ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਕਾਲ ਚਲਾਣੇ ਤੇ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ – ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ 

ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਕਾਲ ਚਲਾਣੇ ਤੇ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ – ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ

 

ਅੰਮ੍ਰਿਤਸਰ (ਵੀਓਪੀ ਬਿਊਰੋ ) ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਦੇ ਤੁਰ ਜਾਣ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ ਉਥੇ ਉਹਨਾਂ ਦੇ ਪਰਵਾਰ ਲਈ ਵੀ ਅਤੀ ਅੰਤ ਦੁਖਦਾਈ ਵਿਛੋੜਾ ਹੈੈ। ਇਸ ਦੁਖਦਾਈ ਵਿਛੋੜੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਸ਼ਰੀਕ ਹੁੰਦਾ ਹੋਇਆ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪ੍ਰਵਾਰ ਤੇ ਸਿੱਖ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

 

ਉਹਨਾਂ ਕਿਹਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਿੱਖ ਪੰਥ ਦੀ ਚਲਦੀ ਫਿਰਦੀ ਲਾਇਬਰੇਰੀ ਸਨ ਉਹਨਾਂ ਨੇ ਦਮਦਮੀ ਟਕਸਾਲ ਤੋਂ ਵਿਦਿਆ ਹਾਸਲ ਕਰਕੇ ਸਿੱਖ ਕੌਮ ਦੀ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਬੇਬਾਕੀ ਨਾਲ਼ ਸੇਵਾ ਕੀਤੀ ਹੈ ਉਹ ਗੁਰਬਾਣੀ , ਇਤਿਹਾਸ ਦੇ ਅਥਾਂਹ ਗੂੜ ਗਿਆਤਾ ਸਨ । ਉਹਨਾਂ ਦੀਆਂ ਸੇਵਾਵਾਂ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ । ਉਹ ਸੁਭਾਅ ਪੱਖੋਂ ਬੜੇ ਹੀ ਨਿੱਘੇ , ਨਿੱਮਰ ਤੇ ਮਿੱਠ ਬੋਲੜੀ ਸ਼ਖ਼ਸੀਅਤ ਦੇ ਮਾਲਕ ਸਨ । ਉਹਨਾਂ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ 2008 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਮਾਫ਼ੀ ਦੇਣ ਤੋਂ ਦੋ ਟੁੱਕ ਨਾਂਹ ਕਰ ਦਿੱਤੀ ਸੀ ।

 

2003 ਵਿੱਚ ਉਹਨਾਂ ਮੂਲ ਨਾਨਕਸ਼ਾਹੀ ਕਲੰਡਰ ਨੂੰ ਘੋਖਣ ਉਪਰੰਤ ਰਲੀਜ ਕੀਤਾ ,ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹੀਦੀ ਸੰਬੰਧੀ ਪਾਏ ਜਾ ਰਹੇ ਰੋਲ ਘਚੋਲੇ ਨੂੰ ਖ਼ਤਮ ਕਰਦਿਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਉਹਨਾਂ ਦੀ ਸ਼ਹੀਦੀ ਦਾ ਧੜੱਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨ ਕੀਤਾ । ਸ੍ਰੀ ਅਕਾਲ ਤਖਤ ਸਾਹਿਬ ਤੇ ਰਾਗ ਮਾਲਾ ਪਾੜਕੇ ਅਖੰਡ ਪਾਠ ਸਾਹਿਬ ਦਾ ਭੋਗ ਪਵਾਉਣ ਵਾਲੇ ਭਾਵ ਰਾਗ ਮਾਲਾ ਅਰੰਭ ਕਰਾਉਣ ਵਾਲੇ ਤੇ ਹੋਰ ਬਹੁਤ ਸਾਰੇ ਫੈਸਲੇ ਵੇਦਾਂਤੀ ਜੀ ਨੇ ਸੁਹਿਰਦਤਾ ਨਾਲ ਲੈਸ ਕੇ ਲਾਗੂ ਵੀ ਕਰਵਾਇਆ , ਹੋਰ ਵੀ ਅਨੇਕਾਂ ਕਾਰਜ ਉਹਨਾਂ ਦੀ ਹਮੇਸ਼ਾ ਯਾਦ ਦਿਵਾਉਂਦੇ ਰਹਿਣਗੇ ਉਹਨਾਂ ਹਮੇਸ਼ਾ ਸਚਾਈ ਤੇ ਪਹਿਰਾ ਦੇਂਦਿਆਂ ਸਿੱਖ ਕੌਮ ਦੀ ਨਿਧੜਕ ਹੋ ਕੇ ਅਗਵਾਈ ਕੀਤੀ ।

 

ਉਹਨਾਂ ਦਾ ਦੇਸ਼ ਬਦੇਸ਼ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਭਰਵਾਂ ਸਤਿਕਾਰ ਤੇ ਸਹਿਯੋਗ ਕਰਦੀਆਂ ਸਨ । ਉਹਨਾਂ ਬਾਦਲਾਂ ਵਲੋਂ ਦਬਾਅ ਪਾਉਣ ਦੇ ਬਾਵਜੂਦ ਵੀ ਆਰ ਐੱਸ ਐੱਸ ਦੇ ਏਜੰਡੇ ਨੂੰ ਵੀ ਲਾਗੂ ਕਰਨ ਤੋਂ ਠੋਕਕੇ ਨਾਂਹ ਕਰ ਦਿੱਤੀ ਸੀ । ਉਹਨਾਂ ਸਚਾਈ ਤੇ ਚੱਲਦਿਆਂ ਜਦੋਂ ਸਾਰੇ ਸੰਸਾਰ ਵਿੱਚ ਉਸ ਸਮੇਂ ਦੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਕਾਬਲੀਅਤ ਦਾ ਡੰਕਾ ਵੱਜ ਰਿਹਾ ਸੀ ਉਹ ਵੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਾਰੀਫ ਕਰ ਬੈਠੇ ਜ਼ੋ ਉਹਨਾਂ ਨੂੰ ਬਹੁਤ ਮਹਿੰਗੀ ਪਈ , ਜੋ ਬਾਦਲਾਂ ਨੂੰ ਰਾਸ ਨਾ ਆਈ ਤੇ ਉਹਨਾਂ ਨੇ ਅੱਧੀ ਰਾਤ ਨੂੰ ਹੀ ਆਪਣੇ ਦੋ ਜਲਾਦ ਭੇਜ ਕੇ ਉਹਨਾਂ ਤੋਂ ਜ਼ਬਰੀ ਅਸਤੀਫਾ ਲੈ ਲਿਆ , ਜ਼ੋ ਉਸ ਸਮੇਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ । ਇਹ ਕਿਹਾ ਜਾਣ ਲੱਗ ਪਿਆ ਕਿ ਕਪੜੇ ਬਦਲਣ ਨੂੰ ਟਾਈਮ ਲੱਗਦਾ ਹੈ ਪਰ ਬਾਦਲਾਂ ਵਲੋਂ ਜਥੇਦਾਰ ਅਕਾਲ ਤਖ਼ਤ ਬਦਲਣ ਨੂੰ ਤਾਂ ਇੱਕ ਸੈਕਿੰਡ ਵੀ ਨਹੀਂ ਲਗਦਾ । ਉਹਨਾਂ ਦੇ ਕਾਰਜਕਾਲ ਨੂੰ ਸਿੱਖ ਪੰਥ ਹਮੇਸ਼ਾ ਸੁਨਿਹਰੀ ਅੱਖਰਾਂ ਵਿਚ ਯਾਦ ਰੱਖੇਗਾ ।

error: Content is protected !!