Skip to content
Friday, April 24, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
February
17
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਮਰੀਕਾ ‘ਚ ਮੌ+ਤ
Accident
Delhi
international
Latest News
National
Punjab
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਮਰੀਕਾ ‘ਚ ਮੌ+ਤ
February 17, 2026
VOP TV
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਮਰੀਕਾ ‘ਚ ਮੌ+ਤ
ਗੁਰਦਾਸਪੁਰ (ਵੀਓਪੀ ਬਿਊਰੋ) ਲੱਖਾਂ ਦੀ ਗਿਣਤੀ ਵਿੱਚ ਭਾਰਤੀ ਲੋਕ ਖਾਸ ਕਰਕੇ ਪੰਜਾਬੀ ਲੋਕ ਵਿਦੇਸ਼ਾਂ ਵਿੱਚ ਜਾਂਦੇ ਨੇ ਤਾਂ ਜੋ ਉਹਨਾਂ ਦਾ ਭਵਿੱਖ ਚੰਗਾ ਹੋਵੇ, ਉਜਵੱਲ ਹੋਵੇ ਅਤੇ ਸੁਨਹਿਰਾ ਹੋਵੇ। ਵਿਦੇਸ਼ਾਂ ਵਿੱਚ ਕਮਾਈਆਂ ਕਰਦੇ ਨੇ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਪਰ ਕਈ ਵਾਰ ਵਿਦੇਸ਼ਾਂ ਵਿੱਚੋਂ ਅਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ, ਜਿਸ ਨਾਲ ਵਿਦੇਸ਼ ਗਏ ਸ਼ਖਸ ਦਾ ਪੂਰਾ ਪਰਿਵਾਰ ਹੀ ਸਦਮੇ ਵਿੱਚ ਆ ਜਾਂਦਾ ਹੈ।
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਗੁਰਦਾਸਪੁਰ ਤੋਂ ਜਿੱਥੇ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ।
ਗੁਰਦਾਸਪੁਰ ਦੇ ਪਿੰਡ ਗੋਹਤ ਪੋਕਰ ਦੇ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਉਫ ਜੇਪੀ ਜੋ ਅਮਰੀਕਾ ਵਿੱਚ ਇੱਕ ਸੜਕ ਦੁਰਘਟਨਾ ਤੋਂ ਬਾਅਦ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ , ਦੀ ਇਲਾਜ ਮੌਤ ਹੋ ਗਈ। ਗੁਰਪ੍ਰੀਤ ਸਿੰਘ ਉਰਫ ਜੇਪੀ ਜਿਸ ਦੀ ਉਮਰ ਲਗਭਗ 33-34 ਸਾਲ ਸੀ ,8 ਸਾਲ ਪਹਿਲਾਂ ਅਮਰੀਕਾ ਵਿੱਚ ਚੰਗੇ ਭਵਿੱਖ ਲਈ ਗਿਆ ਸੀ , ਅਮਰੀਕਾ ਵਿੱਚ ਉਬਰ ਟੈਕਸੀ ਸਰਵਿਸ ਦੇ ਲਈ ਕੰਮ ਕਰਦਾ ਸੀ।
27 ਜਨਵਰੀ ਨੂੰ ਉਸ ਦੇ ਨਾਲ ਗੱਡੀ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਇੱਕ ਸੜਕ ਦੁਰਘਟਨਾ ਵਾਪਰੀ ਸੀ ਅਤੇ ਉਹ ਗੰਭੀਰ ਜਖਮੀ ਹੋ ਗਿਆ ਸੀ । ਉਹ ਕਾਫੀ ਹੱਦ ਤੱਕ ਠੀਕ ਵੀ ਹੋ ਗਿਆ ਸੀ ਪਰ ਇਲਾਜ ਦੌਰਾਨ ਉਸ ਨੂੰ ਫੇਰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਬੀਤੇ ਦਿਨੀ ਉਸ ਦੀ ਮੌਤ ਹੋ ਗਈ।
Post navigation
ਸੜਕ ਹਾਦਸਿਆਂ ਨੇ ਖੋਹ ਲਈਆਂ ਕੀਮਤੀ ਜਾਨਾਂ, +2 ‘ਚ ਪੜ੍ਹਦੇ 2 ਬੱਚਿਆਂ ਤੇ ਪੁਲਿਸ ਮੁਲਾਜ਼ਮ ਦੀ ਮੌ+ਤ
ਕਿਲਾ ਰਾਏਪੁਰ ਪੇਂਡੂ ਓਲੰਪਿਕ ਸ਼ੁਰੂ, 11 ਸਾਲ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us