ਗੈਂਗਸਟਰ ਜੇਲ੍ਹ ‘ਚ ਬੈਠ ਚਲਾਉਂਦਾ ਸੀ ਨਜਾਇਜ ਹਥਿਆਰਾਂ ਦਾ ਕਾਰੋਬਾਰ, ਉਸ ਦਾ ਸਾਥੀ 11 ਪਿਸਟਲ 25 ਮੈਗਜੀਨ ਸਣੇ ਆਇਆ ਕਾਬੂ  

ਗੈਂਗਸਟਰ ਜੇਲ੍ਹ ‘ਚ ਬੈਠ ਚਲਾਉਂਦਾ ਸੀ ਨਜਾਇਜ ਹਥਿਆਰਾਂ ਦਾ ਕਾਰੋਬਾਰ, ਉਸ ਦਾ ਸਾਥੀ 11 ਪਿਸਟਲ 25 ਮੈਗਜੀਨ ਸਣੇ ਆਇਆ ਕਾਬੂ

ਖੰਨਾ (ਵੀਓਪੀ ਬਿਊਰੋ) ਪੰਜਾਬ ਦੀਆਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਕਿਸ ਤਰਹ ਨਜਾਇਜ ਹਥਿਆਰਾਂ ਦਾ ਕਾਰੋਬਾਰ ਕਰਦੇ ਨੇ ਇਸ ਦਾ ਖੁਲਾਸਾ ਖੰਨਾ ਪੁਲਿਸ ਵਲੋਂ ਕੀਤਾ ਗਿਆ ਹੈ | ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ ਦੀ ਪੁਲਿਸ ਵਲੋਂ ਸਮਰਾਲਾ ਚੌਂਕ ਖੰਨਾ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਦਿੱਤਿਆ ਕਪੂਰ ਨਾਮ ਦਾ ਇੱਕ ਗੈਂਗਸਟਰ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਵੱਖ ਵੱਖ ਮੁਕੱਦਮਿਆ ਵਿੱਚ ਜੇਲ ਵਿੱਚ ਬੰਦ ਹੈ |

 

ਜੋ ਜੇਲ ਦੇ ਅੰਦਰੋਂ ਮੋਬਾਇਲ ਫੋਨ ਰਾਹੀਂ ਹਰਪ੍ਰੀਤ ਸਿੰਘ ਉਰਫ ਹੈਪਲ ਉਰਫ ਹੈਪੀ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ 9, ਅਦਰੇਸ਼ ਨਗਰ, ਗੁਰੁ ਹਰਸਹਾਏ ਜਿਲਾ ਫਿਰੋਜ਼ਪੁਰ ਨਾਲ ਉਸਦੇ ਮੋਬਾਇਲ ਫੋਨ ਪਰ ਸੰਪਰਕ ਕਰਕੇ ਉਸ ਪਾਸੋਂ ਬਾਹਰਲੀਆ ਸਟੇਟਾਂ ਤੋਂ ਨਾਜਾਇਜ ਅਸਲਾ ਮੰੰਗਵਾਕੇ ਉਸ ਪਾਸੋਂ ਹੀ ਅੱਗੇ ਵੱਖ ਵੱਖ ਵਿਅਕਤੀਆ ਨੂੰ ਸਪਾਲਈ ਕਰਵਾਉਂਦਾ ਹੈ। ਜੋ ਅੱਜ ਹਰਪ੍ਰੀਤ ਸਿੰਘ ਉਰਫ ਹੈਪਲ ਉਰਫ ਹੈਪੀ ਉਕਤ ਭਾਰੀ ਮਾਤਰਾ ਵਿੱਚ ਬਾਹਰਲੀ ਸਟੇਟ ਤੋਂ ਨਾਜਾਇਜ ਅਸਲਾ ਲੈ ਕੇ ਆਇਆ ਹੈ। ਜਿਸਨੇ ਇਹ ਨਾਜਾਇਜ ਅਸਲਾ ਵੱਖ ਵੱਖ ਵਿਅਕਤੀਆ ਨੂੰ ਅੱਗੇ ਸਪਲਾਈ ਕਰਨਾ ਹੈ, ਜੋ ਇਸ ਸਮੇਂ ਜੀ.ਟੀ ਰੋਡ ਖੰਨਾ ਪਰ ਰਾਮਗੜੀਆ ਭਵਨ ਪਾਸ ਖੜ੍ਹਾ ਹੈ, ਜੋ ਨਾਜਾਇਜ ਅਸਲਾ ਸਮੇਤ ਕਾਬੂ ਆ ਸਕਦਾ ਹੈ। ਜਿਸਤੇ ਉਕਤ ਹਰਪ੍ਰੀਤ ਸਿੰਘ ਉਰਫ ਹੈਪਲ ਉਰਫ ਹੈਪੀ ਅਤੇ ਅਦਿੱਤਿਆ ਕਪੂਰ ਉਰਫ ਮੱਖਣ ਦੇ ਖਿਲ਼ਾਫ ਮੁਕੱਦਮਾ ਨੰਬਰ 101 ਮਿਤੀ 21.05.2021 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ-2 ਖੰਨਾ ਦਰਜ ਰਜਿਸਟਰ ਕਰਕੇ ਰਾਮਗੜੀਆ ਭਵਨ ਖੰਨਾ ਪਾਸੋਂ ਉਕਤ ਹਰਪ੍ਰੀਤ ਸਿੰਘ ਉਰਫ ਹੈਪਲ ਉਰਫ ਹੈਪੀ ਨੂੰ ਕਾਬੂ ਕੀਤਾ ਗਿਆ। ਜਿਸਦੇ ਬੈਗ ਤਲਾਸ਼ੀ ਕਰਨ ਪਰ ਉਸ ਵਿੱਚੋਂ 11 ਪਿਸਟਲ (ਨਜਾਇਜ) ਸਮੇਤ 25 ਮੈਗਜੀਨ ਅਤੇ 03 ਜਿੰਦਾ ਕਾਰਤੂਸ ਬ੍ਰਾਮਦ ਹੋਏ।

ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪਲ ਉਰਫ ਹੈਪੀ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅਪਰਾਧੀ ਕਿਸਮ ਦਾ ਵਿਅਕਤੀ ਹੈ, ਜਿਸਦੇ ਜੇਲਾਂ ਵਿਚ ਬੰਦ ਨਾਮੀ ਗੈਂਗਸਟਰਾਂ ਨਾਲ ਸਬੰਧ ਹਨ, ਜੋ ਇਹ ਅਸਲਾ ਮੱਧ-ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਅਤੇ ਕਪੂਰਥਲਾ ਜੇਲ ਵਿੱਚ ਬੰਦ ਅਦਿੱਤਿਆ ਕਪੂਰ ਉਰਫ ਮੱਖਣ ਦੇ ਕਹਿਣ ਤੇ ਅੰਮ੍ਰਿਤਸਰ ਦੇ ਏਰੀਆ ਵਿੱਚ ਕ੍ਰਿਮੀਨਲ ਕਿਸਮ ਦੇ ਵਿਅਕਤੀਆ ਨੂੰ ਸਪਲਾਈ ਕਰਨਾ ਸੀ। ਅਦਿੱਤਿਆ ਕਪੂਰ ਜੋ ਕ੍ਰਿਮੀਨਲ ਕਿਸਮ ਦਾ ਵਿਅਕਤੀ ਹੈ ਅਤੇ ਨਾਮੀ ਗੈਂਗਸਟਰ ਹੈ, ਜੋ ਹੁਣ ਕਪੂਰਥਲਾ ਜੇਲ ਵਿੱਚ ਬੰਦ ਹੈ, ਜਿਸ ਖਿਲ਼ਾਫ ਵੱਖ ਵੱਖ ਧਾਰਾਵਾਂ ਤਹਿਤ 10 ਮੁਕੱਦਮੇ ਦਰਜ ਹਨ। ਖੰਨਾ ਪੁਲਿਸ ਵੱਲੋ ਹਰਪ੍ਰੀਤ ਸਿੰਘ ਉਰਫ ਹੈਪਲ ਉਰਫ ਹੈਪੀ ਨੂੰ ਕਾਬੂ ਕਰਕੇ ਪੰਜਾਬ ਦੇ ਏਰੀਆ ਵਿੱਚ ਹੋਣ ਵਾਲੀਆ ਵੱਡੀਆ ਵਾਰਦਾਤਾਂ ਨੂੰ ਹੋਣ ਤੋਂ ਬਚਾ ਲਿਆ ਹੈ। ਦੋਸੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

ਬ੍ਰਾਮਦ ਅਸਲਾ :-

  1. 11 ਪਿਸਟਲ (ਨਜਾਇਜ) ਸਮੇਤ 25 ਮੈਗਜੀਨ

  2. 03 ਜਿੰਦਾ ਕਾਰਤੂਸ

ਗ੍ਰਿਫਤਾਰ ਦੋਸ਼ੀ : –

  1. ਹਰਪ੍ਰੀਤ ਸਿੰਘ ਉਰਫ ਹੈਪਲ ਉਰਫ ਹੈਪੀ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ 9, ਅਦਰੇਸ਼ ਨਗਰ, ਗੁਰੁ ਹਰਸਹਾਏ ਜਿਲਾ ਫਿਰੋਜ਼ਪੁਰ

error: Content is protected !!