ਟਰੈਕਟਰ-ਟਰਾਲੀ ‘ਚ ਵੱਜੀ ਐਕਟਿਵਾ, 17 ਸਾਲਾਂ ਮਾਪਿਆਂ ਦੇ ਇਕਲੌਤੇ ਪੁੱਤ ਨੇ ਤੋੜਿਆ ਦਮ
ਮੋਰਿੰਡਾ (ਵੀਓਪੀ ਬਿਊਰੋ) ਮੋਰਿੰਡਾ ਦੇ ਚੰਡੀਗੜ੍ਹ ਰੋਡ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਅਤੇ ਇਸ ਦੌਰਾਨ ਇੱਕ 17 ਸਾਲਾਂ ਨੌਜਵਾਨ ਨੇ ਦਮ ਤੋੜ ਦਿੱਤਾ। ਇਹ ਹਾਦਸਾ ਐਕਟਿਵਾ ਤੇ ਟਰੈਕਟਰ-ਟਰਾਲੀ ਦੀ ਟੱਕਰ ਕਾਰਨ ਹੋਇਆ ਹੈ। ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜਾਣਕਾਰੀਆਂ ਅਨੁਸਾਰ ਮੋਰਿੰਡਾ ਚੰਡੀਗੜ੍ਹ ਸੜਕ ’ਤੇ ਸਥਿਤ ਗਲੋਬਲ ਇਨਕਲੇਵ ਦੇ ਨਿਵਾਸੀ ਹਰਜੀਤ ਸਿੰਘ ਦਾ 17 ਸਾਲਾ ਇਕਲੌਤਾ ਲੜਕਾ ਰਾਜਕਰਨ ਸਿੰਘ ਸੜਕ ਹਾਦਸੇ ‘ਚ ਆਪਣੀ ਜਾਨ ਗੁਆ ਬੈਠਾ ਹੈ।
ਪੁਲਿਸ ਸਟੇਸ਼ਨ ਦੇ ਸਾਹਮਣੇ ਮੋਰਿੰਡਾ ਵੱਲੋਂ ਜਾ ਰਹੇ ਇੱਕ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਲੱਗਿਆ, ਉਸ ਦੇ ਐਕਟਿਵਾ ਨੂੰ ਟਰਾਲੀ ਦੀ ਫੇਟ ਵੱਜ ਗਈ। ਇਸ ਕਾਰਨ ਰਾਜਕਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਹਾਦਸੇ ਦਾ ਕਾਰਨ ਬਣੇ ਟਰੈਕਟਰ ਟਰਾਲੀ ਨੂੰ ਜ਼ਬਤ ਕਰ ਲਿਆ ਹੈ ਜਦਕਿ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

