ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਇਸ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਡੀਜੀਪੀ ਪੰਜਾਬ ਤੇ ਪੁਲਿਸ ਕਮਿਸ਼ਨਰ ਨੂੰ ਦਰਖ਼ਾਸਤ ਦੇ ਚੁੱਕੇ ਹਨ।

ਸਤਿੰਦਰ ਨੇ ਕਿਹਾ ਉਹ ਜਦੋਂ ਵੀ ਪੁਲਿਸ ਥਾਣੇ ਜਾਂਦਾ ਹੈ ਉਸਨੂੰ ਲਾਰੇ ਲਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਪੁਲਿਸ ਦੇ ਇਸ ਵਰਤਾਰੇ ਤੋਂ ਤੰਗ ਆ ਕੇ ਉਸਨੇ ਸੋਮਵਾਰ ਨੂੰ ਆਪਣੀ ਪਤਨੀ ਪਾਇਲ, ਬੇਟੇ ਸੱਚਕੀਰਤ ਸਿੰਘ ਤੇ ਬੇਟੀ ਮਹਿਰੀਨ ਕੌਰ ਤੇ ਸਤਿੰਦਰ ਆਪ ਵੀ ਆਤਮਦਾਹ ਕਰਨ ਲਈ ਪੁਲਿਸ਼ ਕਮਿਸ਼ਨਰ ਦਫ਼ਤਰ ਆਏ ਹਨ।

ਉਸਨੇ ਨੇ ਆਪਣੇ ਸਾਰੇ ਪਰਿਵਾਰ ਉਪਰ ਤੇਲ ਪਾਇਆ ਤੇ ਮਾਚਿਸ ਨਾਲ ਅੱਗ ਲਾ ਲਈ ਇਸ ਵਕਤ ਮੀਡੀਆ ਕਰਮੀਆਂ ਨੇ ਉਹਨਾਂ ਉਪਰ ਪਾਣੀ ਪਾਇਆ ਤੇ ਉਹਨਾਂ ਦੀ ਜਾਨ ਬਚਾ ਲਈ। ਜੇਕਰ ਥੋੜੀ ਦੇਰ ਹੋ ਜਾਂਦੀ ਤਾਂ ਸਾਰੇ ਪਰਿਵਾਰ ਦੀ ਜਾਨ ਜਾ ਸਕਦੀ ਸੀ। ਪਰ ਮੀਡੀਆ ਕਰਮੀਆਂ ਨੇ ਉਹਨਾਂ ਦੀ ਜਾਨ ਬਚਾ ਲਈ ਤੇ ਪੁਲਿਸ ਦੇ ਕਰਮਚਾਰੀ ਖੜ੍ਹੇ ਤਮਾਸ਼ਾ ਦੇਖਦੇ ਰਹੇ।

error: Content is protected !!