ਇਸ ਘਰ ‘ਚ 65 ਸਾਲ ਬਾਅਦ ਹੋਈ ਕੁੜੀ, ਪਿੰਡ ‘ਚ ਹੈ ਐਸਾ ਮਾਹੌਲ

ਇਸ ਘਰ ‘ਚ 65 ਸਾਲ ਬਾਅਦ ਹੋਈ ਕੁੜੀ, ਪਿੰਡ ‘ਚ ਹੈ ਐਸਾ ਮਾਹੌਲ

ਮੋਗਾ (ਵੀਓਪੀ ਬਿਊਰੋ) –  ਪਿੰਡ ਘੋਲੀਆਂ ਵਿਚ ਕੁੜੀ ਦੇ ਜਨਮ ਹੋਣ ‘ਤੇ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਮੋਗਾ ਦੇ ਮਸ਼ਹੂਰ ਪਿੰਡ ਘੋਲੀਆਂ ਕਲਾ ਦੇ ਲੇਖਕ ਕੁਲਵੰਤ ਘੋਲੀਆ , ਅਮਨਦੀਪ ਕੌਰ ਦੇ ਘਰ ਬੱਚੀ (ਹਰਲੀਨ ਕੌਰ) ਦਾ ਜਨਮ ਹੋਇਆ , ਪਰਿਵਾਰ ਅਤੇ ਪੂਰੇ ਪਿੰਡ ਵੱਲੋਂ ਬਹੁਤ ਖੁਸ਼ੀ ਮਨਾਈ ਜਾਂ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਿੱਚ 65 ਸਾਲ ਬਾਅਦ ਧੀ ਦਾ ਜਨਮ ਹੋਇਆਂ , ਇਸ ਮੌਕੇ ਘਰ ਅਤੇ ਪੂਰੇ ਪਿੰਡ ਦੀਆਂ ਔਰਤਾਂ ਨੇ ਸੇਹਰੇ ਬੰਨ੍ਹ ਕੇ ਵਾਹਿਗੁਰੂ ਜੀ ਦੀ ਬਖਸ਼ੀ ਦਾਤ ਦੀ ਖ਼ੁਸ਼ੀ ਮਨਾਈ।

ਲੇਖਕ ਕੁਲਵੰਤ ਘੋਲੀਆ ਦੀਆਂ ਕਹਾਣੀਆਂ ਵਿੱਚ ਉਹਨਾਂ ਸਦਾ ਔਰਤ ਦਾ ਸਤਿਕਾਰ ਕੀਤਾ ਜਿੰਨਾਂ ਕਹਾਣੀਆਂ ਤੇ ਲਘੂ ਫ਼ਿਲਮਾਂ ਵੀ ਬਣ ਚੁੱਕੀਆਂ , ਅੱਜ ਇਸ ਮੌਕੇ ਉਹਨਾਂ ਦਾ ਸਤਿਕਾਰ ਲੋਕ ਇਸ ਗੱਲ ਵਜੋਂ ਵੀ ਕਰ ਰਹੇ ਨੇ ਕਿ ਉਹ ਜਿਵੇਂ ਆਪਣੀਆ ਲਿਖਤਾਂ ਵਿੱਚ ਔਰਤ ਦਾ ਸਤਿਕਾਰ ਕਰਦੇ ਨੇ ਉਦਾ ਹੀ ਆਪਣੀ ਧੀ ਦੇ ਜਨਮ ਤੇ ਵੀ ਪੁੱਤਾਂ ਦੇ ਜੰਮਣ ਮੌਕੇ ਹੁੰਦੇ ਰੀਤੀ ਰਿਵਾਜਾਂ ਵਾਗ ਧੀ ਦੇ ਆਗਮਨ ਤੇ ਸਾਰੇ ਰੀਤੀ ਰਿਵਾਜ ਕੀਤੇ ਨੇ।

error: Content is protected !!