ਪੂਜਾ ਤੋਂ ਬਾਅਦ ਪ੍ਰਸ਼ਾਦ ਲੈਣ ਲਈ ਖੜ੍ਹਾ ਸੀ। ਪਰ ਜਦੋਂ ਪੁਜਾਰੀ ਪ੍ਰਸ਼ਾਦ ਦੀ ਥਾਲੀ ਲੈ ਕੇ ਆਇਆ ਤਾਂ ਅਚਾਨਕ ਬੱਚੇ ਦਾ ਹੱਥ ਪਲੇਟ ਨੂੰ ਛੂਹ ਗਿਆ। ਇਸ ਤੋਂ ਬਾਅਦ ਹੀ ਪੁਜਾਰੀ ਦਾ ਗੁੱਸਾ ਅਸਮਾਨ ‘ਤੇ ਪਹੁੰਚ ਗਿਆ। ਉਸ ਨੇ ਸਰੀਆ ਚੁੱਕ ਕੇ ਬੱਚੇ ਦੇ ਸਿਰ ‘ਤੇ ਮਾਰਿਆ।
ਬੱਚਾ ਵੀ ਇਸ ਮੰਦਰ ਵਿੱਚ ਦਰਸ਼ਨਾਂ ਲਈ ਆਇਆ ਸੀ। ਪੂਜਾ ਤੋਂ ਬਾਅਦ ਬੱਚਾ ਪ੍ਰਸ਼ਾਦ ਦੀ ਉਡੀਕ ਕਰ ਰਿਹਾ ਸੀ। ਉਸ ਸਮੇਂ ਪੰਡਿਤ ਨਰਿੰਦਰ ਸ਼ਰਮਾ ਮੰਦਰ ਵਿੱਚ ਪੂਜਾ ਕਰ ਰਹੇ ਸਨ। ਫਿਰ ਬੱਚੇ ਦਾ ਹੱਥ ਪ੍ਰਸ਼ਾਦ ਦੀ ਥਾਲੀ ਨੂੰ ਛੂਹ ਗਿਆ। ਇਸ ‘ਤੇ ਪੰਡਿਤ ਜੀ ਨੇ ਗੁੱਸੇ ‘ਚ ਆ ਕੇ ਲੋਹੇ ਦੀ ਰਾਡ ਨਾਲ ਬੱਚੇ ਦਾ ਸਿਰ ਭੰਨ ਦਿੱਤਾ। ਇਸ ਕਾਰਨ ਉਥੇ ਖੂਨ ਵਹਿਣ ਲੱਗਾ।