ਗਾਜੀਪੁਰ ਬਾਰਡਰ ‘ਤੇ ਭਾਜਪਾ ਆਗੂਆਂ ਤੇ ਕਿਸਾਨਾਂ ਵਿਚਾਲੇ ਹੋਇਆ ਟਕਰਾਅ, ਇਕ ਦੂਜੇ ਤੇ ਕੀਤੀ ਪੱਥਰਬਾਜ਼ੀ

ਗਾਜੀਪੁਰ ਬਾਰਡਰ ‘ਤੇ ਭਾਜਪਾ ਆਗੂਆਂ ਤੇ ਕਿਸਾਨਾਂ ਵਿਚਾਲੇ ਹੋਇਆ ਟਕਰਾਅ, ਇਕ ਦੂਜੇ ਤੇ ਕੀਤੀ ਪੱਥਰਬਾਜ਼ੀ

ਨਵੀਂ ਦਿੱਲੀ(ਵੀਓਪੀ ਬਿਊਰੋ) – ਦਿੱਲੀ ਦੇ ਗਾਜੀਪੁਰ ਬਾਰਡਰ ਤੇ ਕਿਸਾਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਿਚਾਲੇ ਹੰਗਾਰਮਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਕਰ ਗਾਜੀਪੁਰ ਬਾਰਡਰ ਉਪਰ ਬੀਜੇਪੀ ਦੇ ਇਕ ਨੇਤਾ ਦਾ ਸਵਾਗਤ ਕਰਨ ਲਈ ਪਹੁੰਚੇ ਸਨ। ਪਰ ਉੱਥੇ ਇਕ ਹੰਗਾਮਾ ਸ਼ੁਰੂ ਹੋ ਗਿਆ। ਬੀਜੇਪੀ ਦੇ ਵਰਕਰਾਂ ਦਾ ਦੋਸ਼ ਹੈ ਕਿ ਕਿਸਾਨਾਂ ਨੇ ਹੰਗਾਮੇ ਦੌਰਾਨ ਉਹਨਾਂ ਉਪਰ ਪੱਥਰਬਾਜੀ ਕੀਤੀ ਹੈ। ਹਾਲਾਤ ਖਰਾਬ ਹੋਣ ਕਰਕੇ ਬੀਜੇਪੀ ਦੇ ਨੇਤਾ ਨੂੰ ਪੁਲਿਸ ਨੇ ਬੜੀ ਮੁਸ਼ਕਲ ਨਾਲ ਉੱਥੇ ਬਾਹਰ ਕੱਢਿਆ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ਉਪਰ ਸੰਗੀਨ ਆਰੋਪ ਲਾਏ ਹਨ। ਉਹਨਾਂ ਨੇ ਕਿਹਾ ਕਿ ਬੀਜੇਪੀ ਨੇਤਾ ਸਾਡੇ ਮੰਚ ਉਪਰ ਆਏ ਸੀ ਆਪਣੇ ਨੇਤਾ ਦਾ ਸਵਾਗਤ ਕਰਨ ਲਈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਦੇ ਕੁਝ ਆਗੂ ਸਾਡੀ ਸਟੇਜ਼ ਉਪਰ ਆਪਣਾ ਝੰਡਾ ਲਾ ਕੇ ਕਬਜਾ ਕਰਨਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਜੇਕਰ ਝੰਡਾ ਹੀ ਲਹਿਰਾਉਣਾ ਹੈ ਤਾਂ ਕਿਸਾਨ ਅੰਦੋਲਨ ਦੀ ਹਮਾਇਤ ਕਰੋ। ਜੇਕਰ ਧੱਕੇ ਨਾਲ ਕਬਜਾ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਜੋਗੇ ਨਹੀਂ ਛੱਡਾਂਗੇ। ਰਾਕੇਸ਼ ਟਿਕੈਤ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਧਮਕੀ ਦੇ ਰਿਹਾ ਹਾਂ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਭਾਜਪਾ ਦੇ ਵਰਕਰ ਪੁਲਿਸ ਦੇ ਮੌਜੂਦਗੀ ਵਿਚ ਸਾਡੀ ਸਟੇਜ਼ ਉਪਰ ਕਬਜਾ ਕਰਨਾ ਚਾਹੁੰਦੇ ਸਨ।

error: Content is protected !!