ਹੁਣ ATM ਤੋਂ ਪੈਸੇ ਕਢਵਾਉਣ ਲਈ ਲੱਗਣਗੇ EXTRA ਪੈਸੇ

ਹੁਣ ATM ਤੋਂ ਪੈਸੇ ਕਢਵਾਉਣ ਲਈ ਲੱਗਣਗੇ EXTRA ਪੈਸੇ

ਵੀਓਪੀ ਡੈਸਕ – ਹੁਣ ਏਟੀਐਮ ਵਿਚੋਂ ਪੈਸੇ ਕਢਵਾਉਣ ਲਈ ਵੀ ਪੈਸੇ ਦੇਣੇ ਪੈਣਗੇ। ਇਹ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਨਵੇਂ ਨਿਯਮਾਂ ਵਿਚ ਗੱਲ ਲਿਖੀ ਹੈ। ਦਰਅਸਲ, ਜੇ ਤੁਸੀਂ ਇੱਕ ਮਹੀਨੇ ਵਿੱਚ ਚਾਰ ਵਾਰ ਤੋਂ ਵੱਧ ਵਾਰ ਐਸਬੀਆਈ ਏਟੀਐਮ ਤੋਂ ਪੈਸੇ ਕਢਵਾਉਂਦੇ ਹੋ, ਤਾਂ ਤੁਹਾਨੂੰ ਵਾਧੂ ਖਰਚਿਆਂ ਦਾ ਭੁਗਤਾਨ ਕਰਨਾ ਪਏਗਾ। ਚਾਰ ਵਾਰ ਪੈਸੇ ਕਢਵਾਉਣ ਤੋਂ ਬਾਅਦ ਹਰ ਵਾਰ ਪੈਸੇ ਕਢਵਾਉਣ ‘ਤੇ 15 ਰੁਪਏ ਅਤੇ ਜੀਐਸਟੀ ਦਾ ਭੁਗਤਾਨ ਕਰਨਾ ਪਏਗਾ। ਸਾਰੇ ਨਵੇਂ ਸਰਵਿਸ ਚਾਰਜ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਖਾਤਾ ਧਾਰਕਾਂ ‘ਤੇ ਲਾਗੂ ਹੋਣਗੇ।

ਇਸ ਦੇ ਨਾਲ ਹੀ ਅੱਜ ਤੋਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਕੁਝ ਹੋਰ ਵੀ ਚੀਜ਼ਾਂ ਬਦਲਣ ਵਾਲੀਆਂ ਹਨ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਰੱਖਿਆ ਹੈ। ਦੁੱਧ 2 ਰੁਪਏ ਤੇ ਗੈਂਸ ਸਿਲੰਡਰ 25 ਰੁਪਏ ਮਹਿੰਗਾ ਹੋ ਗਿਆ ਹੈ।

error: Content is protected !!