ਪ੍ਰਤਾਪ ਬਾਜਵਾ ਵਲੋਂ ਮੁੱਖ ਮੰਤਰੀ ਨਾਲ ਗੁਪਤ ਮੀਟਿੰਗ, ਨਵਜੋਤ ਸਿੱਧੂ ਲਈ ਬਣੀ ਸਕਦੀ ਹੈ ਖ਼ਤਰਾ!

ਪ੍ਰਤਾਪ ਬਾਜਵਾ ਵਲੋਂ ਮੁੱਖ ਮੰਤਰੀ ਨਾਲ ਗੁਪਤ ਮੀਟਿੰਗ, ਨਵਜੋਤ ਸਿੱਧੂ ਲਈ ਬਣੀ ਸਕਦੀ ਹੈ ਖ਼ਤਰਾ!

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਗੁਪਤ ਬੈਠਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਗੱਲ ਦੀ ਅਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਪਰ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਬਾਜਵਾ ਦੇ ਘਰ ਪਹੁੰਚੇ ਤੇ ਉਹਨਾਂ ਤੋਂ ਪਹਿਲਾਂ ਉੱਥੇ ਪਰਨੀਤ ਕੌਰ ਵੀ ਪੁਹੰਚੇ ਹੋਏ ਸੀ। ਇਹ ਵੀ ਜਾਣਕਾਰੀ ਹੈ ਕਿ ਇਹਨਾਂ ਦਾ ਮੇਲ-ਮਿਲਾਪ ਕਰਵਾਉਣ ਲਈ ਜਸਬੀਰ ਡਿੰਪਾ ਨੇ ਅਹਿਮ ਰੌਲ ਅਦਾ ਕੀਤਾ ਹੈ। ਇਸ ਦਾ ਗੱਲ ਦਾ ਵੱਡਾ ਸਿਆਸੀ ਕਾਰਨ ਬਾਗੀ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਕਾਂਗਰਸ ਹਾਈਕਮਾਨ ਵੱਲੋਂ ਉਨਾਂ ਨੂੰ ਲੈ ਕੇ ਰੁਖ ਅਪਣਾਇਆ ਜਾ ਰਿਹਾ ਹੈ।

ਜਿੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਕੈਪਟਨ ਸਰਕਾਰ ਨਾਲ ਕੰਮ ਨਹੀਂ ਕਰਨਗੇ। ਉਧਰ ਦੂਜੇ ਪਾਸੇ ਕੈਪਟਨ ਵਿਰੁੱਧ ਬਗਾਵਤੀ ਸੁਰਾਂ ਨੂੰ ਅਲਾਪਣ ਵਾਲੇ ਮੰਤਰੀਆਂ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਗੈਰ ਰਸਮੀ ਮੁਲਾਕਾਤ ਨੇ ਵੀ ਮੰਤਰੀ ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ ਵੱਲੋਂ ਚੀਫ ਪ੍ਰਿੰਸੀਪਲ ਸੈਕਟਰੀ ਦਾ ਵਿਰੋਧ ਕਰਨ ਤੇ ਉਨ੍ਹਾਂ ਦੀ ਇਹ ਗੱਲ ਮੰਨ ਲਈ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।ਉਧਰ ਦੂਜੇ ਪਾਸੇ ਬਾਜਵਾ ਬੇਸ਼ੱਕ ਖੁੱਲੇਆਮ ਕੈਪਟਨ ਦਾ ਵਿਰੋਧ ਕਰਦੇ ਹਨ ਪਰ ਉਨ੍ਹਾਂ ਸਿੱਧੂ ਦੀ ਵਕਾਲਤ ਕਦੇ ਨਹੀਂ ਕੀਤੀ।ਇਸ ਮਾਮਲੇ ਤੋਂ ਇਹ ਲੱਗ ਰਿਹਾ ਹੈ ਕਿ ਜ਼ਰੂਰ ਇਨ੍ਹਾਂ ਵਿੱਚ ਕੋਈ ਨਾ ਕੋਈ ਖਿਚੜੀ ਪੱਕ ਰਹੀ ਹੈ।

error: Content is protected !!