ਤੇਜ਼ ਰਫਤਾਰ ਕਾਰ ਨੇ ਉਜਾੜ ਦਿੱਤਾ ਪੂਰਾ ਪਰਿਵਾਰ,ਟੱਕਰ ਨਾਲ ਪਤੀ-ਪਤਨੀ ਅਤੇ 2 ਮਾਸੂਮ ਬੱਚਿਆਂ ਦੀ ਮੌ+ਤ

(ਵੀਓਪੀ ਬਿਊਰੋ)ਪੰਜਾਬ ਵਿੱਚ ਤੇਜ਼ ਰਫਤਾਰ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਹੀ ਹੈ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ ਜਿਸ ਵਿਚ ਤੇਜ਼ ਰਫਤਾਰ ਨੇ ਪੂਰਾ ਘਰ ਬਰਬਾਦ ਕਰ ਦਿਤਾ ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 4 ਮੈਂਬਰਾਂ  ਦੀ ਮੌਤ ਹੋ ਗਈ

 ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਲੰਗੇਆਣਾ ਨਜ਼ਦੀਕ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ। ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ।

ਮੋਟਰਸਾਈਕਲ ਸਵਾਰ ਦੋ ਮਾਸੂਮ ਬੱਚਿਆ ਸਮੇਤ 4 ਦੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਪਰਿਵਾਰ ਬਾਘਾ ਪੁਰਾਣਾ ਤੋਂ ਜੈਮਲਵਾਲਾ ਜਾ ਰਿਹਾ ਸੀ। ਹਾਦਸੇ ਵਿੱਚ ਪਤੀ-ਪਤਨੀ ਤੇ ਦੋ ਮਾਸੂਮ ਬੱਚਿਆ ਦੀ ਮੌਤ ਵੀ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਰਿਵਾਰ ਪਿੰਡ ਜੈਮਲਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਧਰਮਪ੍ਰੀਤ ਸਿੰਘ, ਕੁਲਦੀਪ ਕੌਰ ਅਤੇ ਵਿਸ਼ਾਲ ਅਤੇ ਅਭਿਜੋਤ ਸਿੰਘ ਦੀ ਮੌਤ ਹੋਈ ਹੈ। ਇਹ ਇਕੋ ਪਰਿਵਾਰ ਦੇ ਚਾਰ ਮੈਂਬਰ ਹਨ।

error: Content is protected !!