Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
6
ਵਾਰ-ਵਾਰ ਖ਼ਬਰਾਂ ਲੱਗਣ ‘ਤੇ ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ, ਪ੍ਰਸਾਸ਼ਨ ਨਹੀਂ ਕਰ ਰਿਹਾ ਕੋਈ ਵੀ ਕਾਰਵਾਈ
Politics
Punjab
ਵਾਰ-ਵਾਰ ਖ਼ਬਰਾਂ ਲੱਗਣ ‘ਤੇ ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ, ਪ੍ਰਸਾਸ਼ਨ ਨਹੀਂ ਕਰ ਰਿਹਾ ਕੋਈ ਵੀ ਕਾਰਵਾਈ
July 6, 2021
Voice of Punjab
ਵਾਰ-ਵਾਰ ਖ਼ਬਰਾਂ ਲੱਗਣ ‘ਤੇ ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ, ਪ੍ਰਸਾਸ਼ਨ ਨਹੀਂ ਕਰ ਰਿਹਾ ਕੋਈ ਵੀ ਕਾਰਵਾਈ
ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ ) – ਸ੍ਰੀ ਚਮਕੌਰ ਸਾਹਿਬ ਵਿੱਚ ਆਏ ਦਿਨ ਮਾਈਨਿੰਗ ਨੂੰ ਲੈ ਕੇ ਕੋਈ ਨਾ ਕੋਈ ਮੁੱਦੇ ਖੜ੍ਹੇ ਹੀ ਰਹਿੰਦੇ ਹਨ। ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਬਰਸਾਲਪੁਰ ਵਿਚ ਵੀ ਕੁਝ ਨਿਜੀ ਭੱਠੇ ਵਾਲਿਆਂ ਵੱਲੋਂ ਅਤੇ ਜ਼ਿਮੀਂਦਾਰਾਂ ਵੱਲੋਂ ਕੀਤੀ ਜਾ ਰਹੀ ਹੈ। ਨਾਜਾਇਜ਼ ਮਾਈਨਿੰਗ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਵਲੰਟੀਅਰ ਫੋਰਸ ਇੰਚਾਰਜ ਗੁਰਪ੍ਰੀਤ ਸਿੰਘ ਭੂਰੜੇ ਨੇ ਦੱਸਿਆ ਕਿ ਸਬ ਡਿਵੀਜ਼ਨ ਸ੍ਰੀ ਚਮਕੌਰ ਸਾਹਿਬ ਵਿੱਚ ਮਾਈਨਿੰਗ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।
ਮਾਈਨਿੰਗ ਮਾਫੀਆ ਨੂੰ ਕੋਈ ਵੀ ਖੌਫ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਹੈ ਕਿਉਂਕਿ ਪ੍ਰਸ਼ਾਸਨ ਇਨ੍ਹਾਂ ਦੇ ਨਾਲ ਮਿਲਿਆ ਹੋਇਆ ਹੈ ਅਤੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਬਰਸਾਲ ਪਰ ਵਿੱਚ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਮਾਈਨਿੰਗ ਦੇ ਬਾਰੇ ਵਿਚ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਪਤਾ ਨਹੀਂ ਚੱਲ ਰਿਹਾ ਕਿਉਂਕਿ ਪ੍ਰਸ਼ਾਸਨ ਤਾਂ ਕੁੰਭ ਦੀ ਨੀਂਦ ਸੌਂ ਰਿਹਾ ਹੈ ਅਤੇ ਨਿਜੀ ਭੱਠੇ ਵਾਲੀਆ ਅਤੇ ਜ਼ਿਮੀਂਦਾਰਾਂ ਵੱਲੋਂ ਜ਼ਮੀਨ ਵਿੱਚੋਂ ਚਾਰ ਪੰਜ ਫੁੱਟ ਮਿੱਟੀ ਕੱਢ ਕੇ ਆਪਣੇ ਕਿਸੇ ਨਿੱਜੀ ਪਲਾਂਟਾਂ ਵਿਚ ਉੱਚੇ ਉੱਚੇ ਮਿੱਟੀ ਦੇ ਢੇਰ ਲਗਾ ਰਹੇ ਹਨ ਤਾਂ ਪ੍ਰਸ਼ਾਸਨ ਦੀ ਨਜ਼ਰ ਉਨ੍ਹਾਂ ਤੇ ਕਿਉਂ ਨਹੀਂ ਗਈ ? ਉਧਰ ਜਦੋਂ ਪੱਤਰਕਾਰਾਂ ਨੇ ਜ਼ਿਮੀਂਦਾਰ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਸੀ ਵੀ ਮਾਈਨਿੰਗ ਕਰਨ ਵਾਲਿਆਂ ਦੇ ਕੋਲ ਪਰਮਿਸ਼ਨ ਨਹੀਂ ਹੈ।
ਉੱਧਰ ਜਦੋਂ ਇਸ ਬਾਰੇ ਮਾਈਨਿੰਗ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਕੰਮ ਤੇ ਬਾਹਰ ਗਿਆ ਹੋਇਆ ਹਾਂ ਇਨ੍ਹਾਂ ਤੇ ਜ਼ਰੂਰ ਕਾਰਵਾਈ ਹੋਵੇਗੀ ਇਸ ਬਾਰੇ ਵਿਚ ਸਬ ਡਿਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਐਸ ਡੀ ਐਮ ਇੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮੈਂ ਥਾਣੇ ਦੇ ਐਸ ਐਚ ਓ ਨੂੰ ਉੱਥੇ ਭੇਜ ਰਿਹਾ ਹਾਂ ਪ੍ਰੰਤੂ ਦੋ ਤਿੱਨ ਘੰਟੇ ਬੀਤ ਜਾਣ ਤੋਂ ਬਾਅਦ ਉੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪੁੱਜਿਆ।ਇੰਨੇ ਸਮੇਂ ਵਿੱਚ ਮਾਈਨਿੰਗ ਕਰਨ ਵਾਲਿਆਂ ਆਪਣੀਆਂ ਟਰੈਕਟਰ ਟਰਾਲੀਆਂ ਅਤੇ ਮਸ਼ੀਨ ਲੈ ਕੇ ਉੱਥੋਂ ਨਿਕਲ ਗਏ।
Post navigation
ਸਟੇਨ ਸਵਾਮੀ ਦੀ ਮੌਤ ਦੇ ਮੁੱਦੇ ‘ਤੇ ਕੇਂਦਰ ਸਰਕਾਰ ਵਿਰੁੱਧ ਪੰਜਾਬ ਭਰ ‘ਚ ਮੁਜਾਹਰੇ ਦਾ ਐਲਾਨ
ਜਦੋਂ ਟਰੱਕ ਡਰਾਈਵਰ ਨੂੰ ਲਿਫ਼ਟ ਨਾ ਮਿਲੀ ਤਾਂ ਚੋਰੀ ਸਰਕਾਰੀ ਬੱਸ ਭਜਾ ਕੇ ਲੈ ਗਿਆ, ਜਾਣੋਂ ਪੂਰਾ ਮਾਮਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us