Skip to content
Sunday, November 10, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
2
ਭਾਜਪਾ MLA ਦਾ ਸ਼ਰਮਨਾਕ ਬਿਆਨ, ਕਹਿੰਦਾ- ਮੁਸ+ਲ+ਮਾਨਾਂ ਨੂੰ ਚੁਣ-ਚੁਣ ਕੇ ਮਾਰਾਂਗਾ
Crime
Delhi
Latest News
National
Politics
ਭਾਜਪਾ MLA ਦਾ ਸ਼ਰਮਨਾਕ ਬਿਆਨ, ਕਹਿੰਦਾ- ਮੁਸ+ਲ+ਮਾਨਾਂ ਨੂੰ ਚੁਣ-ਚੁਣ ਕੇ ਮਾਰਾਂਗਾ
September 2, 2024
Voice of Punjab
ਭਾਜਪਾ MLA ਦਾ ਸ਼ਰਮਨਾਕ ਬਿਆਨ, ਕਹਿੰਦਾ- ਮੁਸ+ਲ+ਮਾਨਾਂ ਨੂੰ ਚੁਣ-ਚੁਣ ਕੇ ਮਾਰਾਂਗਾ
ਵੀਓਪੀ ਬਿਊਰੋ – ਮਹਾਰਾਸ਼ਟਰ ਦੇ ਅਹਿਮਦਨਗਰ ‘ਚ ਭਾਜਪਾ ਵਿਧਾਇਕ ਨਿਤੀਸ਼ ਰਾਣੇ ‘ਤੇ ਭੜਕਾਊ ਭਾਸ਼ਣ ਦੇਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਾਣੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302, 153 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸਦੇ ਖਿਲਾਫ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ – ਇੱਕ ਸ਼੍ਰੀਰਾਮਪੁਰ ਪੁਲਿਸ ਸਟੇਸ਼ਨ ਵਿੱਚ ਅਤੇ ਦੂਜੀ ਤੋਪਖਾਨਾ ਪੁਲਿਸ ਸਟੇਸ਼ਨ ਵਿੱਚ।
ਪ੍ਰਾਪਤ ਜਾਣਕਾਰੀ ਅਨੁਸਾਰ ਅਹਿਮਦਨਗਰ ਵਿੱਚ ਰਾਮਗਿਰੀ ਮਹਾਰਾਜ ਦੇ ਸਮਰਥਨ ਵਿੱਚ ਇੱਕ ਮੋਰਚਾ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਮੋਰਚੇ ਤੋਂ ਬਾਅਦ ਹੋਈ ਮੀਟਿੰਗ ‘ਚ ਨਿਤੀਸ਼ ਰਾਣੇ ਨੇ ਮੁਸਲਮਾਨਾਂ ਨੂੰ ਖੁੱਲ੍ਹੇਆਮ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਸਾਡੇ ਰਾਮਗਿਰੀ ਮਹਾਰਾਜ ਖਿਲਾਫ ਕੁਝ ਕਿਹਾ ਤਾਂ ਉਹ ਮਸਜਿਦਾਂ ‘ਚ ਜਾ ਕੇ ਉਨ੍ਹਾਂ ਨੂੰ ਚੁਣ-ਚੁਣ ਕੇ ਮਾਰ ਦੇਣਗੇ।
ਮਹੰਤ ਰਾਮਗਿਰੀ ਮਹਾਰਾਜ ਨੇ ਮੁਸਲਿਮ ਭਾਈਚਾਰੇ ਦੇ ਪੈਗੰਬਰ ‘ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੂਬੇ ਦੇ ਵੱਖ-ਵੱਖ ਜ਼ਿਲਿਆਂ ‘ਚ ਉਨ੍ਹਾਂ ਖਿਲਾਫ ਮੋਰਚੇ ਕੱਢੇ ਗਏ ਸਨ। ਇਸ ਤੋਂ ਬਾਅਦ ਅਹਿਮਦਨਗਰ ‘ਚ ਸਕਲ ਹਿੰਦੂ ਸਮਾਜ ਦੀ ਤਰਫੋਂ ਰਾਮਗਿਰੀ ਮਹਾਰਾਜ ਦੇ ਸਮਰਥਨ ‘ਚ ਨਿਤੀਸ਼ ਰਾਣੇ ਦੀ ਅਗਵਾਈ ‘ਚ ਮੋਰਚਾ ਲਗਾਇਆ ਗਿਆ।
AIMIM ਆਗੂ ਵਾਰੀਸ਼ ਪਠਾਨ ਨੇ ਨਿਤੀਸ਼ ਰਾਣੇ ਦਾ ਵੀਡੀਓ ਸ਼ੇਅਰ ਕਰਦੇ ਹੋਏ ਦੋਸ਼ ਲਾਇਆ ਹੈ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਫਿਰਕੂ ਹਿੰਸਾ ਭੜਕਾਉਣਾ ਚਾਹੁੰਦੀ ਹੈ। ਪਠਾਨ ਨੇ ਨਿਤੀਸ਼ ਰਾਣੇ ਦੇ ਭਾਸ਼ਣ ਨੂੰ ਭੜਕਾਊ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
Post navigation
ਕੰਗਨਾ ਦੀ ਫਿਲਮ ਦਾ ਚਰਨਜੀਤ ਚੰਨੀ ਨੇ ਕੱਢਿਆ ਹੱਲ, SGPC ਨੂੰ ਲੈਕੇ ਕਹੀ ਇਹ ਗੱਲ
ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਦਾ ਕਮਾਲ, ਹੁਣ ਤੱਕ 2 ਗੋਲਡ ਸਣੇ ਜਿੱਤੇ 9 ਮੈਡਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us