ਠੇਕੇ ‘ਤੇ ਰੱਖੇ ਅਧਿਆਪਕਾਂ ‘ਤੇ ਹੋਇਆ ਲਾਠੀਚਾਰਜ, ਪ੍ਰਦਰਸ਼ਨ ਨੇ ਹਿੰਸਾ ਦਾ ਰੂਪ ਧਾਰਿਆ

ਠੇਕੇ ‘ਤੇ ਰੱਖੇ ਅਧਿਆਪਕਾਂ ‘ਤੇ ਹੋਇਆ ਲਾਠੀਚਾਰਜ, ਪ੍ਰਦਰਸ਼ਨ ਨੇ ਹਿੰਸਾ ਦਾ ਰੂਪ ਧਾਰਿਆ

ਚੰਡੀਗੜ੍ਹ (ਵੀਓਪੀ ਬਿਊਰੋ) – ਅੱਜ ਚੰਡੀਗੜ੍ਹ ਵਿਖੇ ਕੌਨਟਰੈਕਟ ਅਧਿਆਪਕਾਂ ਦਾ ਧਾਰਨਾ ਹਿੰਸਾ ਦਾ ਰੂਪ ਧਾਰਨ ਕਰ ਗਿਆ। ਮੁਹਾਲੀ ਵੱਲੋਂ ਚੰਡੀਗੜ੍ਹ ਮੁੱਖ ਮੰਤਰੀ ਨਿਵਸ ਵੱਲ ਵੱਧ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀ ਅਧਿਆਪਕਾਂ ‘ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।

ਪ੍ਰਦਰਸ਼ਕਾਰੀਆਂ ਦੀ ਭੀੜ ਨੂੰ ਖਦੇੜਣ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਦਾਗੇ। ਉੱਧਰ ਅਧਿਆਪਕ ਵੀ ਹਿੰਸਕ ਹੋ ਗਏ ਅਤੇ ਪੁਲਿਸ ਤੇ ਪੱਥਰਬਾਜ਼ੀ ਕਰ ਦਿੱਤੀ। ਦੱਸ ਦੇਈਏ ਕਿ ਕੌਨਟਰੈਕਟ ਅਧਿਆਪਕ ਪਿਛਲੇ 20 ਦਿਨਾਂ ਤੋਂ ਮੁਹਾਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ।

ਅੱਜ ਪ੍ਰਦਰਸ਼ਨਕਾਰੀ ਅਧਿਆਪਕ ਸਿੱਖਿਆ ਵਿਭਾਗ ਦੀ ਬਿਲਡਿੰਗ ਤੋਂ ਉੱਠ ਕੇ ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਨਿਕਲੇ।ਚੰਡੀਗੜ੍ਹ ਬਾਰਡਰ ਤੇ ਪੁਲਿਸ ਨੇ ਅਧਿਆਪਕਾਂ ਨੂੰ ਰੋਕਣ ਲਈ ਕੋਸ਼ਿਸ਼ ਕੀਤੀ ਤਾਂ ਦੋਨਾਂ ਵਿਚਾਲੇ ਝੜਪ ਹੋ ਗਈ।

error: Content is protected !!