ਜੈਪਾਲ ਭੁੱਲਰ ਨੂੰ ਫਲੈਟ ਲੈ ਕੇ ਦੇਣ ਵਾਲੇ ਭਰਤ ਨੂੰ 7 ਰਿਮਾਂਡ ‘ਤੇ ਭੇਜਿਆ

ਜੈਪਾਲ ਭੁੱਲਰ ਨੂੰ ਫਲੈਟ ਲੈ ਕੇ ਦੇਣ ਵਾਲੇ ਭਰਤ ਨੂੰ 7 ਰਿਮਾਂਡ ‘ਤੇ ਭੇਜਿਆ

ਮੋਹਾਲੀ (ਵੀਓਪੀ ਬਿਊਰੋ) –  ਗੈਂਗਸਟਰ ਜੈਪਾਲ ਭੁੱਲਰ ਨੂੰ ਫਲੈਟ ਲੈ ਕੇ ਦੇਣ ਵਾਲੇ ਭਰਤ ਕੁਮਾਰ ਨੂੰ ਮੋਹਾਲੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਭਰਤ ਕੁਮਾਰ ’ਤੇ ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਦੇ ਦੋਸ਼ ਹਨ ਤੇ ਉਸ ਨੂੰ ਸ਼ੰਭੂ ਬਾਰਡਰ ਤੋਂ ਬੁੱਧਵਾਰ ਦੁਪਹਿਰ ਵੇਲੇ ਗਿ੍ਰਫ਼ਤਾਰ ਕੀਤਾ ਗਿਆ ਸੀ।

ਮੋਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ 7 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ ਜਿਸ ਤੋਂ ਅਗਲੇਰੀ ਪੜਤਾਲ ਕੀਤੀ ਜਾਣੀ ਹੈ। ਹਾਲਾਂਕਿ ਜੈਪਾਲ ਤੇ ਉਸ ਦਾ ਸਾਥੀ ਜਸਪ੍ਰੀਤ ਸਿੰਘ ਜੱਸੀ ਖਰੜ ਨੂੰ ਕੋਲਕਾਤਾ ਵਿਖੇ ਪੁਲਿਸ ਨੇ ਮਾਰ ਮੁਕਾ ਦਿੱਤਾ ਗਿਆ ਹੈ ਪਰ ਪੁਲਿਸ ਹੁਣ ਇਸ ਮਾਮਲੇ ’ਚ ਅਗਲੇਰੀ ਤਫ਼ਤੀਸ਼ ਨੂੰ ਮੁਕੰਮਲ ਕਰਨ ਵਾਸਤੇ ਇਸ ਮਾਮਲੇ ’ਚ ਜੁੜੇ ਲੋਕਾਂ ’ਤੇ ਸ਼ਿਕੰਜਾ ਕਸਣ ਲਈ ਆਪਣੀ ਤਿਆਰੀ ਵਿੱਢ ਰਹੀ ਹੈ। ਇਸ ਤੋਂ ਪਹਿਲਾਂ ਜਸਪ੍ਰੀਤ ਦੀ ਪਤਨੀ ’ਤੇ ਪਿਛਲੇ ਦਿਨੀਂ ਸੋਹਾਣਾ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਲਈ ਕਈ ਹੋਰ ਪਹਿਲੂਆਂ ’ਤੇ ਪੁਲਿਸ ਇਸ ਮਾਮਲੇ ’ਚ ਜਾਂਚ ਅੱਗੇ ਵਧਾ ਰਹੀ ਹੈ।

Leave a Reply

Your email address will not be published. Required fields are marked *

error: Content is protected !!