ਦੂਸਰੀ ਘਰਵਾਲੀ ਤੋਂ ਤੰਗ ਆਏ ਵਿਅਕਤੀ ਨੇ ਕੀਤੀ ਆ+ਤਮ-ਹੱ+ਤਿਆ, ਸੁਸਾਇਡ ਨੋਟ ਨੇ ਖੋਲ੍ਹੇ ਰਾਜ਼

ਪਿੰਡ ਮਹਿਰੋਂ ਨਿਵਾਸੀ ਲਖਵੀਰ ਸਿੰਘ ਵੱਲੋਂ ਆਪਣੀ ਦੂਸਰੀ ਪਤਨੀ ਅਤੇ ਨੂੰਹ ਤੋਂ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।  ਪਿੰਡ ਮਹਿਰੋਂ ਨਿਵਾਸੀ ਲਖਵੀਰ ਸਿੰਘ ਵੱਲੋਂ ਆਪਣੀ ਦੂਸਰੀ ਪਤਨੀ ਅਤੇ ਨੂੰਹ ਤੋਂ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਉਸਦੀ ਮਾਤਾ ਪਰਮਜੀਤ ਕੌਰ ਦੀ 2009 ਵਿਚ ਮੌਤ ਹੋ ਗਈ ਸੀ, ਜਿਸ ਉਪਰੰਤ ਮੇਰੇ ਪਿਤਾ ਨੇ 2010 ਵਿਚ ਪਰਮਜੀਤ ਕੌਰ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ, ਜਿਸ ਦੀ ਇਕ ਬੇਟੀ ਨੂੰ ਵੀ ਮੇਰੇ ਪਿਤਾ ਨੇ ਆਪਣੇ ਖਰਚੇ ’ਤੇ ਕੈਨੇਡਾ ਭੇਜਿਆ।

ਉਸ ਨੇ ਕਿਹਾ ਕਿ ਮੈਨੂੰ ਅਤੇ ਮੇਰਾ ਭਰਾ ਨਵਜੋਤ ਸਿੰਘ ਨੂੰ ਮੇਰੀ ਮਤਰੇਈ ਮਾਂ ਬਹੁਤ ਤੰਗ ਪ੍ਰੇਸ਼ਾਨ ਕਰਦੀ ਸੀ, ਜਿਸ ਕਾਰਨ ਮੇਰੇ ਪਿਤਾ ਨੇ ਪਰਮਜੀਤ ਕੌਰ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਅਤੇ ਅਗਸਤ 2023 ਵਿਚ ਪੰਚਾਇਤੀ ਤਲਾਕ ਹੋ ਗਿਆ, ਪਰ ਮੇਰੇ ਪਿਤਾ ਲਖਵੀਰ ਸਿੰਘ ਦੇ ਖ਼ਿਲਾਫ਼ ਮੇਰੀ ਮਤਰੇਈ ਮਾਂ ਸ਼ਿਕਾਇਤਬਾਜ਼ੀ ਕਰਦੀ ਸੀ ਅਤੇ ਮੇਰੀ ਭਰਜਾਈ ਵੀ ਤੰਗ ਪਰੇਸ਼ਾਨ ਕਰਦੀ ਸੀ, ਜਿਸ ਕਾਰਨ ਮੇਰਾ ਪਿਤਾ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋਂ ਮਿਲੇ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਇਸ ਸਬੰਧ ਵਿਚ ਮ੍ਰਿਤਕ ਦੇ ਬੇਟੇ ਨਵਦੀਪ ਸਿੰਘ ਨਿਵਾਸੀ ਪਿੰਡ ਮਹਿਰੋਂ ਦੇ ਬਿਆਨਾਂ ’ਤੇ ਪਰਮਜੀਤ ਕੌਰ ਨਿਵਾਸੀ ਅਜੀਤਵਾਲ ਅਤੇ ਤਪਿੰਦਰ ਕੌਰ ਨਿਵਾਸੀ ਪਿੰਡ ਝੰਡੇਵਾਲਾ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਅੱਜ ਸਵੇਰੇ 6 ਵਜੇ ਮੇਰਾ ਪਿਤਾ ਆਪਣੀ ਕਾਰ ’ਤੇ ਬੱਧਨੀ ਕਲਾਂ ਗਿਆ ਸੀ। ਮੈਨੂੰ 9 ਵਜੇ ਕਿਸੇ ਦਾ ਫੋਨ ਆਇਆ ਕਿ ਤੇਰੇ ਪਿਤਾ ਲਖਵੀਰ ਸਿੰਘ ਨੇ ਪੁਲ਼ ਨਹਿਰ ਬੱਧਨੀ ਕਲਾਂ ਦੇ ਕੋਲ ਗੱਡੀ ਖੜ੍ਹੀ ਕਰ ਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉਸ ਨੇ ਕਿਹਾ ਕਿ ਮੇਰੇ ਪਿਤਾ ਦੀ ਮੌਤ ਲਈ ਮਤਰੇਈ ਮਾਂ ਅਤੇ ਤਪਿੰਦਰ ਕੌਰ ਜ਼ਿੰਮੇਵਾਰ ਹਨ, ਜਿਨ੍ਹਾਂ ਤੋਂ ਤੰਗ ਆ ਕੇ ਮੇਰੇ ਪਿਤਾ ਨੇ ਖੁਦਕੁਸ਼ੀ ਕੀਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਲਖਵੀਰ ਸਿੰਘ ਦੀ ਲਾਸ਼ ਨੂੰ ਤਲਾਸ਼ ਕੀਤਾ ਜਾ ਰਿਹਾ ਹੈ।

error: Content is protected !!