ਗਜਾ ਕਰਦੇ ਪੰਜਾਬ ਦੇ ਲੀਡਰਾਂ ਨੂੰ ਜਿਹੜਾ ਖੈਰ ਪਾਵੇਂ ਇਹ ਉਹਦੇ ਨੇ, ਪੜ੍ਹੋ ਖਹਿਰਾ ਦਾ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਖ਼ਾਸ ਟਿੱਪਣੀਆਂ

ਗਜਾ ਕਰਦੇ ਪੰਜਾਬ ਦੇ ਲੀਡਰਾਂ ਨੂੰ ਜਿਹੜਾ ਖੈਰ ਪਾਵੇਂ ਇਹ ਉਹਦੇ ਨੇ, ਪੜ੍ਹੋ ਖਹਿਰਾ ਦਾ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਖ਼ਾਸ ਟਿੱਪਣੀਆਂ

ਇਹ ਫੋਟੋ ਇਸ ਲਈ ਨੱਥੀ ਕੀਤੀ ਗਈ ਹੈ ਕਿ ਪਿਛਲੇ ਸਾਲ ਮਈ ਮਹੀਨੇ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਖਿਲਾਫ਼ ਕਈ ਖੁਲਾਸੇ ਕੀਤੇ ਸਨ।

ਜਲੰਧਰ (ਗੁਰਪ੍ਰੀਤ ਡੈਨੀ) – ਬੀਤੇ ਦਿਨ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੇ ਸਾਥੀ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਨੇ ਕਾਂਗਰਸ ਜੁਆਇੰਨ ਕਰ ਲਈ ਹੈ। ਜਿਸ ਨਾਲ ਪੰਜਾਬ ਦੀ ਸਿਆਸਤ ਵਿਚ ਇਕ ਵਾਰ ਫਿਰ ਹਲਚਲ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਸੁਖਪਾਲ ਖਹਿਰਾ ਨੂੰ ਮੌਕਾਪ੍ਰਸਤ ਕਹਿ ਰਹੀਆਂ ਹਨ। ਕਾਂਗਰਸ ਤੋਂ ਬਾਹਰ ਆਉਂਣ ਤੋਂ ਬਾਅਦ ਅਤੇ ਖੁਦਮੁੱਖਤਿਆਰੀ ਦੀਆਂ ਗੱਲਾਂ ਕਰਨ ਵਾਲੇ ਖਹਿਰਾ ਨੇ ਮੁੜ ਕਾਂਗਰਸ ਵੱਲ ਰੁਖ਼ ਕਿਉਂ ਕਰ ਲਿਆ ਇਹ ਅਹਿਮ ਸਵਾਲ ਹੈ। ਆਪ ਪਾਰਟੀ ਵਿਚ ਵਿਧਾਇਕ ਬਣੇ ਅਤੇ ਉਹ ਛੱਡ ਕੇ ਨਿੱਜੀ ਪੰਜਾਬ ਏਕਤਾ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜੀ ਪਰ ਹਾਰ ਦਾ ਸਾਹਮਣਾ ਕਰਨ ਪਿਆ।

ਡਰੱਗ ਮਾਫ਼ੀਆਂ ਤੇ ਪਾਣੀ ਦੇ ਮੁੱਦਿਆਂ ‘ਤੇ ਬੋਲਣ ਵਾਲੇ ਖਹਿਰਾ ਅੱਜ ਮੁੱਦਿਆ ਨੂੰ ਪਿੱਛੇ ਕਰਕੇ ਕਾਂਗਰਸ ਵਿਚ ਜਾ ਰਲ਼ੇ। ਜਿਹੜੇ ਮੁੱਖ ਮੰਤਰੀ ਨੂੰ ਖਹਿਰਾ ਨੇ ਕਾਂਗਰਸ ਛੱਡਣ ਤੋਂ ਬਾਅਦ ਕਿਹਾ ਸੀ ਕਿ ਕੈਪਟਨ ਨੇ ਪੰਜਾਬ ਵਿਚ ਡਰੱਗ ਮਾਫੀਆਂ ਪਾਲਿ਼ਆਂ ਹੋਇਆ ਹੈ ਅੱਜ ਓਸੇ ਮੁੱਖ ਮੰਤਰੀ ਨੇ ਖਹਿਰੇ ਨੂੰ ਥਾਪੜਾ ਦਿੰਦੇ ਹੋਏ ਕਾਂਗਰਸ ਵਿਚ ਸ਼ਾਮਲ ਕਰ ਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਲੀਡਰਾਂ ਦਾ ਕੋਈ ਵੀ ਦੀਨ-ਇਮਾਨ ਨਹੀਂ ਹੈ, ਇਹ ਆਪਣੇ ਫਾਇਦਿਆਂ ਲਈ ਕਿਸੇ ਵੇਲੇ ਕੋਈ ਵੀ ਬਿਆਨ ਦੇ ਸਕਦੇ ਹਨ ਤੇ ਕਿਸੇ ਵੀ ਬਿਆਨ ਤੋਂ ਮੁੱਕਰ ਸਕਦੇ ਹਨ।

ਖਹਿਰਾ ਨੇ ਜਦੋਂ ਆਪਣੇ ਰਾਜਨੀਤਿਕ ਦੋਸਤਾਂ ਨਾਲ ਮਿਲ ਕੇ ਪੰਜਾਬ ਏਕਤਾ ਪਾਰਟੀ ਬਣਾਈ ਸੀ ਤਾਂ ਉਸ ਵੇਲੇ ਕਿਸੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਜੇਕਰ ਅਸੀਂ ਇਸ ਕਾਰਜ ਵਿਚ ਨਾ ਕਾਮਯਾਬ ਹੋਏ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਪਰ ਅਫ਼ਸੋਸ ਖਹਿਰਾ ਪੰਜਾਬ ਏਕਤਾ ਪਾਰਟੀ ਵਿਚ ਕੁਝ ਨਾ ਵੀ ਕਰਨ ‘ਤੇ ਰਾਜਨੀਤੀ ਤਾਂ ਕੀ ਛੱਡਣੀ ਸੀ ਕਾਂਗਰਸ ਦੇ ਦਰਬਾਰ ਵਿਚ ਮੁੜ ਤੋ ਸ਼ਾਮਲ ਹੋ ਗਏ।

ਆਪ ਦੇ ਨੇਤਾ ਭਗਵੰਤ ਮਾਨ ਨੇ ਤਾਂ ਕਿਹਾ ਕਿ ਖਹਿਰਾ ਸਾਹਬ ਇਕੱਲੀ ਨੀਵੀਂ ਪਾ ਸਕਦੇ ਨੇ ਸ਼ਾਮਲ ਹੋਣ ਵੇਲੇ ਵੀ ਨੀਵੀਂ ਪਾ ਕੇ ਖੜ੍ਹੇ ਸੀ। ਮਾਨ ਨੇ ਕਿਹਾ ਕਿ ਖਹਿਰਾ ਤਾਂ 1984 ਦੀ ਨਸ਼ਲਕੁਸ਼ੀ ਦੀਆਂ ਗੱਲ ਕਰਦੇ ਸੀ ਪਰ ਹੁਣ ਕਿਹਨਾਂ ਦਿਨ ਵਿਚ ਉਹਨਾਂ ਇਹ ਕੰਮ ਕੀਤਾ। ਆਪ ਦੇ ਹੀ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗਿਰਗਿਟ ਵੀ ਖਹਿਰਾ ਦੇ ਇਸ ਫੈਸਲੇ ਤੋਂ ਸ਼ਰਮਾਉਂਦੀ ਹੋਵੇਗੀ ਕਿ ਇਹ ਇਹਨੇ ਕੀ ਕਰ ਦਿੱਤਾ। ਚੀਮਾ ਨੇ ਕਿਹਾ ਕਿ ਖਹਿਰਾ ਮੌਕਾਪ੍ਰਸਤ ਆਦਮੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਦਾ ਸਾਂਂਝਾ ਖਾਤਾ ਹੈ, ਇਹਨਾਂ ਦੇ ਬੰਦੇ ਇੱਧਰ-ਉੱਧਰ ਜਾਣੇ ਕੋਈ ਵੱਡੀ ਗੱਲ ਨਹੀਂ। ਬਾਦਲ ਨੇ ਕਿਹਾ ਕਿ ਦਿੱਲੀ ਵੀ ਇਹਨਾਂ ਨੇ ਇਕੱਠੀ ਸਰਕਾਰ ਬਣਾਈ ਸੀ। ਉਹਨਾਂ ਕਿਹਾ ਜਿਹੜਾ ਖਹਿਰਾ ਕਾਂਗਰਸ ਨੂੰ ਮਾੜਾ ਚੰਗਾ ਬੋਲਦਾ ਸੀ ਅੱਜ ਫਿਰ ਪਤਾ ਨਹੀਂ ਉਹਨਾਂ ਦੀ ਸ਼ਰਨ ਵਿਚ ਕਿਵੇਂ ਚਲਿਆ ਗਿਆ।

ਇਸ ਮੁੱਦੇ ਉੱਤੇ ਪੰਜਾਬ ਦੇ ਸੀਨੀਅਰ ਪੱਤਰਕਾਰਾਂ ਦੀਆਂ ਟਿੱਪਣੀਆਂ ਵੀ ਗੌਲਣਯੋਗ ਹਨ। ਪੱਤਰਕਾਰ ਨੇ ਪੰਜਾਬ ਦੀ ਸਿਆਸਤ ਦੀ ਨਬਜ਼ ਫੜ੍ਹਨੀ ਹੁੰਦੀ ਹੈ ਔਰ ਉਹ ਕੰਮ ਪੱਤਰਕਾਰ ਬੜੀ ਤਨਦੇਹੀ ਨਾਲ ਕਰ ਰਹੇ ਹਨ।ਪੰਜਾਬ ਦੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਆਪਣੇ ਫੇਸਬੁੱਕ ਪੇਜ਼ ਉਪਰ ਖਹਿਰਾ ਬਾਰੇ ਟਿੱਪਣੀ ਲਿਖਦਿਆਂ ਕਹਿੰਦੇ ਹਨ। “ਸੁਖਪਾਲ ਸਿੰਘ ਖਹਿਰਾ ਜੀ ਤੁਸੀਂ ਕਿਹੜੀ ਪਾਰਟੀ ਵਿਚ ਰਹਿਣਾ ਹੈ ਅਤੇ ਕਿਹੜੀ ਪਾਰਟੀ ਛੱਡਣੀ ਹੈ ਇਹ ਤੁਹਾਡੇ ਨਿੱਜੀ ਫੈਸਲੇ ਹਨ ਤੁਹਾਨੂੰ ਕੋਈ ਰੋਕ ਨਹੀਂ ਸਕਦਾ! ਬਜ਼ੁਰਗ ਅਕਸਰ ਬਹੁਤੀਆਂ ਗੱਲਾਂ ਤੋਂ ਜਦੋਂ ਟੋਕਿਆ ਕਰਦੇ ਸਨ ਤਾਂ ਕਹਿੰਦੇ ਹੁੰਦੇ ਸੀ ਕਿ ‘ਵਰ੍ਹੇ ਦਿਨਾਂ ਦੇ ਦਿਨ’ ਮੌਕੇ ਅਜਿਹਾ ਨਹੀਂ ਕਰੀਦਾ! 3 ਜੂਨ ਸਾਕਾ ਨੀਲਾ ਤਾਰਾ ਨੂੰ ਯਾਦ ਕਰਦਿਆਂ ਸੋਗ ਦੇ ਦਿਨਾਂ ਵਿਚੋੰ ਇਕ ਦਿਨ ਹੁੰਦਾ ਹੈ ਅਤੇ ਆਪ ਹੁਦਰੀਆਂ ਕਰਨ ਵਾਲੇ ਪੰਜਾਬੀ ਗਾਇਕ ਤੱਕ ਆਪਣੇ ਗਾਣੇ ਰਿਲੀਜ਼ ਕਰਨ ਤੋਂ ਗੁਰੇਜ਼ ਕਰਦੇ ਹਨ! ਚਲੋ ਤੁਸੀਂ ਕਾਂਗਰਸ ਪਾਰਟੀ 3 ਜੂਨ ਨੂੰ ਜੁਆਇਨ ਕਰ ਹੀ ਲਈ ਪਰ ਹਰ 15 ਤੋਂ 20 ਮਿੰਟ ਬਾਅਦ ਭੁਲੱਥ ਹਲਕੇ ਵਿਚ ਵੰਡੇ ਜਾ ਰਹੇ ਲੱਡੂਆਂ ਦੀਆਂ ਫੋਟੋ ਪਾ ਕੇ ਤੁਸੀਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ! ਇਹ ਕਿਹੜੇ ਜਸ਼ਨ ਦਾ ਦਿਨ ਲੱਡੂ ਵੰਡ ਕੇ ਮਨਾ ਰਹੇ ਹੋ”!!!!।

error: Content is protected !!