ਰਾਹ ‘ਚ ਘੇਰ ਨਵੀਂ ਵਿਆਹੀ ਕੁੜੀ ਦੇ ਸਿਰ ‘ਚ ਮਾਰੀ ਗੋ+ਲੀ

ਰਾਹ ‘ਚ ਘੇਰ ਨਵੀਂ ਵਿਆਹੀ ਕੁੜੀ ਦੇ ਸਿਰ ‘ਚ ਮਾਰੀ ਗੋ+ਲੀ

ਤਰਨ ਤਾਰਨ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਕਤਲੇਆਮ ਹੋ ਰਹੇ ਨੇ। ਗੱਲ ਕੀਤੀ ਜਾਵੇ ਮਾਝੇ ਦੇ ਤਰਨ ਤਰਨ ਦੀ ਤਾਂ ਤਰਨ ਤਾਰਨ ਵਿੱਚ ਤਾਂ ਇਸ ਸਮੇਂ ਹਾਲਾਤ ਬੇਹਦ ਹੀ ਮਾੜੇ ਹੋਏ ਜਾਪ ਰਹੇ ਨੇ। ਆਏ ਦਿਨ ਕ+ਤਲ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਜਿੱਥੇ ਕਈ ਦਿਨ ਪਹਿਲਾਂ ਇੱਕ ਸਰਪੰਚ ਦਾ ਕ+ਤਲ ਕਰ ਦਿੱਤਾ ਗਿਆ ਸੀ, ਉੱਥੇ ਹੀ ਕੁਝ ਦਿਨ ਪਹਿਲਾਂ ਵੀ ਇੱਕ ਹੋਰ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ। ਹੁਣ ਉੱਥੇ ਹੀ ਬੀਤੀ ਸ਼ਾਮ ਇਹ ਖਬਰ ਸਾਹਮਣੇ ਆਈ ਹੈ, ਜਿਸਨੇ ਸਭ ਨੂੰ ਦਹਿਲਾ ਦਿੱਤਾ ਹੈ, ਜਿੱਥੇ ਇੱਕ ਨੌਜਵਾਨ ਨੇ ਕੁੜੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੈ।

ਤਰਨ ਤਾਰਨ ਦੇ ਕਸਬਾ ਪੱਟੀ ਵਿੱਚ ਇੱਕ ਨੌਜਵਾਨ ਨੇ ਇੱਕ ਵਿਆਹੁਤਾ ਔਰਤ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਭੱਜ ਗਿਆ।ਔਰਤ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ।

ਫਿਲਹਾਲ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਹਮਲਾਵਰ ਦੀ ਪਛਾਣ ਪੱਟੀ ਦੇ ਰਹਿਣ ਵਾਲੇ ਕਰਨ ਵਜੋਂ ਹੋਈ ਹੈ।

ਔਰਤ ਦੀ ਪਛਾਣ ਰੂਬੀ ਮਹਿਰਾ ਵਜੋਂ ਹੋਈ ਹੈ, ਜੋ ਪੱਟੀ ਦੀ ਗਾਰਡਨ ਕਲੋਨੀ ਦੀ ਰਹਿਣ ਵਾਲੀ ਹੈ। ਰੂਬੀ ਦਾ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਕੁੜੀ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ, ਅਤੇ ਉਸਦਾ ਪਰਿਵਾਰ ਵੀ ਉੱਥੇ ਹੈ।

error: Content is protected !!