ਕੱਲ੍ਹ ਮਿਲ ਸਕਦੀ ਹੈ ਗਰਮੀ ਤੋਂ ਰਾਹਤ, ਪੰਜਾਬ ‘ਚ ਪਵੇਗਾ ਮੀਂਹ

ਕੱਲ੍ਹ ਮਿਲ ਸਕਦੀ ਹੈ ਗਰਮੀ ਤੋਂ ਰਾਹਤ, ਪੰਜਾਬ ‘ਚ ਪਵੇਗਾ ਮੀਂਹ

ਲੁਧਿਆਣਾ (ਵੀਓਪੀ ਬਿਊਰੋ) – ਜੂਨ ਵਿਚ ਗਰਮੀਂ ਆਪਣਾ ਪੂਰਾ ਰੂਪ ਦਿਖਾ ਰਹੀ ਹੈ। ਸੂਬੇ ਦੇ ਕਈਆਂ ਜ਼ਿਲ੍ਹਿਆ ਵਿਚ ਪਾਰਾ 44 ਡਿਗਰੀ ਦੇ ਨੇੜੇ ਹੈ। ਲਗਾਤਾਰ ਵੱਧ ਰਹੀ ਗਰਮੀ ਕਰਕੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਪੱਖ, ਕੂਲਰ ਤਾਂ ਛੱਡੋ, ਏਸੀ ਦੀ ਹਵਾ ਨਾਲ ਵੀ ਲੋਕਾਂ ਦੀ ਬਚੈਨੀ ਘੱਟ ਨਹੀਂ ਹੋ ਰਹੀ ਹੈ। ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਸਿਖਰ ‘ਤੇ ਹੈ।

ਇੰਡੀਆ ਮੈਟਰੋਲੋਜੀਕਲ ਵਿਭਾਗ, ਚੰਡੀਗੜ੍ਹ ਦੇ ਅਨੁਸਾਰ ਅੱਜ ਅਤੇ ਕੱਲ੍ਹ ਦੋ ਦਿਨਾਂ ਤੱਕ ਤੇਜ਼ ਧੁੱਪ ਰਹੇਗੀ, ਪਰ ਮੌਸਮ ਪਰਸੋਂ ਤੋਂ ਮਤਲਬ ਦੋ ਜੁਲਾਈ ਤੋਂ ਬਦਲੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਾਨਸੂਨ ਖੂਬ ਵਰ੍ਹੇਗਾ। ਵਿਭਾਗ ਦੀ ਭਵਿੱਖਬਾਣੀ ਅਨੁਸਾਰ 1 ਜੁਲਾਈ ਦੀ ਸ਼ਾਮ ਤੋਂ ਪੰਜਾਬ ਵਿੱਚ ਬੱਦਲ ਬਣਨਗੇ। ਉਸ ਤੋਂ ਬਾਅਦ ਅਗਲੇ ਦਿਨ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਪਟਿਆਲਾ, ਆਨੰਦਪੁਰ ਸਾਹਿਬ, ਚੰਡੀਗੜ੍ਹ ਅਤੇ ਬਠਿੰਡਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਕਈ ਜਿਲ੍ਹਿਆਂ ਵਿੱਚ ਤੂਫਾਨ ਆ ਸਕਦੀ ਹੈ ਜਦੋਂਕਿ ਕੁਝ ਜਿਲ੍ਹਿਆਂ ਵਿੱਚ ਸਿਰਫ ਬੱਦਲਵਾਈ ਹੋ ਸਕਦੀ ਹੈ। ਉਥੇ ਹੀ 3 ਜੁਲਾਈ ਨੂੰ ਮੌਸਮ ਦਾ ਮਿਜਾਜ਼ ਇਕੋ ਜਿਹਾ ਰਹੇਗਾ। 4 ਜੁਲਾਈ ਨੂੰ ਬੱਦਲਵਾਈ ਰਹੇਗੀ। ਵਿਭਾਗ ਦੀ ਭਵਿੱਖਬਾਣੀ ਅਨੁਸਾਰ ਬੱਦਲ ਅਤੇ ਮੀਂਹ ਪੈਣ ਕਾਰਨ ਤਾਪਮਾਨ ਘੱਟ ਜਾਵੇਗਾ।

error: Content is protected !!