ਮਹਾ-ਸ਼ਿਵਰਾਤਰੀ ਮੌਕੇ ਲਾਏ ਲੰਗਰ ‘ਚ ਪਿਆ ਕਲੇਸ਼, ਕੁੱਟਮਾਰ ਕਰ ਕੇ ਖਿਲਾਰਿਆ ਲੰਗਰ ਦਾ ਸਮਾਨ

ਮਹਾ-ਸ਼ਿਵਰਾਤਰੀ ਮੌਕੇ ਲਾਏ ਲੰਗਰ ‘ਚ ਪਿਆ ਕਲੇਸ਼, ਕੁੱਟਮਾਰ ਕਰ ਕੇ ਖਿਲਾਰਿਆ ਲੰਗਰ ਦਾ ਸਮਾਨ

ਅੰਮ੍ਰਿਤਸਰ (ਵੀਓਪੀ ਬਿਊਰੋ) ਇੱਕ ਪਾਸੇ ਲੋਕ ਸ਼ਰਧਾ ਦੇ ਨਾਲ ਧਾਰਮਿਕ ਸਮਾਗਮ ਕਰਵਾਉਂਦੇ ਹਨ ਅਤੇ ਲੰਗਰ ਲਾ ਕੇ ਲੋੜਵੰਦਾਂ ਦੀ ਸੇਵਾ ਕਰਦੇ ਹਨ ਪਰ ਅੰਮ੍ਰਿਤਸਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਮਹਾ ਸ਼ਿਵਰਾਤਰੀ ਮੌਕੇ ਲਾਏ ਲੰਗਰ ਦੌਰਾਨ ਹੰਗਾਮਾ ਹੋ ਗਿਆ ਅਤੇ ਜੰਮ ਕੇ ਕੁੱਟਮਾਰ ਵੀ ਹੋਈ।

ਦੱਸਿਆ ਜਾ ਰਿਹਾ ਹੈ ਕਿ ਲੰਗਰ ਵਿੱਚ ਹਿੱਸਾ ਨਾ ਪਵਾਉਣ ਦੀ ਰੰਜਿਸ਼ ਕਾਰਨ ਇੱਕ ਧਿਰ ਵੱਲੋਂ ਲੰਗਰ ਲਗਾਉਣ ਵਾਲੇ ਸੇਵਾਦਾਰਾਂ ‘ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਨਾ ਸਿਰਫ਼ ਲੰਗਰ ਦਾ ਸਾਰਾ ਸਮਾਨ ਖਿਲਾਰ ਦਿੱਤਾ, ਸਗੋਂ ਸੇਵਾਦਾਰਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ। ਘਟਨਾ ਦੌਰਾਨ ਕਈ ਸੇਵਾਦਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਮੋਟਰਸਾਈਕਲ ਤੋਂ ਉਤਰੇ, ਤੁਰੰਤ ਹੀ ਕੁਝ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਦਾਤਰ, ਕਿਰਪਾਨਾਂ ਅਤੇ ਡੰਡਿਆਂ ਨਾਲ ਲੈਸ ਸਨ। ਇਸ ਦੌਰਾਨ ਲੰਗਰ ਦੀ ਤਿਆਰੀ ਲਈ ਰੱਖਿਆ ਸਮਾਨ, ਛੋਲੇ, ਆਲੂ ਆਦਿ ਸੜਕ ‘ਤੇ ਖਿਲਾਰ ਦਿੱਤੇ ਗਏ ਅਤੇ ਲੰਗਰ ਲਈ ਇਕੱਠੀ ਕੀਤੀ ਨਕਦੀ ਵੀ ਲੁੱਟ ਲਈ ਗਈ।

ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਨੇ ਦੁਰਗਿਆਣਾ ਮੰਦਰ ਕਮੇਟੀ ਅਤੇ ਹੋਰ ਧਾਰਮਿਕ–ਸਮਾਜਿਕ ਸੰਸਥਾਵਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ।

error: Content is protected !!