ਭਾਰਤੀ ਟੀਮ ‘ਚੋਂ OUT ਸ਼ੁਭਮਨ ਗਿੱਲ ਦੀ ਵਿਜੇ ਹਜ਼ਾਰੇ ਟਰਾਫੀ ਲਈ ਪੰਜਾਬ ਟੀਮ ‘ਚ Entry
ਵੀਓਪੀ ਬਿਊਰੋ – ਪੰਜਾਬ ਨੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟਰਾਫੀ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿੱਚ ਸ਼ੁਭਮਨ ਗਿੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗਿੱਲ ਤੋਂ ਇਲਾਵਾ ਅਭਿਸ਼ੇਕ ਅਤੇ ਅਰਸ਼ਦੀਪ ਪੰਜਾਬ ਦੀ ਵਿਜੇ ਹਜ਼ਾਰੇ ਟਰਾਫੀ ਟੀਮ ਵਿੱਚ ਸ਼ਾਮਲ ਹਨ। ਪੰਜਾਬ ਦੀ ਵਿਜੇ ਹਜ਼ਾਰੇ ਟਰਾਫੀ ਲਈ ਟੀਮ ਇਸ ਪ੍ਰਕਾਰ ਹੈ- ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ (WK), ਹਰਨੂਰ ਪੰਨੂ, ਅਨਮੋਲਪ੍ਰੀਤ ਸਿੰਘ, ਉਦੈ ਸਹਾਰਨ, ਨਮਨ ਧੀਰ, ਸਲਿਲ ਅਰੋੜਾ (WK), ਸਨਵੀਰ ਸਿੰਘ, ਰਮਨਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਨੂਰ ਬਰਾੜ, ਹਰਪ੍ਰੀਤ ਬਰਾੜ, ਰਘੂ ਸ਼ਰਮਾ ਅਤੇ ਕ੍ਰਿਸ਼ਨ ਭਗਤ।
ਇਸ ਤੋਂ ਪਹਿਲਾਂ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਸ਼ਨੀਵਾਰ, 20 ਦਸੰਬਰ ਨੂੰ ਕੀਤਾ ਸੀ। ਇਸ ਟੀਮ ਲਈ ਸੂਰਿਆਕੁਮਾਰ ਯਾਦਵ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ, ਜਦੋਂ ਕਿ ਸ਼ੁਭਮਨ ਗਿੱਲ, ਜੋ ਕਿ ਖ਼ਰਾਬ ਫਾਰਮ ਨਾਲ ਜੂਝ ਰਿਹਾ ਹੈ, ਟੀਮ ਦਾ ਹਿੱਸਾ ਨਹੀਂ ਹੈ। ਅਕਸ਼ਰ ਪਟੇਲ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ।
ਭਾਰਤੀ ਟੀਮ ਵਿੱਚੋਂ ਬਾਹਰ ਹੋਏ ਸ਼ੁਭਮਨ ਗਿੱਲ ਨੂੰ ਹੁਣ ਪੰਜਾਬ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।


