ਚੰਡੀਗੜ੍ਹ ਦੇ ਇਸ ਮੁੰਡੇ ਨੇ ਕੋਰੋਨਾ ਨਾਲ ਨਜਿੱਠਣ ਲਈ ਇਕੱਠੇ ਕੀਤੇ ਲੱਖਾਂ ਰੁਪਏ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ ਦੇ ਇਸ ਮੁੰਡੇ ਨੇ ਕੋਰੋਨਾ ਨਾਲ ਨਜਿੱਠਣ ਲਈ ਇਕੱਠੇ ਕੀਤੇ ਲੱਖਾਂ ਰੁਪਏ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ(ਵੀਓਪੀ) ਕੋਰੋਨਾ ਕਾਲ ਦੌਰਾਨ ਜਿੱਥੇ ਕਈ ਰਿਸ਼ਤੇ ਟੁੱਟੇ। ਲੋਕਾਂ ਦੇ ਮਨ੍ਹਾਂ ਵਿਚ ਵਹਿਮ ਪਣਪਿਆ। ਪਰ ਕੁਝ ਅਜਿਹੇ ਜ਼ਿੰਦਾਦਿਲ ਇਨਸਾਨਾਂ ਨੇ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਿਚ ਕੋਈ ਵੀ ਕਸਰ ਨਾ ਛੱਡੀ। ਕਈਆਂ ਨੇ ਤਾਂ ਆਪਣੀਆਂ ਗੱਡੀਆਂ ਨੂੰ ਹੀ ਕੋੋਰੋਨਾ ਐਬੂਲੈਂਸ ਬਣਾ ਕੇ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਤੇ ਕਈ ਸੋਨੂੰ ਸੂਦ ਵਰਗੇ ਲੋਕਾਂ ਨੇ ਪਰਵਾਸੀਆਂ ਲਈ ਉਹਨਾਂ ਦੇ ਪਿੰਡਾਂ ਨੂੰ ਵਾਪਸ ਜਾਣ ਦਾ ਇੰਤਜਾਮ ਵੀ ਕੀਤਾ। ਅਜਿਹਾ ਹੀ ਇਕ ਜਿਊਂਦੀ ਮਨੁੱਖਤਾ ਦਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਇਕ 16 ਸਾਲਾ ਗਰਵ ਸਿੰਘ ਖੁਰਾਣਾ ਹੈ ਜੋ ਕਿ ਚੰਡੀਗੜ੍ਹ ਦਾ ਵਸਨੀਕ ਹੈ, ਜੋ ਉਨ੍ਹਾਂ ਨੂੰ ਜ਼ਰੂਰੀ ਲੋੜਵੰਦਾਂ ਲਈ ਆਕਸੀਜਨ ਕੰਸਟਰੇਟਰਾਂ ਦਾ ਪ੍ਰਬੰਧ ਕਰਨ ਵਿਚ ਸਹਾਇਤਾ ਕਰ ਰਿਹਾ ਹੈ।

ਨਿਊਜ਼ ਏਜੰਸੀ ਏ.ਐੱਨ.ਆਈ. ਨਾਲ ਗੱਲ ਕਰਦਿਆਂ ਕਿਸ਼ੋਰ ਨੇ ਕਿਹਾ, “ਮੈਂ 50,000 ਰੁਪਏ ਦੀ ਆਪਣੀ ਬਚਤ ਨਾਲ ਇੱਕ ਕੰਸਟਰੇਟਰ ਖਰੀਦਿਆ, ਫਿਰ ਮੈਂ ਇੱਕ ਫੰਡਰੇਜ਼ਰ ਚਾਲੂ ਕਰ ਦਿੱਤਾ ਅਤੇ 13 ਕਨਸਰੇਂਟਰਾਂ ਦੀ ਖਰੀਦ ਕੀਤੀ ਅਤੇ ਲੋੜਵੰਦਾਂ ਨੂੰ ਦੇ ਦਿੱਤੀ।”

ਗਰਵ ਨੇ 10 ਦਿਨ ਪਹਿਲਾਂ ਕਥਿਤ ਤੌਰ ‘ਤੇ ਫੰਡਰੇਜ਼ਰ ਸਥਾਪਤ ਕੀਤਾ ਸੀ। ਉਸਨੇ ਇਹ ਵੀ ਕਿਹਾ ਕਿ ਉਸਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਉਸਨੇ ਜੋ ਪਹਿਲ ਕੀਤੀ ਹੈ ਉਸ ਰਾਹੀਂ ਘੱਟੋ ਘੱਟ 100 ਆਕਸੀਜਨ ਕੰਸਟਰੇਟਰ ਉਪਲਬਧ ਕਰਵਾਏ ਜਾਣ।

error: Content is protected !!