ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਦਾ ਆਰੋਪ ਐਸਐਸਪੀ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵਿੱਕ ਰਿਹਾ ਨਸ਼ਾ   

ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਦਾ ਆਰੋਪ ਐਸਐਸਪੀ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵਿੱਕ ਰਿਹਾ ਨਸ਼ਾ

ਕਪੂਰਥਲਾ (ਵੀਓਪੀ ਬਿਊਰੋ) ਮੈਨੂੰ ਅੱਜ ਸ਼ਰਮ ਆ ਰਹੀ ਹੈ ਕੀ ਮੇਰੇ ਹਲਕੇ ਚ ਨਸ਼ਾ ਵਿਕੇ, ਐਸਐਸਪੀ ਨੂੰ ਕਹਿਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਹੋਵੇ | ਇਹ ਕਹਿਣਾ ਹੈ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ | ਇੱਕ ਪ੍ਰੈਸ ਵਾਰਤਾ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਪੁਲਿਸ ਤੇ ਸਵਾਲ ਚੁੱਕਦਿਆਂ ਆਰੋਪ ਲਗਾਇਆ ਕੀ ਉਹਨਾਂ ਵਲੋਂ ਐਸਐਸਪੀ ਕੰਵਰਦੀਪ ਕੌਰ ਦੇ ਨੋਟਿਸ ‘ਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ | ਉਹਨਾਂ ਦੋ ਥਾਣੇਦਾਰਾਂ ਕੁਲਦੀਪ ਸਿੰਘ ਅਤੇ ਬਲਜੀਤ ਸਿੰਘ ਦਾ ਨਾਂ ਲੈਂਦਿਆ ਆਰੋਪ ਲਗਾਇਆ ਕੀ ਸ਼ਿਕਾਇਤ ਕਰਨ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ | ਉਹਨਾਂ ਇਹ ਵੀ ਕਿਹਾ ਕੀ ਅੱਜ ਪੰਜਾਬ ਦੇ ਲੋਕ ਪੰਜਾਬ ਚ ਨਸ਼ਾ ਖਤਮ ਕਰਨ ਨੂੰ ਰੋ ਰੋ ਕੇ ਦੁਹਾਈ ਦੇ ਰਹੇ ਨੇ ਪਰ ਮੈਨੂੰ ਲਗਦਾ ਹੈ ਕੀ ਪੁਲਿਸ ਦੀ ਢਿੱਲੀ ਕਾਰਜ ਪ੍ਰਣਾਲੀ ਦਾ ਨਤੀਜਾ ਹੈ |

ਉਹਨਾਂ ਕਿਹਾ ਕੀ ਇੱਕ ਪਾਸੇ ਸਰਕਾਰ ਪੰਜਾਬ ਚ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ ਪਰ ਦੂਜੇ ਪਾਸੇ ਜੇ ਪੁਲਿਸ ਸਾਥ ਨਹੀਂ ਦੇਵੇਗੀ ਤੇ ਉਹ ਕਿੱਦਾਂ ਨਸ਼ਾ ਖਤਮ ਕਰਨਗੇ | ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਪੂਰਥਲਾ ਪੁਲਿਸ ਤੇ ਚੁੱਕੇ ਸਵਾਲਾਂ ਤੋਂ ਬਾਅਦ ਇਹ ਸਾਫ ਹੋ ਰਿਹਾ ਹੈ ਕੀ ਪੰਜਾਬ ਦੀ ਪੁਲਿਸ ਸੂਬੇ ਸਰਕਾਰ ਦੇ ਨੁਮਾਂਦਿਆ ਦੀ ਪਰਵਾਹ ਨਹੀਂ ਕਰਦੀ |

ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਵਲੋਂ ਲਾਏ ਗਏ ਆਰੋਪਾਂ ਤੇ ਕਪੂਰਥਲਾ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਿਹਾ ਕੀ ਜੋ ਆਰੋਪ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਅਤੇ ਝੂਠੇ ਨੇ |

error: Content is protected !!